Pages

Thursday, May 2, 2013

Guru Arjan Sahib Ji


          ਪੰਚਮ ਪਾਤਸ਼ਾਹ, ਸ਼ਹੀਦਾਂ ਦੇ ਸਿਰਤਾਜ, ਸੁਖਮਨੀ ਸਾਹਿਬ ਜੀ ਦੇ ਰਚੇਤਾ, ਸ੍ਰੀ ਦਰਬਾਰ ਸਾਹਿਬ ਦੇ ਸਿਰਜਨਹਾਰ 
                                                      "ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਜੀ" 




ਗੁਰੂ ਅਰਜਨ ਸਾਹਿਬ ਜੀ ਦਾ ਪ੍ਰਕਾਸ਼ ੧੫੬੩, ਗੋਇੰਦਵਾਲ ਸਾਹਿਬ, ਅੰਮ੍ਰਿਤਸਰ ਵਿਖੇ ਗੁਰੂ ਰਾਮਦਾਸ ਜੀ ਦੇ ਘਰ ਹੋਇਆ ! ਗੁਰੂ ਜੀ ਜੀਵਨ ਕਾਲ ਦੇ ਅਰੰਭਤਾ ਤੋਂ ਹੀ ਗੁਰੂ ਦਾ ਭਾਣਾ ਮੰਨਣ ਵਾਲੇ ਸਨ ! ਇੱਕ ਦਿਨ ਗੁਰੂ ਜੀ ਖੇਲਦੇ ਹੋਏ ਗੁਰੂ ਅਮਰਦਾਸ ਜੀ ਕੋਲ ਪੁੱਜੇ ਤਾਂ ਬੀਬੀ ਭਾਨੀ ਜੀ ਦੇ ਰੋਕਣ ਤੇ ਉਹਨਾਂ ਨੇ ਗੁਰੂ ਅਰਜਨ ਸਾਹਿਬ ਨੂੰ ਗੋਦੀ ਵਿੱਚ ਲਿਆ ਅਤੇ ਉਹਨਾਂ ਨੂੰ "ਦੋਹਿਤਾ ਬਾਣੀ ਕਾ ਬੋਹਿਤਾ " ਕਹਿ ਕੇ ਸੰਭੋਦਿਤ ਕੀਤਾ !


ਗੁਰੂ ਰਾਮਦਾਸ ਜੀ ਨੇ ੨ ਸਰੋਵਰ ਦੀ ਉਸਾਰੀ ਕਰਵਾਈ ; ਸੰਤੋਖਸਰ ਅਤੇ ਅੰਮ੍ਰਿਤਸਰ ! ਆਪ ਜੀ ਨੇ ਰਾਮਦਾਸਪੁਰ ਦੀ ਵੀ ਉਸਾਰੀ ਆਰੰਭ ਕੀਤੀ !

ਗੁਰੂ ਜੀ ਨੇ ਬਾਣੀ ਪ੍ਰਚਾਰ ਲਈ ਮਸੰਦ ਤਿਆਰ ਕੀਤੇ ਅਤੇ ਪਾਵਨ ਸ਼੍ਰੀ ਦਰਬਾਰ ਸਾਹਿਬ ਦੀ ਉਸਾਰੀ ਸ਼ੁਰੂ ਕੀਤੀ ! ਆਪ ਜੀ ਨੇ ਜਾਤ-ਪਾਤ ਦਾ ਫ਼ਰਕ ਮਿਟਾਉਂਦੇ ਹੋਏ ਸਾਈ ਮੀਆਂ ਮੀਰ ਜੀ ਤੋ ਦਰਬਾਰ ਸਾਹਿਬ ਦੀ ਨੀਹਂ ਰਖਵਾਈ !
ਉਹਨਾਂ ਨੇ ਸਿੱਖਾਂ ਦੇ ਸੁਝਾ (ਕੀ ਦਰਬਾਰ ਸਾਹਿਬ ਸਭ ਤੋ ਉੱਚੀ ਇਮਾਰਤ ਹੋਣੀ ਚਾਹੀਦੀ ਹੈ) ਦੀ ਨਿਖੇਦੀ ਕਰਦੇ ਹੋਏ ਦਰਬਾਰ ਸਾਹਿਬ ਦੀ ਇਮਾਰਤ ਨੂ ਨੀਵਾਂ ਰੱਖਣ ਦਾ ਹੁਕਮ ਦਿੱਤਾ ਅਤੇ ਸੰਗਤ ਨੂੰ ਸਮਝਾਉਣਾ ਕੀਤਾ ਕੀ ਨੀਵੇਂ ਰਹਿਣਾ ਹੀ ਨਿਮਰਤਾ ਦਾ ਪ੍ਰਤੀਕ ਹੈ ਅਤੇ ਗੁਰੂ ਘਰ ਨਿਮਰਤਾ ਦੇ ਸਾਗਰ ਹੁੰਦੇ ਹਨ...
      
                                                 

ਗੁਰੂ ਜੀ ਦੇ ਭਰਾ ਪ੍ਰਿਥਿਆ ਦੇ ਗੁਰੂ ਬਾਣੀ ਨਾਲ ਮਨ-ਮਰਜੀ ਕਰਨ ਤੇ ਆਪ ਜੀ ਨੇ ਗੁਰੂਆਂ ਦੀ ਬਾਣੀ ਨੂੰ ਆਦਿ ਗ੍ਰੰਥ ਵਿੱਚ ਸੰਗ੍ਰਹਿਤ ਕਰਨ ਦਾ ਉਪਰਾਲਾ ਕੀਤਾ ! ਭਾਈ ਗੁਰਦਾਸ ਜੀ ਤੋ ਆਦਿ ਗ੍ਰੰਥ ਦੀ ਸੰਪਾਦਨਾ ਕਰਵਾ ਕੇ ਬਾਬਾ ਬੁੱਢਾ ਤੋਂ ਸ਼੍ਰੀ ਆਦਿ ਗ੍ਰੰਥ ਨੂੰ ਸ਼੍ਰੀ ਦਰਬਾਰ ਸਾਹਿਬ ਵਿਖੇ ਸੁਸ਼ੋਭਿਤ ਕਰਵਾਇਆ ਅਤੇ ਅਨਹਦ ਬਾਣੀ ਦੀ ਆਰੰਭਤਾ ਕਰਵਾਈ !
                                 

