Pages

Sunday, May 27, 2012

ਜੂਨ 1984


                  ਘੱਲੂਘਾਰਾ ਜੂਨ 1984 ਦੀ ਲਹੂ ਭਿੱਜੀ ਦਾਸਤਾਨ           
      
ਕਹਿੰਦੇ ਨੇ ਦੁਨੀਆਂ ਭਰ ਵਿੱਚ ਸਭ ਤੋਂ ਵੱਡਾ ਲੋਕਤੰਤਰ ਭਾਰਤ ਵਿੱਚ ਹੈ, ਦਿੱਲੀ ਦੀ ਫਿਰਕੂ ਲੀਡਰਸ਼ਿਪ ਅਤੇ ਆਪਣੇ ਆਪ ਨੂੰ ਲੋਕਤੰਤਰ ਦਾ ਚੌਥਾ ਥੰਮ੍ਹ ਮੰਨਣ ਵਾਲੇ ਭਾਰਤੀ ਮੀਡੀਏ ਵੱਲੋ ਦੁਨੀਆ ਭਰ ਚ ਇਸ ਗੱਲ ਦੀ ਦੁਹਾਈ ਪਾਈ ਜਾਦੀ ਹੈ ਕਿ ਭਾਰਤ ਦੁਨੀਆ ਦਾ ਸਭ ਤੋ ਵੱਡਾ ਲੋਕਤੰਤਰ ਹੈ । ਪਰ ਭਾਰਤ ਵਿੱਚ 1947 ਤੋਂ ਲੈ ਕੇ ਅੱਜ ਤੱਕ ਘੱਟ ਗਿਣਤੀ ਲੋਕਾ ਨਾਲ ਜੋ ਕੁਜ ਵੀ ਘਟਨਾਵਾ ਵਾਪਰੀਆਂ ਉਹ ਇਸ ਗੱਲ ਦੀ ਗਵਾਹੀ ਭਰਨ ਲਈ ਨਾਕਾਫੀ ਨਹੀਂ ਹਨ ਕਿ ਭਾਰਤ ਵਿੱਚ ਲੋਕਤੰਤਰ ਨਾਂ ਦੀ ਕੋਈ ਵੀ ਚੀਜ ਮੌਜੂਦ ਨਹੀਂ ਹੈ, ਏਥੇ ਬਹੁਗਿਣਤੀਆ ਵੱਲੋਂ ਜਾ ਫਿਰ ਬਹੁਗਿਣਤੀ ਲੋਕਾ ਦੀਆ ਚੁਣੀਆ ਸਰਕਾਰਾ ਵੱਲੋ ਘੱਟ ਗਿਣਤੀ ਲੋਕਾ ਨੂੰ ਹਮੇਸ਼ਾ ਹੀ ਜਲੀਲ ਅਤੇ ਪ੍ਰੇਸ਼ਾਨ ਕੀਤਾ ਜਾਦਾ ਹੈ । ਸਿੱਖ ਕੌਮ ਜਿਸਦੇ ਸੂਰਬੀਰ ਬਹਾਦਰ ਯੋਧਿਆ ਨੇ ਅਫਗਾਨੀ ਪਠਾਣਾ ਦੇ ਦਿੱਲੀ ਵਲ ਨੂੰ ਵਧਦੇ ਨਾਪਾਕ ਕਦਮ ਰੋਕ ਦਿੱਤੇ ਸਨ ਤੇ ਹਿੰਦੁਸਤਾਨ ਦੀਆ ਹਜਾਰਾ ਬਹੂ ਬੇਟੀਆ ਨੂੰ ਮੁਗਲਾ ਦੀ ਕੈਦ ਚੋਂ ਮੁਕਤ ਕਰਾਕੇ ਬਾਇੱਜਤ ਘਰੋ ਘਰੀ ਪਹੁੰਚਾਇਆ ਸੀ । ਜਦੋਂ ਭਾਰਤ ਦੀ ਆਜ਼ਾਦੀ ਦੀ ਗੱਲ ਚੱਲੀ ਤਾ ਇਸੇ ਸਿੱਖ ਕੌਮ ਦੇ ਬਹਾਦਰ ਯੋਧਿਆ ਸਭ ਤੋ ਅੱਗੇ ਹੋ ਕੇ ਸਿਰ ਧੜ ਦੀਆ ਬਾਜੀਆ ਲਾਈਆ ਤੇ ਭਾਰਤ ਵਿੱਚ ਘੱਟ ਗਿਣਤੀ ਹੋਣ ਦੇ ਬਾਵਜੂਦ 80% ਤੋਂ ਵੱਧ ਕੁਰਬਾਨੀਆ ਕੀਤੀਆ ਤਾ ਜਾ ਕੇ ਭਾਰਤ ਦੇ ਲੋਕਾ ਨੂੰ ਆਜ਼ਾਦੀ ਦੀ ਸਵੇਰ ਵੇਖਣੀ ਨਸੀਬ ਹੋਈ, ਪਰ ਜਿਸ ਕੌਮ ਦੀਆ ਬੇਮਿਸਾਲ ਕੁਰਬਾਨੀਆ ਸਦਕਾ ਭਾਰਤ ਵਿੱਚ ਅਖੌਤੀ ਆਜ਼ਾਦੀ ਦਾ ਸੂਰਜ ਚੜ੍ਹਿਆ ਉਸੇ ਕੌਮ ਲਈ ਨਵੀਂ ਗੁਲਾਮੀ ਦਾ ਸੁਨੇਹਾ ਲੈ ਕੇ ਆਇਆ । 1947 ਵਿੱਚ ਮਿਲੀ ਆਜ਼ਾਦੀ ਬਹੁਗਿਣਤੀ ਲੋਕਾ ਵਾਸਤੇ ਤਾ ਆਜ਼ਾਦੀ ਸੀ ਪਰ ਸਿੱਖ ਕੌਮ ਇਸ ਆਜ਼ਾਦ ਭਾਰਤ ਵਿੱਚ ਇਕ ਵਾਰ ਫਿਰ ਗੁਲਾਮ ਬਣਕੇ ਰਹਿ ਗਈ।ਮਹਾਤਮਾ ਗਾਧੀ ਅਤੇ ਨਹਿਰੂ ਵਰਗਿਆ ਵੱਲੋ ਸਿੱਖ ਕੌਮ ਨੂੰ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਸਭ ਤੋ ਵੱਧ ਕੁਰਬਾਨੀਆ ਕਰਨ ਲਈ ਜ਼ਰਾਇਮ ਪੇਸ਼ਾ ਕੌਮਹੋਣ ਦੇ ਖਿਤਾਬ ਦਿੱਤੇ ਗਏ। ਜਦੋ ਸਿੱਖਾ ਨੇ ਇਹਨਾ ਨੂੰ 1947 ਵੇਲੇ ਕੀਤੇ ਗਏ ਕੌਲ ਯਾਦ ਕਰਾਏ ਤਾ ਇਨ੍ਹਾ ਫਿਰਕੂ ਮਾਨਸਿਕਤਾ ਨਾਲ ਭਰਿਆ ਪੀਤਿਆ ਨੇ ਇਹ ਕਹਿ ਦਿੱਤਾ ਕਿ ਤਬ ਬਾਤ ਔਰ ਥੀ ਔਰ ਅਬ ਬਾਤ ਔਰ ਹੈ। ਭਾਰਤੀ ਸੰਵਿਧਾਨ ਵਿੱਚ ਵੀ ਸਿੱਖਾ ਨੂੰ ਉਨ੍ਹਾਂ ਦੇ ਬਣਦੇ ਹੱਕਾ ਤੋ ਮਹਰੂਮ ਰੱਖਿਆ ਗਿਆ । 
ਗੁਰੂ ਸਾਹਿਬਾਨਾਂ ਦੀ ਪਵਿਤੱਰ ਧਰਤੀ ਪੰਜਾਬ ਜਿੱਥੇ ਦਿੱਲੀ ਦੀ ਫਿਰਕੂ ਹਕੂਮਤ ਵੱਲੋਂ ਨਕਲੀ ਨਿਰੰਕਾਰੀ ਪਰਗਟ ਕੀਤੇ ਗਏ ਜਿਨ੍ਹਾ ਨੇ ਸਿੱਖ ਗੁਰੂ ਸਾਹਿਬਾਨਾ ਦੀ ਰੱਜ ਕੇ ਬੇਅਦਬੀ ਕਰਨੀ ਸ਼ੁਰੂ ਕਰ ਦਿੱਤੀ, ਨਰਕਧਾਰੀ ਗੁਰਬਚਨਾ (ਨਕਲੀ ਨਿਰੰਕਾਰੀ) ਜੋ ਸਿੱਖਾ ਦੇ ਸ਼ਾਤਮਈ ਢੰਗ ਨਾਲ ਵਾਰ ਵਾਰ ਸਮਝਾਉਣ ਦੇ ਬਾਵਜੂਦ ਵੀ ਗੁਰੂ ਸਾਹਿਬਾਨਾ ਦੀ ਬੇਅਦਬੀ ਕਰਨ ਤੋ ਬਾਜ ਨਹੀਂ ਆਇਆ, ਸਗੋ ਵਧੇਰੇ ਬੇਅਦਬੀ ਕਰਨ ਤੇ ਉਤਾਰੂ ਹੋ ਗਿਆ । 