ਗੁਰੂ ਸਾਹਿਬ ਜੀ ਦੇ ਸਿੱਖੀ ਪ੍ਰਚਾਰ ਨੂੰ ਪ੍ਰਫੁੱਲਿਤ ਹੁੰਦਾ ਵੇਖ ਕੇ ਕਈ ਅਨਸਰਾਂ ਨੇ ਗੁਰੂ ਜੀ ਦਾ ਵਿਰੋਧ ਕੀਤਾ ਅਤੇ ਕਈ ਕੂੜ ਤਰੀਕੇ ਵੀ ਅਪਣਾਏ ! ਬਾਦਸ਼ਾਹ ਅਕਬਰ ਦੇ ਮਾਰਨ ਉਪਰੰਤ ਜਹਾਂਗੀਰ ਨੇ ਗੁਰੂ ਜੀ ਨੂੰ ਯਾਸਾ ਦੇ ਕਾਨੂੰਨ ਤਹਿਤ ਤਸੀਹੇ ਦਿੱਤੇ ਗਏ !

ਜਹਾਂਗੀਰ ਨੇ ਖੁਸਰੋ ਨੂੰ ਗਿਰਫਤਾਰ ਕਰਨ ਤੋਂ ਬਾਅਦ ਗੁਰੂ ਜੀ ਨੂੰ ਵੀ ਗਿਰਫਤਾਰ ਕਰਕੇ ੨ ਲੱਖ ਦੇ ਕਰੀਬ ਜੁਰਮਾਨਾ ਲਾਇਆ ਪਰ ਗੁਰੂ ਜੀ ਦੇ ਮਨਾ ਕਰਨ ਤੇ ਅਨੇਕਾ ਤਸੀਹੇ ਦਿੱਤੇ !
ਅੱਤ ਦੀ ਗਰਮੀ ਦੀ ਰੁੱਤ ਚ ਗੁਰੂ ਜੀ ਨੂੰ ਪਹਿਲਾਂ ਤੱਤੀ ਤਵੀ ਤੇ ਬਿਠਾ ਕੇ ਗਰਮ ਰੇਤ ਪਾਈ ਗਯੀ, ਗੁਰੂ ਜੀ ਦੇ  ਸਰੀਰ ਉੱਤੇ ਛਾਲੇ ਹੋਣ ਦੀ ਸੂਰਤ ਚ ਉਹਨਾਂ ਨੂੰ ਰਾਵੀ ਦੇ ਠੰਡੇ ਪਾਣੀ ਵਿੱਚ ਡੁਬੋਇਆ ਗਿਆ ! ਇਸ ਪ੍ਰਕਾਰ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਪਰ ਗੁਰੂ ਸਾਹਿਬ ਨੇ ਬਾਣੀ ਦਾ ਸਿਮਰਨ ਨਹੀਂ ਛੱਡਿਆ !






****
ਯਾਸਾ ਦਾ ਕਾਨੂੰਨ ****
ਇਸ ਪ੍ਰਕਾਰ ਤਸੀਹੇ ਦੇਣੇ ਕਿ ਕਿ ਖੂਨ ਦਾ ਇਕ ਵੀ ਕਤਰਾ ਜ਼ਮੀਨ ਉੱਤੇ ਨਾ ਡੁੱਲ ਸਕੇ ਤਾ ਜੋ ਉਸ ਖੂਨ ਵਿੱਚੋਂ ਕੋਈ ਹੋਰ ਯੋਧਾ ਨਾ ਜਨਮ ਲੈ ਲਵੇ !

ਸ਼ਹੀਦੀ ਯਾਦਗਾਰ ਲਈ ਅਣਥੱਕ ਜੱਦੋ-ਜਹਿਦ


Shaheedi Yaadgar ate Sant Daaduwal : Vichar

Press Note : Sant Daduwal


Saturday, January 19, 2013

ਸਿੱਖੀ ਸਿੱਦਕ

          ਸਿੰਘਣੀਆਂ ਦਾ ਸਿੱਦਕ


ਅੱਜ  ਮੈਂਨੂੰ  ਦੱਸ  ਮਾਏ  ਮੇਰੀਏ  ਨੀ  ਕਿਵੇਂ  ਮਾਵਾਂ ਨੇ ਸੀ ਸਿਦਕ ਨਿਭਾਇਆ !!
ਬੱਚਿਆਂ ਦਾ ਦੁੱਖ ਨਾ ਸਹਾਰੇ ਕਦੀ ਮਾਂ ਫਿਰ ਕਿਵੇਂ ਉਹਨਾਂ ਪੁੱਤਾਂ ਨੂੰ ਕਟਾਇਆ !!
ਅਜੀਬ ਹੈ ਕਹਾਣੀ ਸਿੱਖੀ ਦੇ ਪਿਆਰ ਦੀ ਪੈਂਦਾ ਤਲੀ ਉਤੇ ਸੀਸ ਨੂੰ ਟਿਕਾਉਣਾਂ !!
ਜੁਲਮ ਅੱਗੇ ਝੁਕਣਾਂ ਕੰਮ ਨਹੀਂ ਸਿੱਖ ਦਾ ਭਾਵੇਂ ਬੰਦ ਬੰਦ ਪਵੇ ਕਟਵਾਉਣਾਂ !!
ਇੱਕ ਇੱਕ ਕਰਕੇ ਤੂੰ ਦੱਸ ਮੈਂਨੂੰ ਅੰਮੀਏ ਨੀ ਮੀਰ ਮੰਨੂ ਜੋ ਸੀ ਕਹਿਰ ਕਮਾਇਆ !!
ਬੱਚਿਆਂ ਦਾ ਦੁੱਖ ਨਾ ਸਹਾਰੇ ਕਦੀ ਮਾਂ ਫਿਰ ਕਿਵੇਂ ਉਹਨਾਂ ਪੁੱਤਾਂ ਨੂੰ ਕਟਾਇਆ !!
ਮੀਰ ਮੰਨੂ ਚੜਿਆ ਸੀ ਘੋੜੇ ਅਹੰਕਾਰ ਦੇ ਜੋ ਸੀ ਚਉਂਦਾ ਸਿੱਖਾਂ ਨੂੰ ਮੁਕਾਉਣਾਂ !!
ਸਿੰਘ ਸਾਰੇ ਵਾਸੀ ਹੋਏ ਜੰਗਲਾਂ ਦੇ ਅਉਖਾ ਹੁੰਦਾ ਇਸ ਵੇਲੇ ਸਿਦਕ ਨਿਭਾਉਣਾਂ !!
ਪਿੰਡਾਂ ਵਿੱਚੋਂ ਚੁੱਕ ਲਿਆਏ ਕਿਵੇਂ ਬੱਚਿਆਂ ਨੂੰ ਕਿਵੇਂ ਮਾਵਾਂ ਨੂੰ ਜੇਲਾਂ ਵਿੱਚ ਪਾਇਆ !!
ਬੱਚਿਆਂ ਦਾ ਦੁੱਖ ਨਾ ਸਹਾਰੇ ਕਦੀ ਮਾਂ ਫਿਰ ਕਿਵੇਂ ਉਹਨਾਂ ਪੁੱਤਾਂ ਨੂੰ ਕਟਾਇਆ !!
ਸਿੰਘ ਤੁਹਾਡੇ ਮਾਰ ਮੁਕਾਏ ਅਸੀਂ ਬੀਬੀਉ ਹੁਣ ਕਿਸੇ ਨੇ ਨਾ ਤੁਹਾਨੂੰ ਹੈ ਬਚਾਉਣਾ !!
ਗੱਲ ਸਾਡੀ ਮੰਨ ਲਉ ਖੁਸ਼ੀ ਖੁਸ਼ੀ ਬੀਬੀਉ ਨਹੀਂ ਲੰਗਿਆ ਫਿਰ ਵੇਲਾ ਹੱਥ ਆਉਂਣਾ !!
ਅੱਗੇ ਕੀ ਹੋਇਆ ਮੈਂਨੂੰ ਦੱਸ ਮੇਰੀ ਅੱਮੀਏ ਨੀ ਕਿਨਾਂ ਹੋਰ ਸੀ ਹਨੇਰ ਝੁਲਾਇਆ !!
ਬੱਚਿਆਂ ਦਾ ਦੁੱਖ ਨਾ ਸਹਾਰੇ ਕਦੀ ਮਾਂ ਫਿਰ ਕਿਵੇਂ ਉਹਨਾਂ ਪੁੱਤਾਂ ਨੂੰ ਕਟਾਇਆ !!
ਛੱਡ ਦਿਉ ਸਿੱਖੀ ਵਾਲੇ ਪਿਆਰ ਨੂੰ ਨਹੀਂ ਤਾਂ ਬਹੁਤੀਆਂ ਮਿਲਣਗੀਆਂ ਸਜਾਵਾਂ !!
ਵੇਖ ਵੇਖ ਸਜਾ ਸਾਡੀ ਬੀਬੀਉ ਅੰਬਰ ਵੀ ਕੰਬ ਉਠਦਾ ਰੋਣ ਲਗਦੀਆਂ ਫਿਜਾਵਾਂ !!
ਸਿੰਘਣੀਆਂ ਦੀ ਗਰਜ਼ ਨੇ ਕਿਵੇਂ ਦੱਸ ਅੰਮੀਏ ਨੀ ਸਾਰਾ ਸੀ ਆਕਾਸ਼ ਗੁਂਜਾਇਆ !!
ਬੱਚਿਆਂ ਦਾ ਦੁੱਖ ਨਾ ਸਹਾਰੇ ਕਦੀ ਮਾਂ ਫਿਰ ਕਿਵੇਂ ਉਹਨਾਂ ਪੁੱਤਾਂ ਨੂੰ ਕਟਾਇਆ !!
ਇਸਲਾਂਮ  ਵਿੱਚ  ਤੁਸੀਂ  ਆਉ  ਸਿੱਖ  ਬੀਬੀਉ  ਜੇ  ਹੈ ਤੁਸੀ ਜਾਂਨ ਬਚਾਉਣੀ !!
ਜੇ ਨਾ ਗੱਲ ਤੁਸੀ ਮੰਨੀ ਸਾਡੀ ਸਿੱਖਣੀਉ ਪਉ ਮੌਤ ਵਾਲੀ ਰੱਸੀ ਗਲ ਪਾਉਣੀ !!
ਕਿਵੇਂ ਭੁੱਖੇ ਰਹਿ ਸੀ ਕੱਟੇ ਦਿਨ ਦੱਸ ਮੈਂਨੂੰ ਅੱਮੀਏਂ ਨੀ ਕਿਵੇਂ ਪਾਪੀ ਨੂੰ ਹਰਾਇਆ !!
ਬੱਚਿਆਂ ਦਾ ਦੁੱਖ ਨਾ ਸਹਾਰੇ ਕਦੀ ਮਾਂ ਫਿਰ ਕਿਵੇਂ ਉਹਨਾਂ ਪੁੱਤਾਂ ਨੂੰ ਕਟਾਇਆ !!

ਅੱਧੀ ਅੱਧੀ ਰੋਟੀ ਤੇ ਕੀਤਾ ਸੀ ਗੁਜਾਰਾ ਨਾਲ ਭੁੱਖੇ ਬਾਲ ਰੋਂਦੇ ਵਿੱਚ ਗੋਦੀਆਂ !!
ਸਵਾ ਸਵਾ ਮਣ ਦਾ ਸੀ ਪੀਸਣਾਂ ਪੀਹਣ ਲਈ ਨਾਲ ਦਿੱਤਾ ਖਾਰਾ ਪਾਣੀ ਰੋਗੀਆਂ !!
ਹੋਇਆ ਸੀ ਮਹਾਂ ਪਾਪ ਇਹ ਜਹਾਂਨ ਤੇ ਕਿਵੇਂ ਮਾਂਵਾਂ ਨੇ ਸੀ ਗੁਰੂ ਨੂੰ ਧਿਆਇਆ !!
ਬੱਚਿਆਂ ਦਾ ਦੁੱਖ ਨਾ ਸਹਾਰੇ ਕਦੀ ਮਾਂ ਫਿਰ ਕਿਵੇਂ ਉਹਨਾਂ ਪੁੱਤਾਂ ਨੂੰ ਕਟਾਇਆ !!
ਅਗਲੇ ਸੀ ਦਿਨ ਜਦ ਸਮਾਂ ਪਰਭਾਤ ਦਾ ਮੀਰ ਮੰਨੂ ਨੇ ਜਲਾਦ ਨੂੰ ਬੁਲਾਇਆ !!
ਜੋ ਨਾ ਕਰੇ ਕਬੂਲ ਇਸਲਾਂਮ ਨੂੰ ਕਤਲ ਕਰ ਦਿਉ ਇਹ ਸੀ ਹੁਕਮ ਸੁਣਾਇਆ !!
ਕਿਵੇਂ ਬੁਚਿਆਂ ਨੇ ਪਾਈਆਂ ਸੀ ਸ਼ਹੀਦੀਆਂ ਕਿਵੇਂ ਰੱਬ ਦਾ ਸੀ ਸ਼ੁਕਰ ਮਨਾਇਆ !!
ਬੱਚਿਆਂ ਦਾ ਦੁੱਖ ਨਾ ਸਹਾਰੇ ਕਦੀ ਮਾਂ ਫਿਰ ਕਿਵੇਂ ਉਹਨਾਂ ਪੁੱਤਾਂ ਨੂੰ ਕਟਾਇਆ !!
ਖੋਹ ਖੋਹ ਗੋਦ ਵਿੱਚੋਂ ਜਾਲਮ ਸਿੱਖ ਬੱਚਿਆਂ ਨੂੰ ਹਵਾ ਵਿੱਚ ਉਪਰ ਨੂੰ ਉਛਾਲਦੇ !!
ਕੋਹ ਕੋਹ ਸ਼ਹੀਦ ਕਰਨ ਲੱਗੇ ਜਦ ਬਾਲਾਂ ਨੂੰ ਮਾਵਾਂ ਨੂੰ ਸੀ ਸਾਹਮਣੇਂ ਬਿਠਾਲਦੇ !!
ਕਿਵੇਂ ਗਲਾਂ ਵਿੱਚ ਹਾਰ ਪੁਵਾਏ ਮਾਵਾਂ ਸੱਚੀਆਂ ਨੇ ਕਿਵੇਂ ਉਹਨਾਂ ਗਰੂ ਨੂੰ ਮਨਾਇਆ !!
ਬੱਚਿਆਂ ਦਾ ਦੁੱਖ ਨਾ ਸਹਾਰੇ ਕਦੀ ਮਾਂ ਫਿਰ ਕਿਵੇਂ ਉਹਨਾਂ ਪੁੱਤਾਂ ਨੂੰ ਕਟਾਇਆ !!
ਸ਼ਹੀਦ  ਹੋਏ  ਬੱਚਿਆਂ  ਦਾ ਅੰਗ ਅੰਗ ਕੱਟ ਕੇ ਪਾਏ ਸੀ ਹਾਰ ਗਲ ਮਾਂਵਾਂ ਦੇ !!
ਭਾਂਣਾਂ ਮਿੱਠਾ ਕਰ ਮੰਨਿਆਂ ਸੀ ਬੀਬੀਆਂ ਨੇ ਨਿਕਲੇ ਸੀ ਅੱਥਰੂ ਫਿਜਾਵਾਂ ਦੇ !!
ਕਿਵੇਂ ਬੱਚਿਆਂ ਸ਼ਹੀਦੀਆਂ ਸੀ ਪਾਈਆਂ ਕਿਵੇਂ ਮਾਵਾਂ ਨੇ ਸੀ ਸਿਦਕ ਨਿਭਾਇਆ !!
ਬੱਚਿਆਂ ਦਾ ਦੁੱਖ ਨਾ ਸਹਾਰੇ ਕਦੀ ਮਾਂ ਫਿਰ ਕਿਵੇਂ ਉਹਨਾਂ ਪੁੱਤਾਂ ਨੂੰ ਕਟਾਇਆ !!
ਸੌ ਤੋਂ ਵੀ ਵੱਧ ਸਿੱਖ ਬੱਚਿਆਂ ਨੂੰ ਸ਼ਹੀਦ ਸੀ ਸ਼ਾਮ ਤੱਕ ਜਾਲਮਾਂ ਨੇਂ ਕੀਤਾ !!
ਪਰ ਸਿਦਕੋਂ ਨਾ ਡੁਲਾ ਸਕੇ ਪਾਪੀ ਮਾਵਾਂ ਨੂੰ ਭਾਂਵੇਂ ਖੂੰਨ ਰੱਜ ਰੱਜ ਕੇ ਸੀ ਪੀਤਾ !!
ਧੰਨ ਬੱਚੇ ਤੇ ਧੰਨ ਉਹ ਮਾਵਾਂ ਸੀ ਜੀਹਂਨਾਂ ਸਿੱਖੀ ਸਿਦਕ ਸੀ ਤੋੜ ਨਿਭਾਇਆ !!
ਬੱਚਿਆਂ ਦਾ ਦੁੱਖ ਨਾ ਸਹਾਰੇ ਕਦੀ ਮਾਂ ਫਿਰ ਕਿਵੇਂ ਉਹਨਾਂ ਪੁੱਤਾਂ ਨੂੰ ਕਟਾਇਆ !!
ਸ਼ੰਧਿਆ ਦਾ ਸਮਾਂ ਸੀ ਨੇੜੇ ਆਇਆ ਜਾਂਣ ਕੇ ਗੁਰੂ ਅੱਗੇ ਅਰਜੋਈਆਂ ਕੀਤੀਆਂ !!
ਔਣ ਵਾਲਾ ਸਮਾਂ ਸੁੱਖਾਂ ਦਾ ਲਿਆਈਂ ਰੱਬਾ ਪਿੱਛੇ ਸੁੱਖਾਂ ਦੀਆਂ ਘੜੀਆਂ ਨੇ ਬੀਤੀਆਂ !!
ਦੁੱਖ ਵੇਲੇ ਕਿਵੇਂ ਪੜਿਆ ਸੀ ਸੋਦਰ ਕਿਵੇਂ ਸੀ ਦਿਲ ਚੰਦਰੇ ਨੂੰ ਸਮਝਾਇਆ !!
ਬੱਚਿਆਂ ਦਾ ਦੁੱਖ ਨਾ ਸਹਾਰੇ ਕਦੀ ਮਾਂ ਫਿਰ ਕਿਵੇਂ ਉਹਨਾਂ ਪੁੱਤਾਂ ਨੂੰ ਕਟਾਇਆ !!
ਸੋਦਰ ਰਹਿਰਾਸ ਪੜ ਕੇ ਸਿੱਖ ਬੱਚੀਆਂ ਨੇ ਅਰਦਾਸ ਗੁਰੂ ਚਰਨਾਂ ਵਿੱਚ ਕੀਤੀ !!
ਮੰਨੂ ਦੇ ਮੁਕਾਇਆਂ ਨਾ ਸਿੰਘ ਕਦੇ ਮੁੱਕਣੇ ਕਢ ਦੇ ਮਨ ਆਪਣੇ ਚੋਂ ਇਹ ਨੀਤੀ !!
ਮੁੱਕ ਗਏ ਮੁਕਾਉਣ ਵਾਲੇ ਸਿੰਘ ਕਦੇ ਮੁੱਕੇ ਨਾ ਮੀਰ ਮੰਨੂ ਸੀ ਨਰਕ ਸਿਧਾਇਆ !!
ਬੱਚਿਆਂ ਦਾ ਦੁੱਖ ਨਾ ਸਹਾਰੇ ਕਦੀ ਮਾਂ ਫਿਰ ਕਿਵੇਂ ਉਹਨਾਂ ਪੁੱਤਾਂ ਨੂੰ ਕਟਾਇਆ !!
ਸਿੱਖੀ ਦੇ ਸਕੂਲ ਵਿੱਚ ਪਾਸ ਹੋ ਗਈਆਂ ਮਾਂਵਾਂ ਸਿਰ ਤੇ ਹੱਥ ਗੁਰੂ ਦਾ ਟਿਕਿਆ !!
ਜਿਉਂਦੇ ਹੀ ਮਰ ਜਾਂਦੇ ਨੇ ਤਿਰਲੋਕ ਸਿੰਘਾ ਹੁੰਦਾ ਜਮੀਰ ਜਿਂਨਾਂ ਦਾ ਵਿਕਿਆ !!
ਅਨੋਖੀ ਹੈ ਮਿਸਾਲ ਮਿਲਦੀ ਜਹਾਂਨ ਉਤੇ ਜਿਵੇਂ ਸਿੰਘਣੀਆਂ ਨੇ ਸਿਦਕ ਨਿਭਾਇਆ !!
ਅੱਜ  ਮੈਂਨੂੰ  ਦੱਸ  ਮਾਏ  ਮੇਰੀਏ  ਨੀ  ਕਿਵੇਂ  ਮਾਵਾਂ ਨੇ ਸੀ ਸਿਦਕ ਨਿਭਾਇਆ !!
ਬੱਚਿਆਂ ਦਾ ਦੁੱਖ ਨਾ ਸਹਾਰੇ ਕਦੀ ਮਾਂ ਫਿਰ ਕਿਵੇਂ ਉਹਨਾਂ ਪੁੱਤਾਂ ਨੂੰ ਕਟਾਇਆ !!