13 ਅਪ੍ਰੈਲ 1978 ਦੀ ਵਿਸਾਖੀ ਵਾਲੇ ਦਿਨ ਕੁੱਝ ਸਿੰਘਾ ਨੇ ਸ਼ਾਤਮਈ ਤਰੀਕੇ ਨਾਲ ਇਸਨੂੰ ਰੋਕਣ ਦੀ ਇਕ ਹੋਰ ਕੋਸ਼ਿਸ਼ ਕੀਤੀ ਪਰ ਇਸ ਭੂਤਰੇ ਹੋਏ ਸਾਨ੍ਹ ਨੇ ਇਨ੍ਹਾ ਨਿਹੱਥੇ ਸਿੰਘਾਂ ਤੇ ਫਾਇਰਿੰਗ ਕਰਵਾਕੇ 13 ਸਿੰਘਾ ਨੂੰ ਸ਼ਹੀਦ ਕਰ ਦਿੱਤਾ ਅਤੇ 78 ਸਿੰਘਾ ਨੂੰ ਜਖਮੀ ਕਰ ਦਿੱਤਾ।ਇਸ ਘਟਨਾ ਨੇ ਦੁਨੀਆਂ ਭਰ ਵਿੱਚ ਵਸਦੇ ਸਿੱਖਾ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ । ਉਸ ਸਮੇਂ ਦਾ ਅੰਮ੍ਰਿਤਸਰ ਦਾ ਡੀ ਸੀ ਕੇ ਐਸ ਜੰਜੂਆ, ਜਿਸਨੇ ਨਰਕਧਾਰੀਆ ਦੀ ਪੂਰੀ ਹਿਫਾਜ਼ਤ ਕੀਤੀ । ਸਿੱਖਾ ਨੇ ਕਾਨੂੰਨੀ ਮਦਦ ਲੈਣੀ ਚਾਹੀ, ਕੇਸ ਚੱਲਿਆ; ਪਰ ਅਦਾਲਤ ਵੱਲੋ ਵੀ ਇਨ੍ਹਾ ਸਾਰੇ ਕਾਤਲ ਨਰਕਧਾਰੀਆ ਨੂੰ ਸਾਫ ਬਰੀ ਕਰ ਦਿੱਤਾ ਗਿਆ । ਸਿੱਖਾ ਨਾਲ ਹਰ ਪਾਸੇ ਮਤਰੇਈ ਮਾ ਵਾਲਾ ਸਲੂਕ ਕੀਤਾ ਜਾਣ ਲੱਗਾ ।
ਸੰਨ 1981 ਵਿਚ ਸਿੱਖਾ ਵੱਲੋ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤੇ ਜਾਣ ਦੀ ਮੰਗ ਕੀਤੀ ਗਈ, ਬੱਸ ਏਨੀ ਮੰਗ ਮੰਗਣ ਦੀ ਦੇਰ ਸੀ ਫਿਰਕੂ ਮਾਨਸਿਕਤਾ ਨਾਲ ਲਬੋ-ਲਬ ਭਰੇ ਲੋਕਾ ਵੱਲੋ ਇਸਦੀ ਵਿਰੋਧਤਾ ਸ਼ੁਰੂ ਕਰ ਦਿੱਤੀ ਗਈ, ਇਨ੍ਹਾ ਫਿਰਕਾ ਪ੍ਰਸਤ ਲੋਕਾ ਵੱਲੋ ਸਿਗਰਟਾ ਬੀੜੀਆ ਦੀਆ ਡੱਬੀਆ ਤ੍ਰਿਸ਼ੂਲਾਂ ਦੇ ਨਾਲ ਬੰਨ੍ਹ ਕੇ ਪੂਰੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਘੁਮਾਈਆ ਗਈਆ ਤੇ ਨਾਲ ਨਾਹਰੇ ਲਗਾਏ ਗਏ, ਨਾਹਰਿਆ ਵਿੱਚ ਕਿਹਾ ਗਿਆ ਕੱਛ ਕੜਾ ਕਿਰਪਾਨ ਇਨਕੋ ਭੇਜੋ ਪਾਕਿਸਤਾਨ”“ਬੀੜੀ ਸਿਗਰਟ ਪੀਏਗੇ ਹਮ ਸ਼ਾਨ ਸੇ ਜੀਏਗੇ।ਸਿੱਖਾ ਨੂੰ ਵਾਰ ਵਾਰ ਬੇਗਾਨਗੀ ਅਤੇ ਗ਼ੁਲਾਮੀ ਦਾ ਅਹਿਸਾਸ ਕਰਾਇਆ ਜਾਣ ਲੱਗਾ।
19 ਨਵੰਬਰ 1982 ਤੋਂ ਲੈ ਕੇ 4 ਦਸੰਬਰ 1982 ਏਸ਼ੀਆਈ ਖੇਡਾ ਦਿੱਲੀ ਵਿਖੇ ਹੋਈਆ, ਇਨ੍ਹਾ ਖੇਡਾ ਵਿੱਚ ਹਿੱਸਾ ਲੈਣ ਲਈ ਸਾਰੀ ਦੁਨੀਆ ਨੂੰ ਸੱਦਾ ਦਿੱਤਾ ਗਿਆ ਪਰ ਜਿਹੜੀ ਸਿੱਖ ਕੌਮ ਨੇ ਇਸ ਭਾਰਤ ਦੇਸ਼ ਨੂੰ  ਗੁਲਾਮੀ ਦੇ ਮੱਕੜ ਜਾਲ ਤੋ ਮੁਕਤ ਕਰਾਉਣ ਲਈ ਸਭ ਤੋ ਵੱਧ ਤਸੀਹੇ ਝੱਲੇ, ਸਭ ਤੋ ਵੱਧ ਕੁਰਬਾਨੀਆ ਕੀਤੀਆਂ, ਜਿਹੜੀ ਕੌਮ ਨੇ ਹਜਾਰਾ ਸਾਲਾਂ ਤੋ ਗੁਲਾਮ ਚੱਲੀ ਆ ਰਹੀ ਕੌਮ ਨੂੰ ਦਿੱਲੀ ਦਾ ਰਾਜ ਤਖਤ ਦਿਵਾਇਆ, ਉਸੇ ਸਿੱਖ ਕੌਮ ਨਾਲ ਫਿਰ ਮਤਰੇਈ ਮਾ ਵਾਲਾ ਸਲੂਕ ਕੀਤਾ ਗਿਆ, ਸਿੱਖਾ ਨੂੰ ਇਨ੍ਹਾ ਏਸ਼ੀਆਈ ਖੇਡਾ ਵਿੱਚ ਹਿੱਸਾ ਲੈਣ ਦੀ ਇਜਾਜਤ ਨਾ ਦਿੱਤੀ, ਹਰ ਕੇਸਾਧਾਰੀ, ਹਰ ਦਸਤਾਰਧਾਰੀ ਅਤੇ ਹਰ ਅੰਮ੍ਰਿਤਧਾਰੀ ਨੂੰ ਥਾ ਥਾ ਤੇ ਰੱਜ ਕੇ ਜਲੀਲ ਕੀਤਾ ਗਿਆ । ਏਥੇ ਹੀ ਬੱਸ ਨਹੀਂ ਦਿੱਲੀ ਦੀ ਜ਼ਾਲਮ ਹਕੂਮਤ ਨੇ ਪੰਜਾਬ ਭਰ ਦੇ ਸਿੱਖ ਨੌਜਵਾਨਾ ਨੂੰ ਪਹਿਲਾ ਪੁਲੀਸ ਰਾਹੀਂ ਅਤੇ ਫਿਰ ਸੀ ਆਰ ਪੀ ਦੇ ਰਾਹੀਂ ਭਾਰੀ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ । ਪਗੜੀਧਾਰੀ ਹਰ ਸਿੱਖ ਨੌਜਵਾਨ ਅਤੇ ਸਿੱਖ ਬੀਬੀਆ ਨੂੰ ਜਗ੍ਹਾ-ਜਗ੍ਹਾ ਜਲੀਲ ਕੀਤਾ ਜਾਣ ਲੱਗਾ ।
12 ਅਪ੍ਰੈਲ ਸੰਨ 1983 ਨੂੰ ਵਿਸਾਖੀ ਵਾਲੇ ਦਿਨ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਦੇਸ਼ ਧਰਮ ਕੌਮ ਦੀ ਰਾਖੀ ਖਾਤਰ ਮਰਜੀਵੜੇ ਭਰਤੀ ਕਰਨੇ ਸ਼ੁਰੂ ਕਰ ਦਿੱਤੇ, ਆਪਾ ਵਾਰਨ ਵਾਲੇ ਨੌਜਵਾਨਾਂ ਵਿੱਚ ਸਭ ਤੋ ਪਹਿਲਾ ਨਾਅ ਜੋ ਆਇਆ, ੳਹ ਸੀ 20ਵੀ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆ ਦਾ ਨਾਂਅਜਿਹਨਾ ਨੇ ਕਿਹਾ ਸੀ ਕਿ ਸਭ ਤੋ ਪਹਿਲਾ ਮੇਰਾ ਨਾਅ ਲਿਖੋ ਦੇਸ਼ ਧਰਮ ਕੌਮ ਦੀ ਰਾਖੀ ਖਾਤਰ ਮੈਂ ਆਪਣੇ ਤਨ ਦੇ ਟੁਕੜੇ ਵੀ ਕਰਵਾਉਣ ਲੱਗਿਆ ਪਰਵਾਹ ਨਹੀ ਕਰਾਗਾ ।ਇੰਨਾ ਕੁੱਝ ਵਾਪਰਨ ਦੇ ਬਾਵਜੂਦ ਵੀ ਸਿੱਖਾ ਨੇ ਸ਼ਾਤੀ ਦਾ ਰਾਹ ਨਹੀਂ ਛੱਡਿਆ ਪਰ ਫਿਰ ਵੀ ਭਾਰਤੀ ਹਕੂਮਤ ਨੇ ਸਿੱਖਾ ਨੂੰ ਸ਼ਾਤੀ ਦਾ ਕੋਈ ਪੱਲਾ ਨਹੀਂ ਫੜਾਇਆ, ਸਗੋ ਵੱਡੇ ਪੱਧਰ ਤੇ ਸਿੱਖਾ ਦਾ ਘਾਣ ਕਰਨ ਵਾਸਤੇ ਤਿਆਰੀਆ ਆਰੰਭ ਕਰ ਦਿੱਤੀਆ।
ਸ੍ਰੀ ਦਰਬਾਰ ਸਾਹਿਬ ਉਪਰ ਹਮਲਾ ਕਰਨ ਤੋਂ ਕੋਈ 5 ਮਹੀਨੇ ਪਹਿਲਾ ਦਿੱਲੀ ਦੀ ਫਿਰਕੂ ਹਕੂਮਤ ਨੇ ਭਾਰਤੀ ਫੌਜ ਦੇ ਸੀਨੀਅਰ ਅਧਿਕਾਰੀਆ ਨਾਲ ਵਿਚਾਰ ਕੀਤੀਉਸ ਮੌਕੇ ਭਾਰਤੀ ਫੌਜ ਦਾ ਮੁਖੀ ਜਨਰਲ ਐਸ ਕੇ ਸਿੰਨਹਾ ਸੀ, ਜਦੋਂ ਭਾਰਤੀ ਹਕੂਮਤ ਨੇ ਜਨਰਲ ਐਸ ਕੇ ਸਿੰਨਹਾ ਤੋਂ ਦਰਬਾਰ ਸਾਹਿਬ ਤੇ ਹਮਲਾ ਕਰਨ ਬਾਰੇ ਉਸਦੇ ਵਿਚਾਰ ਜਾਨਣੇ ਚਾਹੇ ਤਾ ਜਨਰਲ ਸਿੰਨਹਾ ਨੇ ਸਾਫ ਕਹਿ ਦਿੱਤਾ ਕਿ ਜੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਤਾ ਇਸਦਾ ਸਿੱਟਾ ਬਹੁਤ ਹੀ ਮਾੜਾ ਨਿਕਲ ਸਕਦਾ ਹੈ, ਇਸ ਗੱਲ ਦਾ ਪ੍ਰਗਟਾਵਾ ਜਨਰਲ ਐਸ ਕੇ ਸਿੰਨਹਾ ਨੇ ਆਪਣੀ ਲਿਖੀ ਕਿਤਾਬ ਉਹ ਆਖਰੀ ਗੋਲੀ ਅਤੇ ਆਖਰੀ ਸਾਹ ਤੱਕ ਲੜੇਵਿੱਚ ਵੀ ਕੀਤਾ ਹੈ । ਭਾਰਤੀ ਹਕੂਮਤ ਨੇ ਜਨਰਲ ਐਸ ਕੇ ਸਿੰਨਹਾ ਦੇ ਵਿਚਾਰ ਸੁਣਕੇ ਉਸਨੂੰ ਤੁਰੰਤ ਹੀ ਸੇਵਾ ਮੁਕਤ ਕਰ ਦਿੱਤਾ ਤੇ ਜਨਰਲ ਐਸ ਕੇ ਸਿੰਨਹਾ ਦੀ ਥਾ ਜਨਰਲ ਏ ਐਸ ਵੈਦਿਆ ਨੂੰ ਭਾਰਤੀ ਫੌਜ ਦਾ ਨਵਾ ਮੁਖੀ ਬਣਾ ਦਿੱਤਾ ਗਿਆ। ਜਨਰਲ ਏ ਐਸ ਵੈਦਿਆ ਨੇ ਭਾਰਤੀ ਹਕੂਮਤ ਦੇ ਹੁਕਮ ਤੇ ਸ੍ਰੀ ਦਰਬਾਰ ਸਾਹਿਬ ਉਪਰ ਹਮਲਾ ਕਰਨ ਦੀ ਇਜਾਜਤ ਦੇ ਦਿੱਤੀ । ਹੁਣ ਭਾਰਤੀ ਫੌਜ ਦੇ ਸੀਨੀਅਰ ਅਧਿਕਾਰੀਆ ਦੀਆ ਗੁਪਤ ਮੀਟਿੰਗਾ ਦਾ ਦੌਰ ਸ਼ੁਰੂ ਹੋ ਗਿਆ ਜਿਸ ਵਿੱਚ ਜਨਰਲ ਕੇ ਐਸ ਬਰਾੜ, ਲੈਫਟੀਨੈਂਟ ਜਨਰਲ ਕੇ ਸੁੰਦਰਜੀ, ਜਨਰਲ ਓਬਰਾਏ, ਜਨਰਲ ਆਰ ਐਸ ਦਿਆਲ ਅਤੇ ਜਨਰਲ ਜੰਮਵਾਲ ਵਰਗੇ ਭਾਰਤੀ ਫੌਜ ਦੇ ਸੀਨੀਅਰ ਅਧਿਕਾਰੀਆ ਨੇ ਸ਼ਿਰਕਤ ਕਰਨੀ ਸ਼ੁਰੂ ਕਰ ਦਿੱਤੀ । ਭਾਰਤੀ ਫੌਜ ਦੇ ਮੁਖੀ ਜਨਰਲ ਏ ਐਸ ਵੈਦਿਆ ਨੇ ਜਨਰਲ ਕੇ ਐਸ ਬਰਾੜ ਨੂੰ ਸ੍ਰੀ ਦਰਬਾਰ ਸਾਹਿਬ ਹਮਲੇ ਦਾ ਇੰਚਾਰਜ ਇਨ ਚੀਫ ਬਣਾ ਦਿਤਾ । ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਓਪਰ ਹਮਲੇ ਦੇ ਪੇਪਰ ਤਿਆਰ ਹੋਏ ਸਾਰੇ ਅਫਸਰਾਂ ਦੇ ਸਾਈਨ ਹੋਣ ਪਿੱਛੋਂ ਵਾਰੀ ਆਈ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਡੀ ਐਸ ਪੀ ਗੁਰਦੇਵ ਸਿੰਘ ਦੀ, ਡੀ ਐਸ ਪੀ ਗੁਰਦੇਵ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਉਪਰ ਹਮਲਾ ਕਰਨ ਦੀ ਪਰਮੀਸ਼ਨ ਦੇਣ ਤੋਂ ਨਾਹ ਕਰ ਦਿੱਤੀ ਤਾ ਡੀ ਐਸ ਪੀ ਗੁਰਦੇਵ ਸਿੰਘ ਨੂੰ ਜਾਲਮ ਹਕੂਮਤ ਵੱਲੋਂ ਜਬਰਨ ਛੁੱਟੀ ਤੇ ਭੇਜ ਦਿੱਤਾ ਗਿਆ ਅਤੇ ਗੁਰਦੇਵ ਸਿੰਘ ਦੀ ਥਾ ਰਮੇਸ਼ ਇੰਦਰ ਨਾਮ ਦੇ ਇਕ ਵਿਅਕਤੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਡੀ ਐਸ ਪੀ ਬਣਾ ਦਿੱਤਾ ਗਿਆ ਜਿਸਨੇ ਬਿਨਾ ਕਿਸੇ ਦੇਰੀ ਸ੍ਰੀ ਦਰਬਾਰ ਸਾਹਿਬ ਉਪਰ ਭਾਰਤੀ ਫੌਜ ਨੂੰ ਹਮਲਾ ਕਰਨ ਦੀ ਪਰਮੀਸ਼ਨ ਦੇ ਦਿੱਤੀ ।