                
                      
ਧਨਵਾਦ ਸਹਿਤ-
ਤਿਰਲੋਕ ਸਿੰਘ ਖਾਲਸਾ
ਜਨਰਲ ਸਕੱਤਰ - ਦਸਮੇਸ਼ ਖਲਾਸਾ ਫੌਜ ਇੰਟਰਨੈਸ਼ਨਲ, ਪੰਥਕ ਸੇਵਾ ਲਹਿਰ ਯੂ.ਪੀ.
ਮੋਬਾਈਲ- 09889934910, 09415214070
E mail- info.dkf@gmail.com, dkfnetwork@hotmail.com

ਚੁੰਨੀਆਂ


ਤੁਹਾਡੇ ਸਿਰ ਤੋਂ ਭੈਣੋਂ ਚੁੱਨੀਆਂ ਕਿਉਂ ਹੁਣ ਉਡਦੀਆਂ ਜਾਂਦੀਆਂ ਨੇ !!
ਫੈਂਸਨ  ਦੀ  ਦਲਦਲ  ਵਿੱਚ ਭੈਂਣਾਂ ਕਿਉਂ ਖੁੱਬਦੀਆਂ ਜਾਂਦੀਆਂ ਨੇ !!
ਸਾਡੇ ਵੀਰਾਂ ਦਾ ਵੀ ਹਾਲ ਬੁਰਾ ਹੈ ਬੁਰੀ ਲੱਤ ਨਸ਼ਿਆਂ ਦੀ ਲਾਈ !!
ਤਾਰੂ  ਸਿੰਘ  ਦੇ  ਅੱਥਰੂ  ਕਿਰਦੇ  ਜਦੋਂ ਸਿੱਖ ਬੈਠਣ ਅੱਗੇ ਨਾਈ !!
ਮਿੱਠੀਆਂ  ਛੁਰੀਆਂ  ਸੀਨੇ  ਸਾਡੇ  ਵਿੱਚ  ਵੱਜਦੀਆਂ ਜਾਂਦੀਆਂ ਨੇ !!
ਤੁਹਾਡੇ ਸਿਰ ਤੋਂ ਭੈਣੋਂ ਚੁੱਨੀਆਂ ਕਿਉਂ ਹੁਣ ਉਡਦੀਆਂ ਜਾਂਦੀਆਂ ਨੇ !!
ਇੱਥੇ  ਸ਼ਰਮ  ਲਾਜ ਨਾ ਰਹੀ ਕੋਈ ਵੀ ਫੈਂਸਨ ਦੀ ਆਈ ਹਨੇਰੀ !!
ਕਲ਼ਜੁਲ ਦੀ ਖੇਡ ਸਮਝ ਲੈ ਭੈਣੇਂ ਕਿਉਂ ਅਕਲ ਮਾਰੀ ਗਈ ਤੇਰੀ !!
ਭਾਗੋ  ਦੀਆਂ  ਧੀਆਂ  ਕਿੱਧਰ  ਨੂੰ  ਹੁਣ  ਤੁਰੀਆਂ  ਜਾਂਦੀਆਂ  ਨੇ !!
ਤੁਹਾਡੇ ਸਿਰ ਤੋਂ ਭੈਣੋ ਚੁੱਨੀਆਂ ਕਿਉਂ ਹੁਣ ਉਡਦੀਆਂ ਜਾਂਦੀਆਂ ਨੇ !!
ਸਿਰ ਦਾ ਤਾਜ ਹੈ ਚੁੱਨੀਂ ਭੈਣੋਂ ਇਸ ਗੱਲ ਦਾ ਪੂਰਾ ਗਿਆਨ ਰੱਖੋ !!
ਕਲਗੀਧਰ ਹੈ ਪਿਤਾ ਤੁਸਾਂ ਦਾ ਇੱਸ ਗੱਲ ਦਾ ਪੂਰਾ ਧਿਆਂਨ ਰੱਖੌ !!
ਕੋਈ ਕਹਿ ਨਾ  ਸਕੇ  ਕੰਦਾਂ ਸਿੱਖੀ ਦੀਆਂ ਭੁਰਦੀਆਂ ਜਾਂਦੀਆਂ ਨੇ !!
ਤੁਹਾਡੇ ਸਿਰ ਤੋਂ ਭੈਂਣੋਂ ਚੁੱਨੀਆਂ ਕਿਉਂ ਹੁਣ ਉਡਦੀਆਂ ਜਾਂਦੀਆਂ ਨੇ !!
ਧਰਮ  ਦੀ ਖਾਤਰ  ਸੀ ਜਿਨਾਂਨੇ ਗਲ ਬੱਚਿਆਂ ਦੇ ਹਾਰ ਪੁਆਏ !!
ਉਹ  ਸੱਚ  ਧਰਮ  ਦੇ  ਰਾਖੇ  ਕਿਉਂ  ਤੁਸੀਂ  ਭੈਂਣੋਂ  ਮਨੋਂ  ਭੁਲਾਏ !!
ਹੰਜੂਆਂ ਨਾਲ ਸ਼ਰਨ ਕੌਰ ਦੀਆਂ ਅੱਖੀਆਂ ਭਿੱਜਦੀਆਂ ਜਾਂਦੀਆਂ ਨੇ !!
ਤੁਹਾਡੇ ਸਿਰ ਤੋਂ ਭੈਣੋਂ ਚੁੱਨੀਆਂ ਕਿਉਂ ਹੁਣ ਉਡਦੀਆਂ ਜਾਂਦੀਆਂ ਨੇ !!
ਬਿਨ  ਬੱਦਲਾਂ  ਦੇ  ਨਾਂ  ਕਦੇ  ਪੂਰੀ  ਹੁੰਦੀ  ਮੌਜ  ਬਹਾਰਾਂ  ਦੀ !!
ਕਦੀ  ਨੰਗੇ  ਸਿਰ  ਨਾਂ  ਚੰਗੀ  ਲਗਦੀ  ਭੈਣੋਂ  ਧੀ ਸਰਦਾਰਾਂ ਦੀ !!
ਆਪਣਾਂ ਵਿਰਸਾ ਛੱਡ ਕਿਉਂ ਗੈਰਾਂ ਦੇ ਪਿੱਛੇ ਭੱਜੀਆਂ ਜਾਂਦੀਆਂ ਨੇ !!
ਤੁਹਾਡੇ ਸਿਰ ਤੋਂ ਭੈਂਣੋਂ ਚੁੱਨੀਆਂ ਕਿਉਂ ਹੁਣ ਉਡਦੀਆਂ ਜਾਂਦੀਆਂ ਨੇ !!
ਚੁੱਨੀਂ ਨਾਲ ਸਰਦਾਰ ਲੱਗੀਦਾ ਗੱਲ ਸਰਬਜੀਤ ਸੱਚ ਕਹਿੰਦੀ ਹੈ !!
ਚੁੱਨੀਂ ਬਾਜੋਂ  ਸਾਡੀ ਭੈਣੋਂ  ਕੋਈ  ਪਹਚਾਂਨ ਵੱਖਰੀ ਨਾ ਰਹਿਂਦੀ ਹੈ !!
ਅਣਖ  ਗੈਰਤ  ਦੀਆਂ  ਗੱਲਾਂ  ਭੈਂਣੋ ਕਿਉਂ ਮੁਕਦੀਆਂ ਜਾਂਦੀਆਂ ਨੇ !!
ਤੁਹਾਡੇ ਸਿਰ ਤੋਂ ਭੈਂਣੋਂ ਚੁੱਨੀਆਂ ਕਿਉਂ ਹੁਣ ਉਡਦੀਆਂ ਜਾਂਦੀਆਂ ਨੇ !!