ਤੀਜੇ ਘੱਲੂਘਾਰੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਭਾਰਤੀ ਹਕੂਮਤ ਨੇ ਜੋਰਾ ਸ਼ੋਰਾ ਨਾਲ ਰਾਹ ਪੱਧਰੇ ਕਰਨੇ ਸ਼ੁਰੂ ਕਰ ਦਿੱਤੇ । ਬਲਿਊ ਸਟਾਰ ਓਪਰੇਸ਼ਨ ਲਈ ਏਹ ਇਕ ਧਰਾਤਲ ਤਿਆਰ ਕੀਤਾ ਜਾਣ ਲੱਗਾ, ਏਹੀ ਕਾਰਣ ਸੀ ਕਿ ਬਲਿਊ ਸਟਾਰ ਓਪਰੇਸ਼ਨ ਤੋ ਬਾਦ ਕਈ ਬੁੱਧਜੀਵੀ ਲੋਕਾ ਨੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਕਿ ਸੰਤ ਜਰਨੈਲ ਸਿੰਘ ਜੀ ਨੂੰ ਫੜ੍ਹਨਾ ਇਹ ਤਾ ਇਕ ਬਹਾਨਾ ਮਾਤਰ ਸੀ ਜੇ ਸੰਤ ਜਰਨੈਲ ਸਿੰਘ ਜੀ ਨੂੰ ਹੀ ਫੜ੍ਹਨਾ ਹੁੰਦਾ ਤਾ ਸੰਤ ਜੀ ਲੰਗਰ ਹਾਲ ਦੀ ਉਪਰਲੀ ਮੰਜਿਲ ਤੇ ਸਾਰਾ ਸਾਰਾ ਦਿਨ ਬੈਠੇ ਰਹਿੰਦੇ ਸਨ ਕੀ ਉਥੋ ਭਾਰਤੀ ਹਕੂਮਤ ਉਨ੍ਹਾ ਨੂੰ ਗ੍ਰਿਫਤਾਰ ਨਹੀਂ ਸੀ ਕਰ ਸਕਦੀ? ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਚੁਣਨ ਦੀ ਕੀ ਲੋੜ ਸੀ, ਹਜ਼ਾਰਾ ਬੇਕਸੂਰ ਸਰਧਾਲੂਆ ਦੀ ਬਲੀ ਲੈਣ ਦੀ ਕੀ ਲੋੜ ਸੀ? ਕਿਸੇ ਨੇ ਕਹਿ ਦਿੱਤਾ ਕਿ ਸਿੱਖਾ ਨੂੰ ਸਬਕ ਸਿਖਾਉਣ ਲਈ ਏਹ ਘੱਲੂਘਾਰਾ ਹੋਇਆ, ਕਿਸੇ ਨੇ ਕਿਹਾ ਕਿ ਹਿੰਦੁਸਤਾਨ ਦੇ ਬਹੁਗਿਣਤੀ ਲੋਕਾ ਦੀ ਖੁਸ਼ੀ ਹਾਸਿਲ ਕਰਨ ਖਾਤਰ ਦਿੱਲੀ ਹਕੂਮਤ ਨੇ ਇਕ ਘੱਟਗਿਣਤੀ ਕੌਮ ਦੀ ਬਲੀ ਦੇਣ ਲਈ ਇਹ ਘੱਲੂਘਾਰਾ ਕੀਤਾ । ਮੁੱਕਦੀ ਗੱਲ ਇਹ ਕਿ ਸਾਰੀ ਸਿੱਖ ਕੌਮ ਦਾ ਘਾਣ ਕਰਨ ਵਾਸਤੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਚੁਣਿਆ ਗਿਆ ਅਤੇ ਇਸੇ ਹੀ ਦਿਨ 39 ਦੇ ਲਗਭਗ ਹੋਰ ਗੁਰੁਦੁਆਰਿਆ ਤੇ ਵੀ ਭਾਰਤੀ ਫੌਜ ਵੱਲੋ ਹਮਲੇ ਦੀ ਯੋਜਨਾ ਬਣਾਈ ਗਈ । ਜਿਨ੍ਹਾ ਵਿੱਚ ਸ੍ਰੀ ਤਰਨਤਾਰਨ ਸਾਹਿਬ, ਦੂਖ ਨਿਵਾਰਨ ਸਾਹਿਬ ਪਟਿਆਲਾ, ਮੋਗਾ ਦੇ ਗੁਰਦੁਆਰਾ ਸਾਹਿਬ, ਫਤਹਿਗੜ੍ਹ ਸਾਹਿਬ ਸਰਹਿੰਦ, ਗੁਰਦੁਆਰਾ ਭੱਠਾ ਸਹਿਬ ਰੋਪੜ ਅਤੇ ਹੋਰ ਕਈ ਇਤਹਾਸਿਕ ਗੁਰਦੁਆਰਾ ਸਾਹਿਬਾਨ, ਜਿਨ੍ਹਾ ਵਿੱਚ ਭਾਰਤੀ ਫੌਜ ਵੱਲੋ ਬਹੁਤ ਨੁਕਸਾਨ ਕੀਤਾ ਗਿਆ ।
ਬਲਿਊ ਸਟਾਰ ਓਪਰੇਸ਼ਨ ਤੋ ਪਹਿਲਾ ਦਿੱਲੀ ਦੀ ਫਿਰਕੂ ਹਕੂਮਤ ਵੱਲੋ ਪੂਰੀ ਤਿਆਰੀ ਕੀਤੀ ਗਈ, ਕਿਵੇ ਦਰਬਾਰ ਸਾਹਿਬ ਤੇ ਅਟੈਕ ਕਰਨਾ ਹੈ ਕਿਵੇ ਸ੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਕਰਨਾ ਹੈ ਤੇ ਕਿਵੇ ਸਿੱਖ ਕੌਮ ਦਾ ਸਭ ਤੋ ਵੱਧ ਘਾਣ ਕਰਨਾ ਹੈ । ਭਾਰਤੀ ਫੌਜ ਨੂੰ ਇਸ ਸਭ ਦੀ ਬਾਕਾਇਦਾ ਟ੍ਰੇਨਿੰਗ ਦੇਣ ਵਾਸਤੇ ਦਰਬਾਰ ਸਾਹਿਬ ਕੰਪਲੈਕਸ ਦਾ ਇਕ ਮਾਡਲ ਤਿਆਰ ਕੀਤਾ ਗਿਆ, ਇਸ ਓਪਰੇਸ਼ਨ ਦਾ ਨਾਅ ਬਲਿਊ ਸਟਾਰ ਓਪਰੇਸ਼ਨ ਰੱਖਿਆ ਗਿਆ । ਪੰਜਾਬ ਦੀ ਧਰਤੀ ਤੇ ਵਿਸ਼ੇਸ਼ ਕਰਕੇ ਅੰਮ੍ਰਿਤਸਰ ਸਾਹਿਬ ਵਿੱਚ ਉਚੇਚੇ ਤੌਰ ਤੇ ਸੀ ਆਰ ਪੀ ਪਹੁੰਚਣੀ ਸ਼ੁਰੂ ਹੋ ਗਈ, ਜਿਸ ਸਿੱਖ ਕੌਮ ਨੇ ਭਾਰਤ ਦੀ ਆਜ਼ਾਦੀ ਵਾਸਤੇ 80% ਤੋ ਵੱਧ ਕੁਰਬਾਨੀਆ ਕੀਤੀਆ ਅੱਜ ਉਸੇ ਸਿੱਖ ਕੌਮ ਨੂੰ ਉਸ ਦੇ ਘਰ ਵਿੱਚ ਘੇਰ ਕੇ ਖਤਮ ਕਰਨ ਦੀ ਤਿਆਰੀ ਆਰੰਭ ਦਿੱਤੀ ਗਈ, ਹਰ ਸਿੱਖ ਨੂੰ ਉਸ ਦੇ ਘਰ ਵਿੱਚ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾਣ ਲੱਗਾ ।