ਧਨਵਾਦ ਸਹਿਤ-
ਸਰਬਜੀਤ ਕੌਰ ਖਾਲਸਾ
 ਲਖੀਮਪੁਰ-ਖੀਰੀ ਯੂ.ਪੀ.
 email - info.dkf@gmail.com, dkfnetwork@hotmail.com,

ਅੱਤਵਾਦੀ ਅਤੇ ਸੱਤਵਾਦੀ

ਗੱਲ ਸੁਣੋਂ ਵੀਰ ਜੀ ਮੇਰੇ !!
ਚੱਲਕੇ ਆਈ ਹਾਂ ਕੋਲ ਤੇਰੇ !!
ਦਿਲ ਵਿੱਚ ਛਾਏ ਘੁੱਪ ਹਨੇਰੇ !!
ਪਾਉ ਚਾਨਣਾ ਦਿਲੋਂ ਹਨੇਰਾ ਦੂਰ ਕਰਾ ਦਿਉ ਜੀ !!
ਦਿਸਦਾ ਨਾ ਕੋਈ ਰਾਹ ਸੱਚ ਦਾ ਰਾਹ ਦਿਖਾ ਦਿਉ ਜੀ !!
ਜੇ ਤੂੰ ਵੀਰ ਆਖਿਆ ਮੈਨੂੰ !!
ਮੈਂ ਵੀ ਭੈਣ ਬਣਾਇਆ ਤੈਂਨੂੰ !!
ਤੇਰੇ ਦਿਲ ਵਿੱਚ ਕੀ ਸਵਾਲ ਦੱਸਦੇ ਵੀਰ ਆਪਣੇ ਨੂੰ !!
ਭੈਣੇ ਕੀ ਹੋਇਆ ਤੇਰੇ ਨਾਲ ਦੱਸਦੇ ਵੀਰ ਆਪਣੇ ਨੂੰ !!
ਮੈ ਹਾਂ ਟੀਚਰ ਇੱਕ ਨਿਮਾਣੀ !!
ਹੈ ਇਕ ਵੱਖਰੀ ਮੇਰੀ ਕਹਾਣੀ !!
ਅੱਖੀਆ ਚੋਂ ਵਹਿ ਤੁਰਦਾ ਹੈ ਪਾਣੀ !!
ਕਹਿੰਦੇ ਘਰ ਵਾਲੇ ਸਿੱਖ ਤਾਂ ਅੱਤਵਾਦੀ ਹੁੰਦੇ ਆ !!
ਦੱਸ ਵੀਰਿਆ ਮੈਂਨੂੰ ਕੌਣ ਫਿਰ ਸੱਤਵਾਦੀ ਹੁੰਦੇ ਆ !!
ਦੇਸ਼ ਨੂੰ ਜਦ ਸੀ ਲੋੜ ਖੂੰਨ ਦੀ ਪੈ ਗਈ !!
ਸਾਡੀ ਜਮੀਰ ਜਗਾ ਕੇ ਲੈ ਗਈ !!
ਹੱਕ ਲੁੱਟਕੇ ਦਿੱਲੀ ਬਹਿ ਗਈ !!
ਇਥੇ ਹੱਕ ਮੰਗਣ ਵਾਲੇ ਭੈਣੇ ਨੀ ਅੱਤਵਾਦੀ ਹੁੰਦੇ ਆ !!
ਦੇਸ਼ ਨੂੰ ਲੁੱਟਣ ਵਾਲੇ ਸਦਾ ਹੀ ਸੱਤਵਾਦੀ ਹੁੰਦੇ ਆ !!
ਮੈ ਪੜਿਆ ਇਤਹਾਸ ਤੁਹਾਡਾ !!
ਰਿਹਾ ਉਸ ਨਾਲ ਵਾਸਤਾ ਸਾਡਾ !!
ਜਦ ਮੁਗਲਾਂ ਦਾ ਡਰ ਹੁੰਦਾ ਸੀ ਡਾਡਾ !!
ਸਿੱਖ ਹਮੇਸ਼ਾ ਵੀਰਾ ਜੁਲਮ ਮਿਟਾਉਂਦੇ ਰਹੇ ਆ !!
ਉਠ ਸਿੰਘ ਹਮੇਸ਼ਾ ਹਿੰਦ ਦੀ ਇੱਜਤ ਬਚਾਉਂਦੇ ਰਹੇ ਆ !!
ਇੱਹ ਗੱਲ ਸੱਚੀ ਤੂੰ ਆਖੀ !!
ਖਾਲਸੇ ਨੇ ਕੀਤੀ ਹਿੰਦ ਦੀ ਰਾਖੀ !!
ਇਤਹਾਸ ਵਿਚ ਦਰਜ ਹੈ ਸੱਚੀ ਸਾਖੀ !!
ਇਥੇ ਜੋ ਕਰਨ ਦੇਸ਼ ਦੀ ਰਾਖੀ ਉਹ ਅੱਤਵਾਦੀ ਹੁੰਦੇ ਆ !!
ਇਥੇ ਜੋ ਪੀਣ ਖੂੰਨ ਮਾਸੂਮਾਂ ਦਾ ਭੈਣੇ ਸੱਤਵਾਦੀ ਹੁੰਦੇ ਆ !!
ਕਹਿੰਦੇ ਸਿੱਖ ਦੇਸ਼ ਧ੍ਰੋਹੀ ਨੇ ਸਾਰੇ !!
ਤਾਹੀਉਂ ਚੁਣ ਚੁਣ ਸੀ ਇਹ ਮਾਰੇ !!
ਕਈ ਵਾਰੀ ਸਾਡੇ ਤੋਂ ਨੇ ਹਾਰੇ !!
ਦੱਸ ਵੀਰਿਆ ਇਹਨਾਂਨੂੰ ਕੀ ਜਵਾਬ ਦੇਵਾਂਗੀ ਮੈਂ !!
ਕਦ ਤੱਕ ਅੱਖੀਆਂ ਭਰ ਭਰ ਹੋਰ ਰੋਵਾਂਗੀ ਮੈਂ !!
ਜੇ ਸਿੱਖ ਅੱਤਵਾਦੀ ਹੁੰਦੇ ਸਾਰੇ !!
ਕਿਉਂ ਦੁਸ਼ਮਣ ਨੂੰ ਦਿਖਾਉਂਦੇ ਤਾਰੇ !!
ਕਿਉਂ ਸਿਖ ਜੁਲਮ ਸਹਿ ਗਏ ਭਾਰੇ !!
ਭੈਣੇ ਸੱਚ ਧਰਮ ਦੇ ਰਾਖੇ ਹੀ ਅੱਤਵਾਦੀ ਹੁੰਦੇ ਆ !!
ਜੋ ਜੁਲਮ ਕਰਨ ਅੱਤਭਾਰੀ ਉਹ ਸੱਤਵਾਦੀ ਹੁੰਦੇ ਆ !!
ਮੈਂ ਗੱਲ ਸਮਝ ਲਈ ਸਾਰੀ !!
ਤੁਹਾਡੇ ਤੇ ਜੁਲਮ ਹੋਇਆ ਅੱਤਭਾਰੀ !!
ਫਿਰ ਵੀ ਹਿਂਮੱਤ ਨਾ ਤੁਸੀ ਹਾਰੀ !!
ਤੇਰੀ ਗੁੱਝੀ ਰਮਜ ਵੀਰਿਆ ਮੈਨੂੰ ਸਮਝ ਚ ਆ ਗਈ ਆ !!
ਕਿਉਂ ਸਿੱਖ ਹੋਏ ਸੀ ਬਾਗੀ ਗੱਲ ਮੇਰੀ ਪਕੜ ਚ ਆ ਗਈ ਆ !!
ਇੱਥੇ ਜਮੀਰਾਂ ਦੇ ਹੁੰਦੇ ਸਉਦੇ !!
ਕਾਤਲਾਂ ਨੂੰ ਮਿਲਦੇ ਉੱਚੇ ਅਉਦੇ !!
ਥਾਂ ਥਾਂ ਫਿਰਦੇ ਰਾਖਸ਼ ਕਉਡੇ !!
ਇੱਥੇ ਜੋ ਸੱਚ ਦੇ ਹੋਣ ਪੁਜਾਰੀ ਉਹ ਅੱਤਵਾਦੀ ਹੁੰਦੇ ਆ !!
ਜੋ ਕਰਵਾਉਣ ਦੇਸ਼ ਵਿੱਚ ਦੰਗੇ ਉਹ ਸੱਤਵਾਦੀ ਹੁੰਦੇ ਆ !!
ਜੀ ਕਰਦਾ ਮੈਂ ਵੀ ਸਿਖ ਬਣ ਜਾਂਵਾਂ !!
ਸਿਰਤੇ ਸੋਹਣੀ ਦਸਤਾਰ ਸਜਾਂਵਾਂ !!
ਗਾਤਰੇ ਸ੍ਰੀ ਸਾਹਿਬ ਮੈਂ ਪਾਵਾਂ !!
ਪਰ ਗੱਲ ਇਹ ਮਾਪਿਆਂ ਨੂੰ ਵੀਰ ਜੀ ਕੌੜੀ ਲਗਦੀ ਏ !!
ਮੈਂਨੂੰ ਇਹ ਸੋਚ ਉਹਨਾਂਦੀ ਵੀਰ ਜੀ ਬੜੀ ਸੌੜੀ ਲਗਦੀ ਏ !!
ਆਪਣੇ ਧਰਮ ਚ ਰਹਿ ਤੂੰ ਪੱਕੀ !!
ਤੈਨੂੰ ਗੱਲ ਸੁਣਾਵਾਂ ਸੱਚੀ !!
ਗੱਲ ਕਹੇ ਨਾ  ਵੀਰ ਤੇਰਾ ਕੱਚੀ !!
ਤੂੰ ਕਾਹਤੋਂ ਬਣਨਾ ਅੱਤਵਾਦੀ ਸਿੱਖ ਤਾਂ ਅੱਤਵਾਦੀ ਨੁੰਦੇ ਆ !!
ਇਥੇ ਝੂਠ ਦੇ ਹੋਣ ਵਾਪਾਰੀ ਭੈਣਜੀ ਸੱਤਵਾਦੀ ਹੁੰਦੇ ਆ !!
 ਅੱਜ ਤੋਂ ਮੈਂ ਗੁਰੂ ਗ੍ਰੰਥ ਨੂੰ ਮੰਨਣਾਂ !!
ਸਿਰ ਤੋਂ ਭਰਮ ਦਾ ਭਾਂਡਾ ਭੰਨਣਾਂ !!
ਹੁਣ ਮੈ ਜੁਲਮ ਵਿਰੁੱਧ ਲੱਕ ਬੰਨਣਾਂ !!
ਦੇਖੀ ਜਾਉ ਜੋ ਹੋਉ ਮੈਂ ਵੀ ਅੱਤਵਾਦੀ ਬਣਨਾਂ ਹੈ !!
ਪਰ ਕਾਦਰ ਦੇ ਦਰਬਾਰ ਵੀਰਿਆ ਸੱਤਵਾਦੀ ਬਣਨਾਂ ਹੈ !!
ਭੈਂਣੇ ਤੇਰੀ ਸੋਚ ਤੇ ਫੁੱਲ ਚੜਾਵਾਂ !!
ਤੈਥੋਂ ਵਾਰ ਵਾਰ ਮੈਂ ਜਾਂਵਾਂ !!
ਤੈਂਨੂੰ ਘੁੱਟ ਕਲੇਜੇ ਲਾਵਾਂ !!
ਧੰਨ ਹੈ ਤੇਰੀ ਸੋਚ ਭੈਣੇ ਜੱਗ ਜਿਉਂਦੀ ਰਹੇਂ ਤੂੰ !!
ਗੁਰੂ ਨਾਨਕ ਦੇ ਦਰਬਾਰ ਸਦਾ ਮਾਂਣ ਪਾਉਂਦੀ ਰਹੇਂ ਤੂੰ !!