31 ਮਈ 1984 ਦਾ ਦਿਨ ਆਇਆ ਚੰਡੀਗੜ੍ਹ ਚੰਡੀ ਮੰਦਰ ਦੇ ਨੇੜੇ ਟੂ ਕੋਰ ਹੈੱਡ ਕਵਾਰਟਰ ਵਿੱਚ ਭਾਰਤੀ ਫੌਜ ਦੇ ਵੱਡੇ ਅਫਸਰਾ ਦੀ ਇੱਕ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਜਨਰਲ ਕੇ ਐਸ ਬਰਾੜ, ਲੈਫਟੀਨੈਂਟ ਜਨਰਲ ਕੇ ਸੁੰਦਰ ਜੀ, ਜਨਰਲ ਆਰ ਐਸ ਦਿਆਲ ਅਤੇ ਹੋਰ ਅਨੇਕਾ ਹੀ ਭਾਰਤੀ ਫੌਜ ਦੇ ਵੱਡੇ ਅਫਸਰਾ ਨੇ ਸ਼ਿਰਕਤ ਕੀਤੀ, ਭਾਰਤੀ ਫੌਜ ਦੇ ਇਹ ਅਫਸਰ ਵੱਡੀਆ ਵੱਡੀਆ ਡੀਗਾ ਮਾਰ ਮਾਰ ਕੇ ਕਹਿ ਰਹੇ ਸਨ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਰਕੇ ਦੋ ਘੰਟਿਆ ਦੇ ਵਿੱਚ ਵਿੱਚ ਕਬਜਾ ਕਰ ਲੈਣਾ ਹੈ ਤੇ ਸੰਤ ਜਰਨੈਲ ਸਿੰਘ ਅਤੇ ਉਨ੍ਹਾਂ ਦੇ ਸਾਥੀਆ ਦੇ ਦੋ ਘੰਟਿਆ ਦੇ ਵਿੱਚ ਵਿੱਚ ਗੋਡੇ ਟਿਕਾ ਦੇਣੇ ਨੇ । ਸ਼ਾਮ ਤੱਕ ਸਾਰੇ ਅੰਮ੍ਰਿਤਸਰ ਸ਼ਹਿਰ ਨੂੰ ਭਾਰਤੀ ਫੌਜ ਵੱਲੋਂ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਭਾਰਤੀ ਫੌਜ ਦੀ ਜਲ, ਥਲ ਅਤੇ ਹਵਾਈ ਫੌਜ ਦੇ ਉਚ ਅਧਿਕਾਰੀ ਅੰਮ੍ਰਿਤਸਰ ਸ਼ਹਿਰ ਵਿੱਚ ਪਹੁੰਚਣੇ ਸ਼ੁਰੂ ਹੋ ਗਏ। ਅੰਮ੍ਰਿਤਸਰ ਹਾਲ ਬਾਜ਼ਾਰ ਦੀਆ ਸੜਕਾ ਤੇ ਕੁੱਝ ਫਿਰਕੂ ਲੋਕਾ ਵਲੋ ਭਾਰਤੀ ਫੌਜ ਦੇ ਅੰਮ੍ਰਿਤਸਰ ਸ਼ਹਿਰ ਵਿੱਚ ਦਾਖਲ ਹੋਣ ਤੇ ਤਖਤੀਆ ਚੁੱਕ ਕੇ ਵੈਲਕਮ ਟੂ ਇੰਡੀਅਨ ਆਰਮੀਯਾਨੀ ਭਾਰਤੀ ਫੌਜ  ਨੂੰ ਜੀ ਆਇਆ ਆਖ ਕੇ ਸਿੱਖਾ ਦੇ ਹਿਰਦਿਆ ਨੂੰ ਠੇਸ ਪਹੁੰਚਾਈ ਗਈ । ਸ਼ਹੀਦਾ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ 3 ਜੂਨ ਨੂੰ ਨੇੜੇ ਆ ਰਿਹਾ ਸੀ, ਗੁਰੂ ਨਾਨਾਕ ਨਾਮ ਲੇਵਾ ਗੁਰਸਿੱਖ ਸੰਗਤਾ ਨੇ ਜਗਾ-ਜਗ੍ਹਾ ਠੰਡੇ ਮਿੱਠੇ ਜਲ ਦੀਆ ਛਬੀਲਾ ਲਾਈਆ ਤੇ ਇਹ ਭਾਰਤੀ ਫੌਜ ਦੇ ਜਵਾਨ ਜਿਨ੍ਹਾ ਨੇ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਰਨਾ ਹੈ ਹਜ਼ਾਰਾਂ ਬੇਕਸੂਰ ਸਿੱਖ ਸੰਗਤਾ ਦਾ ਖੂਨ ਡੋਲ੍ਹਣਾ ਹੈ, ਇਹ ਭਾਰਤੀ ਫੌਜ ਦੇ ਜਵਾਨ ਰਸਤੇ ਵਿੱਚੋ ਇਹਨਾ ਛਬੀਲਾ ਤੋ ਠੰਡਾ ਮਿੱਠਾ ਜਲ ਪੀਂਦੇ ਆਏ।
1 ਜੂਨ 1984 ਦਾ ਦਿਨ ਆਇਆ, ਜਨਰਲ ਕੇ ਐਸ ਬਰਾੜ ਆਪਣੇ ਸਾਥੀ ਐਨ ਕੇ ਤਲਵਾਰ ਨੂੰ ਲੈਕੇ ਤੜਕਸਾਰ ਅੰਮ੍ਰਿਤਸਰ ਸਾਹਿਬ ਦੀ ਪਾਵਨ ਤੇ ਪਵਿਤਰ ਧਰਤੀ ਤੇ ਪਹੁੰਚ ਗਿਆ, ਇਹਨੇ ਆਪਣੀਆ ਫੌਜਾਂ ਨੂੰ ਇਹ ਹੁਕਮ ਕੀਤਾ ਕਿ ਪੂਰੇ ਦਰਬਾਰ ਸਾਹਿਬ ਕੰਪਲੈਕਸ ਦੀ ਘੇਰਾਬੰਦੀ ਕੀਤੀ ਜਾਵੇ, ਭਾਰਤੀ ਫੌਜ ਵੱਲੋ ਪੂਰੇ ਦਰਬਾਰ ਸਾਹਿਬ ਕੰਪਲੈਕਸ ਨੂੰ ਘੇਰੇ ਵਿੱਚ ਲੈ ਕੇ ਬਾਕਾਇਦਾ ਪੁਜੀਸ਼ਨਾਂ ਲੈ ਲਈਆ ਗਈਆ। ਦੁਪਹਿਰ 12 ਵਜੇ ਦੇ ਲਗਭਗ ਬਗੈਰ ਕਿਸੇ ਭੜਕਾਹਟ ਦੇ ਬਗੈਰ ਕਿਸੇ ਇਨਫੋਰਮੇਸ਼ਨ ਦੇ ਭਾਰਤੀ ਫੌਜ ਵੱਲੋ ਦਰਬਾਰ ਸਾਹਿਬ ਕੰਪਲੈਕਸ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ, ਜਗਾਧਰੀ ਦੇ ਰਹਿਣ ਵਾਲੇ ਭਾਈ ਮਹਿੰਗਾ ਸਿੰਘ ਬੱਬਰ ਜਿੰਨ੍ਹਾ ਨੇ ਬਾਬਾ ਅਟੱਲ ਰਾਏ ਜੀ ਦੀ ਇਮਾਰਤ ਦੀ ਸਭ ਤੋਂ ਉਪਰਲੀ ਮੰਜਿਲ ਤੇ ਪੁਜੀਸ਼ਨ ਲਈ ਹੋਈ ਸੀ ਭਾਰਤੀ ਫੌਜ ਵੱਲੋ ਕੀਤੀ ਗਈ ਫਾਇਰਿੰਗ ਦੀ ਪਹਿਲੀ ਗੋਲੀ ਭਾਈ ਮਹਿੰਗਾ ਸਿੰਘ ਬੱਬਰ ਨੂੰ ਜਾ ਕੇ ਲੱਗੀ, ਗੋਲੀ ਲੱਗਣ ਸਾਰ ਭਾਈ ਸਾਹਿਬ ਜੀ ਇੱਕ ਦੱਮ ਥੱਲੇ ਫਰਸ਼ ਤੇ ਆ ਡਿੱਗੇ ਤੇ ਡਿੱਗਦਿਆ ਸਾਰ ਹੀ ਪ੍ਰਾਣ ਤਿਆਗ ਗਏ, ਭਾਰਤੀ ਫੌਜ ਵੱਲੋ ਦਰਬਾਰ ਸਾਹਿਬ ਕੰਪਲੈਕਸ ਵਿੱਚ ਕੀਤੀ ਗਈ ਫਾਇਰਿੰਗ ਦੇ ਪਹਿਲੇ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ ਨੇ ਜਿਨ੍ਹਾ ਨੇ ਇਸ ਤੀਜੇ ਘੱਲੂਘਾਰੇ ਵਿੱਚ ਸਭ ਤੋ ਪਹਿਲੀ ਸ਼ਹਾਦਤ ਪ੍ਰਾਪਤ ਕੀਤੀ । ਇਹਨਾ ਤੋਂ ਇਲਾਵਾ ਦਰਬਾਰ ਸਾਹਿਬ ਵਿੱਚ ਦਰਸ਼ਨ ਕਰਨ ਆਈਆ ਸਿੱਖ ਸੰਗਤਾ ਵਿੱਚੋ ਕਈ ਸਿੱਖ ਸਰਧਾਲੂ ਸ਼ਹੀਦ ਹੋਏ, ਬੀਬੀਆ ਅਤੇ ਬੱਚੇ ਸ਼ਹੀਦ ਹੋਏ, ਰਾਤ ਕਰੀਬ 9:30 ਵਜੇ ਤਕ ਲਗਾਤਾਰ 9 ਘੰਟੇ ਲਗਾਤਾਰ ਇਹ ਫਾਇਰਿੰਗ ਚਲਦੀ ਰਹੀ। ਦਰਬਾਰ ਸਾਹਿਬ ਦੀ ਇਤਹਾਸਿਕ ਇਮਾਰਤ ਜਿਸਦੀ ਨੀਂਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਈ ਮੀਆ ਮੀਰ ਜੀ ਪਾਸੋ ਰਖਵਾਈ ਸੀ ਅਤੇ ਜਿੱਥੋ ਸਾਰੀ ਮਨੁੱਖਤਾ ਦੇ ਭਲੇ ਦੀਆ ਆਵਾਜ਼ਾ ਵਾਤਾਵਰਣ ਵਿੱਚ ਇੱਕ ਅਗੰਮੀ ਰਸ ਘੋਲਦੀਆ ਸਨ, ਉਸ ਇਤਹਾਸਿਕ ਇਮਾਰਤ ਤੇ ਵੀ ਭਾਰਤੀ ਫੌਜ ਨੇ ਲਗਾਤਾਰ ਗੋਲੀਆ ਚਲਾਈਆ, 37 ਗੋਲੀਆ ਸ੍ਰੀ ਦਰਬਾਰ ਸਾਹਿਬ ਜੀ ਦੇ ਸੁਨਹਿਰੀ ਕਲਸ਼ ਉਪਰ ਜਾ ਕੇ ਲੱਗੀਆ ਜੀਹਦੇ ਨਾਲ ਇੱਕ ਵੱਡਾ ਮਘੋਰਾ ਖੁੱਲ੍ਹ ਗਿਆ, ਬਾਅਦ ਵਿੱਚ 40 ਘੰਟਿਆ ਵਾਸਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਕਰਫਿਊ ਲਗਾ ਦਿੱਤਾ ਗਿਆ ।
2 ਜੂਨ 1984 ਦਾ ਦਿਨ ਆ ਚੜ੍ਹਿਆ, ਗੁਰੂਆ ਦੀ ਪਵਿੱਤਰ ਧਰਤੀ ਪੰਜਾਬ ਨੂੰ ਬਾਕੀ ਦੇਸ਼ ਨਾਲੋਂ ਵੱਖ ਕਰ ਦਿੱਤਾ ਗਿਆ, ਇਸੇ ਤਰੀਕੇ ਨਾਲ ਪੂਰੇ ਅੰਮ੍ਰਿਤਸਰ ਸ਼ਹਿਰ ਨੂੰ ਸਾਰੇ ਪੰਜਾਬ ਨਾਲੋ ਵੱਖ ਕਰ ਦਿੱਤਾ ਗਿਆ ਅਤੇ ਪੂਰੇ ਦਰਬਾਰ ਸਾਹਿਬ ਕੰਪਲੈਕਸ ਨੂੰ ਸਾਰੇ ਅੰਮ੍ਰਿਤਸਰ ਸ਼ਹਿਰ ਨਾਲੋ ਤੋੜ ਦਿੱਤਾ ਗਿਆ ।  ਪੂਰੇ ਪੰਜਾਬ ਵਿੱਚ ਸੜਕੀ ਆਵਾਜਾਈ ਅਤੇ ਰੇਲ ਆਵਾਜਾਈ ਤੇ ਦਿੱਲੀ ਦੀ ਜ਼ਾਲਮ ਹਕੂਮਤ ਵੱਲੋ ਰੋਕ ਲਗਾ ਦਿੱਤੀ ਗਈ, ਆਪਸੀ ਸਾਝ ਬਰਕਰਾਰ ਰੱਖਣ ਦੇ ਸਾਰੇ ਸਾਧਨ ਜਿਨਾ ਵਿੱਚ ਦੂਰਸੰਚਾਰ ਵਿਭਾਗ ਅਤੇ ਡਾਕ ਤਾਰ ਵਿਭਾਗ ਸ਼ਾਮਿਲ ਸਨ, ਇਹਨਾ ਸਾਰੇ ਸਾਧਨਾਂ ਨੂੰ ਭਾਰਤੀ ਫੌਜ ਨੇ ਆਪਣੇ ਕਬਜੇ ਵਿੱਚ ਲੈ ਲਿਆ, ਪੂਰੇ ਪੰਜਾਬ ਵਿੱਚ ਦੋ ਮਹੀਨਿਆ ਲਈ ਇੱਕ ਕਰੜੀ ਸੈਸਰਸ਼ਿਪ ਲਗਾ ਦਿੱਤੀ ਗਈ। ਵਿਦੇਸ਼ੀ ਪੱਤਰਕਾਰਾ ਨੂੰ ਇਹ ਹੁਕਮ ਜਾਰੀ ਕਰ ਦਿੱਤੇ ਗਏ ਕਿ ਉਹ ਪੰਜਾਬ ਵਿੱਚੋ ਬਾਹਰ ਚਲੇ ਜਾਣ । ਲਗਭਗ 70 ਹਜਾਰ ਦੇ ਕਰੀਬ ਭਾਰਤੀ ਫੌਜ ਗੁਰੂਆ ਦੀ ਪਵਿੱਤਰ ਧਰਤੀ ਪੰਜਾਬ ਨੂੰ ਆਪਣੇ ਬੂਟਾ ਹੇਠ ਲਿਤਾੜਨ ਲਈ ਇਕੱਠੀ ਹੋ ਗਈ ।
3 ਜੂਨ 1984 ਦਾ ਦਿਨ ਆਇਆ, ਪੰਜਾਬ ਦਾ ਬਾੱਰਡਰ ਸੀਲ ਕਰ ਦਿੱਤਾ ਗਿਆ, ਅੱਜ ਸ਼ਹੀਦਾ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰੁਪੁਰਬ ਦਾ ਦਿਨ ਹੈ, ਭਾਰਤੀ ਫੌਜ ਵੱਲੋ ਸਵੇਰੇ 9:30 ਵਜੇ ਤੋਂ ਲੈਕੇ 11:30 ਵਜੇ ਤਕ ਸਿਰਫ 2 ਘੰਟੇ ਕਰਫਿਊ ਵਿੱਚ ਢਿੱਲ ਦਿੱਤੀ ਗਈ । ਇਹ ਇੱਕ ਐਸਾ ਕਰਫਿਊ ਸੀ ਜਿੱਸ ਵਿੱਚ ਸਿੱਖ ਸ਼ਰਧਾਲੂ ਦਰਬਾਰ ਸਾਹਿਬ ਅੰਦਰ ਆ ਤਾ ਸਕਦੇ ਨੇ ਪਰ ਬਾਹਰ ਜਾਣ ਦੀ ਜ਼ਾਲਮ ਹਕੂਮਤ ਵੱਲੋ ਕਿਸੇ ਨੂੰ ਇਜਾਜ਼ਤ ਨਹੀਂ ਹੈ । ਗੁਰੂ ਰਾਮਦਾਸ ਸਾਹਿਬ ਸਰਾ ਅਤੇ ਗੁਰੂ ਨਾਨਕ ਨਿਵਾਸ ਸਿੱਖ ਸੰਗਤਾ ਦੇ ਨਾਲ ਪੂਰੀ ਤਰਾ ਭਰ ਗਏ। ਜੇ ਆਪ ਜੀ ਨੂੰ ਯਾਦ ਹੋਵੇ ਜਦੋ 1999 ਵਿੱਚ ਕਾਰਗਿਲ ਦੀ ਜੰਗ ਹੋਈ ਤਾ ਭਾਰਤੀ ਫੌਜ ਵੱਲੋ 13 ਜੁਲਾਈ ਤੋ ਲੈ ਕੇ 16 ਜੁਲਾਈ ਤਕ ਚਾਰ ਦਿਨ ਘੁਸਪੈਠੀਆ ਨੂੰ ਦਿੱਤੇ ਗਏ ਕਿ ਉਹ ਆਪਣੇ ਹਥਿਆਰਾ ਸਮੇਤ ਕਾਰਗਿਲ ਦੀ ਧਰਤੀ ਚੋ ਬਾਹਰ ਚਲੇ ਜਾਣ ਉਹਨਾ ਨੂੰ ਕੁੱਝ ਵੀ ਨਹੀਂ ਕਿਹਾ ਜਾਵੇਗਾ, ਪਰ ਆਪਣਾ ਆਪਾ ਵਾਰ ਕੇ ਹਿੰਦੁਸਤਾਨ ਨੂੰ ਆਜ਼ਾਦੀ ਦਾ ਸੁਖ ਦੇਣ ਵਾਲੇ ਸਿੱਖਾ ਨੂੰ 4 ਦਿਨ ਤਾ ਕੀ 4 ਘੰਟਿਆ ਦੀ ਵੀ ਮੋਹਲਤ ਨਹੀਂ ਦਿੱਤੀ ਗਈ ।