ਵੀਰਾ ਤੈਂਨੂੰ ਦਿਲ ਦਿਆਂ ਖੋਲ ਸੁਣਾਵਾਂ !!
ਤੈਥੋਂ ਕੁੱਜ ਵੀ ਨਾ ਛੁਪਾਵਾਂ !!
ਜਿੰਦੜੀ ਧਰਮ ਦੇ ਲੇਖੇ ਲਾਵਾਂ !!
ਮੇਰੇ ਦਿਲ ਵਿੱਚ ਆਏ ਖਿਆਲ ਜੁਲਮ ਬਹੁਤ ਸੀ ਹੋਏ ਤੁਹਾਡੇ ਤੇ !!
ਤੁਹਾਡੇ ਘਰ ਵਿੱਚ ਸੀ ਗੱਦਾਰ ਜਿਨਾਂ ਦਾਗ ਲਾਏ ਤੁਹਾਡੇ ਤੇ !!
ਇੱਥੇ ਰਾਜ ਹੈ ਪੂਰੇ ਗੱਦਾਰਾਂ ਦਾ !!
ਫਾਂਸੀ ਨਾਲ ਵਾਹ ਸਰਦਾਰਾਂ ਦਾ !!
ਕੀ ਕਰੀਏ ਰੁੱਸੀਆਂ ਬਹਾਰਾਂ ਦਾ !!
ਜਦੋਂ ਮਿਲਦਾ ਨਾਂ ਇੰਸਾਫ ਉਦੋਂ ਸਿੱਖ ਵੱਖਵਾਦੀ ਹੁੰਦੇ ਆ !!
ਇੱਥੇ ਟਾਈਟਲਰ ਵਰਗੇ ਗੱਦਾਰ ਹੀ ਸੱਤਵਾਦੀ ਹੁੰਦੇ ਆ !!
ਦਰਦ ਦਿਲ ਦਾ ਕਿੱਥੇ ਲੁਕਾਵਾਂ !!
ਅੱਖੀਆਂ ਚੋਂ ਨੀਰ ਬਹਾਵਾਂ !!
ਜਦੋਂ ਦਿਸਣ ਰੋਦੀਆਂ ਮਾਂਵਾਂ !!
ਹੁਣ ਕਰਨੀ ਪਉ ਲੜਾਈ ਇੰਸਾਫ ਦੀ ਖਾਤਰ ਆਪਾਂਨੂੰ !!
ਵੀਰ ਜੀ ਰੱਬ ਰਿਹਾ ਹੈ ਤੋਲ ਇਹਨਾਂਦੇ ਕੀਤੇ ਪਾਪਾਂ ਨੂੰ !!
ਜਿੱਥੇ ਬੇਪੱਤ ਹੋਈਆਂ ਭੈਂਣਾਂ !!
ਜਿੱਥੇ ਨੀਰ ਬਹਾਇਆ ਨੈਂਣਾਂ !!
ਦੱਸ ਉਸ ਦੇਸ਼ ਤੋਂ ਕੀ ਅਸਾਂ ਲੈਣਾਂ !!
ਜੇ ਮੰਗ ਲੈਂਣ ਇੰਸਾਫ ਫਿਰ ਸਿੱਖ ਵੱਖ ਵਾਦੀ ਹੂੰਦੇ ਆ !!
ਜੇ ਕਰਨ ਜੁਲਮ ਦਾ ਨਾਸ਼ ਫਿਰ ਸਿੱਖ ਅੱਤਵਾਦੀ ਹੁੰਦੇ ਆ !!
ਜੁਲਮ ਹਮੇਸ਼ਾਂ ਵੀਰ ਨਾ ਰਹਿਣਾ !!
ਇਕ ਦਿਨ ਹਿਸਾਬ ਪਉਗਾ ਦੇਣਾ !!
ਮਨ ਲੈ ਸਿਆਣਿਆਂ ਦਾ ਇਹ ਕਹਿਣਾਂ !!
ਜੁਲਮ ਦਾ ਹੋਇਆ ਅੰਤ ਇਤਹਾਸ ਗਵਾਹੀ ਭਰਦਾ ਹੈ !!
ਜੋ ਕਰੇ ਮਜਲੂਮ ਤੇ ਵਾਰ ਕੁੱਤੇ ਦੀ ਮੌਤੇ ਮਰਦਾ ਹੈ !!
ਸ਼ੁਕਰ ਹੈ ਭੈਂਣੇ ਤੇਰਾ !!
ਜੋ ਤੂੰ ਦਰਦ ਸਮਝਿਆ ਮੇਰਾ !!
ਦੂਰ ਹੋ ਗਿਆ ਦਿਲੋਂ ਹਨੇਰਾ !!
ਰੱਬ ਦੀ ਦਰਗਾਹੇ ਤਾਂ ਸਿੱਖ ਸੱਤਵਾਦੀ ਹੁੰਦੇ ਆ !!
ਤਿਰਲੋਕ ਸਿਘਾਂ ਭਾਵੇਂ ਜਾਲਮ ਲਈ ਸਿੱਖ ਅੱਤਵਾਦੀ ਹੁੰਦੇ ਆ !!


ਧਨਵਾਦ ਸਹਿਤ-
ਤਿਰਲੋਕ ਸਿੰਘ ਖਾਲਸਾ
ਜਨਰਲ ਸਕੱਤਰ - ਦਸਮੇਸ਼ ਖਲਾਸਾ ਫੌਜ ਇੰਟਰਨੈਸ਼ਨਲ, ਪੰਥਕ ਸੇਵਾ ਲਹਿਰ ਯੂ.ਪੀ.
ਮੋਬਾਈਲ- 09889934910, 09415214070
E mail- info.dkf@gmail.com, dkfnetwork@hotmail.com