ਹਿੰਦੁਸਤਾਨ ਦੀ ਜ਼ਾਲਮ ਹਕੂਮਤ ਨੇ  ਇਹ ਪੱਕੀ ਸੋਚ ਬਣਾ ਲਈ ਸੀ ਕਿ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਣ ਆਈਆ ਸੰਗਤਾ ਨੂੰ ਸਮੂਹਿਕ ਰੂਪ ਵਿੱਚ ਮੌਤ ਦੀ ਨੀਂਦ ਕਿਵੇ ਸੁਲਾਉਣਾ ਹੈ । ਸ਼ਾਮ ਪੈਣ ਤੋ ਪਹਿਲਾ ਲੈਫਟੀਨੈਟ ਜਨਰਲ ਕੇ ਸੁੰਦਰ ਜੀ ਅਤੇ ਜਨਰਲ ਆਰ ਐਸ ਦਿਆਲ ਇਹ ਸਾਰੇ ਵੀ ਆਪਣਿਆ ਸਾਥੀਆ ਸਮੇਤ ਅੰਮ੍ਰਿਤਸਰ ਸਾਹਿਬ ਪਹੁੰਚ ਗਏ ।
4 ਜੂਨ 1984 ਆ ਗਿਆ, ਕਰਫਿਊ ਹੋਣ ਕਰਕੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਣ ਆਈਆ ਸੰਗਤਾ ਘਰਾ ਨੂੰ ਵਾਪਸ ਨਾ ਜਾ ਸਕੀਆ ਜੋ ਗੁਰੂ ਰਾਮਦਾਸ ਸਾਹਿਬ ਸਰਾ, ਤੇਜਾ ਸਿੰਘ ਸਮੁੰਦਰੀ ਹਾਲ, ਗੁਰੂ ਨਾਨਕ ਨਿਵਾਸ ਵਿੱਚ ਠਹਿਰੀਆ ਹੋਈਆ ਨੇ । ਅੰਮ੍ਰਿਤ ਵੇਲਾ ਹੋਇਆ ਸ੍ਰੀ ਦਰਬਾਰ ਸਾਹਿਬ ਅੰਦਰ ਸ੍ਰੀ ਆਸਾ ਦੀ ਵਾਰ ਦਾ ਕੀਰਤਨ ਆਰੰਭ ਹੋਇਆ, ਕੁੱਝ ਗੁਰਮੁਖ ਜਨ ਸ੍ਰੀ ਦਰਬਾਰ ਸਾਹਿਬ ਅੰਦਰ ਬੈਠ ਸਤਿਗੁਰਾ ਦੀ ਇਲਾਹੀ ਬਾਣੀ ਦਾ ਰਸ ਪਏ ਮਾਣਦੇ ਨੇ, ਕੁੱਝ ਪਾਵਨ ਪਵਿੱਤਰ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਪਏ ਕਰਦੇ ਨੇਦਰਬਾਰ ਸਾਹਿਬ ਦੇ ਵਿੱਚ ਇਲਾਹੀ ਗੁਰਬਾਣੀ ਦੀਆ ਧੁਨਾ ਗੂੰਜਦੀਆ ਪਈਆ ਨੇ ਤੇ ਦਰਬਾਰ ਸਾਹਿਬ ਕੰਪਲੈਕਸ ਦੇ ਆਲੇ ਦੁਆਲੇ ਨੂੰ 15 ਹਜ਼ਾਰ ਭਾਰਤੀ ਫੌਜਾ ਨੇ ਘੇਰਾ ਪਾਇਆ ਹੋਇਆ ਹੈਅਚਾਨਕ ਅੰਮ੍ਰਿਤ ਵੇਲੇ ਸਵੇਰੇ 4 ਵਜੇ ਲਾਲ ਰੌਸ਼ਨੀ ਦੇ ਨਾਲ ਇੱਕ ਜਬਰਦਸਤ ਧਮਾਕਾ ਹੋਇਆ। ਇੱਕ 25 ਪੌਂਡ ਦਾ ਗੋਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਸੁਨਹਿਰੀ ਗੁੰਬਦ ਉਤੇ ਆ ਕੇ ਵੱਜਾ ਜਿਸਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਹਿੱਲ ਗਈ, ਇੱਹ ਗੋਲਾ ਭਾਰਤੀ ਫੌਜ ਵੱਲੋਂ ਬਿਨਾ ਕਿਸੇ ਇੰਫੋਰਮੇਸ਼ਨ ਦੇ ਚਲਾਇਆ ਗਿਆ ਸੀ, ਇਸ ਧਮਾਕੇ ਨੇ ਸਾਰੇ ਰਸ-ਭਿੰਨੇ ਵਾਤਾਵਰਣ ਨੂੰ ਗੰਧਲਾ ਕਰ ਕੇ ਰੱਖ ਦਿੱਤਾ, ਦਰਬਾਰ ਸਾਹਿਬ ਪਰਿਕਰਮਾ ਵਿੱਚ ਇਸ਼ਨਾਨ ਕਰਦੇ ਸਿੰਘਾ ਦੇ ਉਪਰ ਫਾਇਰਿੰਗ ਹੋਈ। ਗੁਰਬਾਣੀ ਦਾ ਕੀਰਤਨ ਸੁਣ ਰਹੇ ਸਿੰਘਾ ਦੇ ਉਪਰ ਗੋਲੀਆ ਚਲਾਈਆ ਗਈਆ । ਦਰਬਾਰ ਸਾਹਿਬ ਦੇ ਆਲੇ ਦੁਆਲੇ ਕੇਵਲ ਇੱਕ ਸੂਰਮੇ ਅਤੇ ਉਸਦੇ 40 ਸਾਥੀਆ ਨੂੰ ਫੜ੍ਹਨ ਵਾਸਤੇ ਹਜ਼ਾਰਾ ਦੀ ਗਿਣਤੀ ਵਿੱਚ ਭਾਰਤੀ ਫੌਜ ਚੜ੍ਹ ਕੇ ਆ ਗਈ ਹੈ, ਅੱਜ ਸ੍ਰੀ ਚਮਕੌਰ ਸਾਹਿਬ ਦੇ ਉਹ ਮਰਜੀਵੜੇ ਯਾਦ ਆਏ ਜਿਨ੍ਹਾਂ ਨੇ ਲੱਖਾ ਦੀ ਗਿਣਤੀ ਵਿੱਚ ਚੜ੍ਹਕੇ ਆਈ ਮੁਗਲੀਆ ਫੌਜ ਦੇ ਗੋਡੇ ਟਿਕਾ ਦਿੱਤੇ ਸੀ, ਅੱਜ ਮੁਕਤਸਰ ਸਾਹਿਬ ਦੇ ਉਹ ਸ਼ਹੀਦ ਯਾਦ ਆਏ ਜਿਨ੍ਹਾਂ ਨੇ 40 ਕੁ ਦੀ ਥੋੜ੍ਹੀ ਜਿਹੀ ਗਿਣਤੀ ਵਿੱਚ ਹੋਣ ਦੇ ਬਾਵਜੂਦ ਲੱਖਾ ਦੀ ਗਿਣਤੀ ਵਿੱਚ ਆਈ ਮੁਗਲ ਫੌਜ ਦੇ ਦੰਦ ਖੱਟੇ ਕਰ ਦਿੱਤੇ ਸੀ, ਅੱਜ ਚਿੱਟਿਆ ਬਾਜਾ ਵਾਲਾ ਗੁਰੂ ਚੇਤੇ ਆਇਆ ਜਿਹਨੇ ਕਿਹਾ ਸੀ ਮੇਰਾ ਇੱਕ ਇੱਕ ਸਿੰਘ ਸਵਾ ਸਵਾ ਲੱਖ ਦਾ ਮੁਕਾਬਲਾ ਇਕੱਲਾ ਹੀ ਕਰੇਗਾ । ਜੰਗ ਦਾ ਬਿਗਲ ਵੱਜਿਆ, ਇਸ ਮੌਕੇ 20 ਸਦੀ ਦੇ ਮਹਾਨ ਸਿੱਖ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਆਪਣੇ ਸਾਥੀਆ ਸਮੇਤ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਆ ਖਲੋਤੇ, ਇਹਨਾਂ ਦੇ ਨਾਲ ਪ੍ਰਮੁੱਖ ਤੌਰ ਤੇ ਸਿੱਖ ਸਟੂਡੈਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਜੀ ਨੇ, ਬਾਬਾ ਠਾਹਰਾ ਸਿੰਘ ਜੀ ਨੇ, ਜਨਰਲ ਸੁਬੇਗ ਸਿੰਘ ਜੀ ਨੇ, ਇਹਨਾਂ ਸਾਰਿਆ ਨੇ ਆ ਕੇ ਸ਼ਬਦ ਗੁਰੂ ਦੇ ਅੱਗੇ ਇੱਕ ਅਰਜੋਈ ਅਰਦਾਸ ਬੇਨਤੀ ਕੀਤੀ ਕਿ ਹੇ ਸੱਚੇ ਪਾਤਸ਼ਾਹ ਜੀਓ ! ਮੈ ਆਪ ਜੀ ਦੀ ਹਜੂਰੀ ਵਿੱਚ ਇੱਕ ਪ੍ਰਣ ਲਿਆ ਸੀ ਕਿ ਮੇਰੇ ਜਿਉਂਦੇ ਜੀ ਦਰਬਾਰ ਸਾਹਿਬ ਪਰਕਰਮਾ ਵਿੱਚ ਭਾਰਤੀ ਫੌਜ ਆਪਣੇ ਨਾਪਾਕ ਕਦਮ ਨਹੀ ਰੱਖ ਸਕੇਗੀ । ਅੱਜ ਓਹ ਵੇਲਾ ਆ ਗਿਆ ਹੈ, ਪਾਤਸ਼ਾਹ ! ਮੈਨੂੰ ਇਹ ਬਲ ਬਖਸ਼ੋ ਕਿ ਮੈਂ ਆਪ ਜੀ ਦੀ ਹਜ਼ੂਰੀ ਵਿੱਚ ਕੀਤੇ ਹੋਏ ਪ੍ਰਣ ਨੂੰ ਸਿਰਤੋੜ ਨਿਭਾਵਾ, ਸੰਤ ਬਾਬਾ ਜਰਨੈਲ ਸਿੰਘ ਜੀ ਦੇ ਚਿਹਰੇ ਤੇ ਪੂਰਾ ਜਾਹੋ ਜਲਾਲ ਹੈ, ਧਰਮ ਯੁੱਧ ਕਾ ਚਾਉ ਹੈ । ਇੱਕ ਵਿਦੇਸ਼ੀ ਪੱਤਰਕਾਰ ਨੂੰ ਜਦੋਂ ਕਿਸੇ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆ ਬਾਰੇ ਪੁੱਛਿਆ ਤਾ ਉਸ ਪੱਤਰਕਾਰ ਨੇ ਅੱਗੋਂ ਜਵਾਬ ਦਿੱਤਾ ਉਹ ਕਹਿੰਦਾ ਮੈਂ 18ਵੀਂ ਸਦੀ ਦੇ ਸਿੱਖ ਜਰਨੈਲਾ ਦਾ ਇਤਹਾਸ ਪੜ੍ਹਿਆ ਹੈ ਜਿਨ੍ਹਾ ਵਿੱਚ ਬਾਬਾ ਬੰਦਾ ਸਿੰਘ ਜੀ ਬਹਾਦਰ, ਸ਼ਹੀਦ ਬਾਬਾ ਦੀਪ ਸਿੰਘ ਜੀ, ਨਵਾਬ ਕਪੂਰ ਸਿੰਘ ਜੀ, ਸਰਦਾਰ ਜੱਸਾ ਸਿੰਘ ਜੀ ਰਾਮਗੜ੍ਹੀਆ, ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ, ਸਰਦਾਰ ਹਰੀ ਸਿੰਘ ਨਲੂਆ ਅਤੇ ਅਕਾਲੀ ਬਾਬਾ ਫੂਲਾ ਸਿੰਘ ਜੀ ਬਾਰੇ ਮੈ ਪੜ੍ਹਿਆ ਹੈ ਤੇ ਜਦੋ ਮੈ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆ ਬਾਰੇ ਸੋਚਦਾ ਤਾ ਮੈਨੂੰ ਇਸ ਤਰਾ ਲੱਗਦਾ ਜਿਵੇਂ ਕਿਸੇ 18ਵੀਂ ਸਦੀ ਦੇ ਸਿੰਘ ਦੀ ਰੂਹ 20ਵੀਂ ਸਦੀ ਵਿੱਚ ਵਿਚਰ ਰਹੀ ਹੋਵੇ । ਸੰਤ ਬਾਬਾ ਜਰਨੈਲ ਸਿੰਘ ਜੀ ਨੇ ਅਰਦਾਸ ਤੋ ਬਾਅਦ ਬੜੇ ਪਿਆਰ ਨਾਲ ਸਤਿਗੁਰੂ ਜੀ ਦਾ ਹੁਕਮਨਾਮਾ ਸ੍ਰਵਣ ਕੀਤਾ ਅਤੇ ਫਿਰ ਬੜੇ ਪਿਆਰ ਨਾਲ ਆਪਣੇ ਸਾਰੇ ਸਾਥੀਆ ਨੂੰ ਮੋਰਚਾਬੰਦੀ ਸਮਝਾ ਦਿੱਤੀ, ਸਾਰੇ ਸਿੰਘ ਆਪੋ ਆਪਣਿਆ ਮੋਰਚਿਆ ਵਿੱਚ ਚਲੇ ਗਏ, ਸਭ ਨੇ ਪੁਜੀਸ਼ਨਾਂ ਲੈ ਲਈਆ । ਹੁਣ ਭਾਰਤੀ ਫੌਜ ਜਿਵੇ ਜਿਵੇ ਫਾਇਰਿੰਗ ਕਰਦੀ ਹੈ, ਸਿੰਘ ਬੜੀ ਦਲੇਰੀ ਅਤੇ ਬੜੀ ਸੂਝਬੂਝ ਨਾਲ ਉਸ ਦਾ ਜਵਾਬ ਦਿੰਦੇ ਪਏ ਨੇ । ਭਾਰਤੀ ਫੌਜ ਵੱਲੋਂ ਸਭ ਤੋਂ ਪਹਿਲਾਂ ਇਹ ਕੀਤਾ ਗਿਆ ਕਿ ਜੋ ਗੁਰੂ ਰਾਮਦਾਸ ਸਾਹਿਬ ਸਰਾ ਦੇ ਨਾਲ ਦੀ ਪਾਣੀ ਵਾਲੀ ਟੈਂਕੀ ਸੀ ਉਸ ਵਿੱਚ ਤੋਪ ਦਾ ਗੋਲਾ ਦਾਗਿਆ ਗਿਆ । ਜਿਸ ਨਾਲ ਟੈਂਕੀ ਵਿੱਚ ਇੱਕ ਵੱਡਾ ਮਘੋਰਾ ਹੋ ਗਿਆ ਅਤੇ ਸਾਰਾ ਪਾਣੀ ਵਹਿ ਤੁਰਿਆ। ਜੋ ਸੰਗਤਾ ਗਰੂ ਰਾਮ ਦਾਸ ਸਾਹਿਬ ਸਰਾ, ਤੇਜਾ ਸਿੰਘ ਸਮੁੰਦਰੀ ਹਾਲ, ਗੁਰੂ ਨਾਨਕ ਨਿਵਾਸ, ਪਰਿਕਰਮਾ ਦੇ ਕਮਰਿਆ ਵਿੱਚ ਬੈਠੀਆ ਨੇ, ਸਾਰਿਆ ਨੂੰ ਪਾਣੀ ਮਿਲਨਾ ਬੰਦ ਹੋ ਗਿਆ । ਸਿੱਖ ਸੰਗਤਾ ਪਿਆਸ ਨਾਲ ਤੜਪਦੀਆ ਨੇ, ਉਹ ਸਿੱਖ ਸੰਗਤਾ ਜੋ ਠੰਢੇ ਮਿੱਠੇ ਜਲ ਦੀਆ ਛਬੀਲਾ ਲਾ ਕੇ ਅੰਮ੍ਰਿਤ ਵਰਗਾ ਠੰਢਾ ਮਿੱਠਾ ਜਲ ਦੁਨੀਆ ਨੂੰ ਪਿਲਾਉਂਦੀਆ ਰਹੀਆ, ਅੱਜ ਖੁਦ ਪਾਣੀ ਦੀ ਇੱਕ ਇੱਕ ਬੂੰਦ ਵਾਸਤੇ ਤਰਸ ਰਹੀਆ ਨੇ । ਦੁਨੀਆ ਦੀ ਰਣਨੀਤੀ ਇੱਹ ਮੰਗ ਕਰਦੀ ਹੈ ਕਿ ਦੁਸਮਣ ਨੂੰ ਉਥੇ ਲਿਜਾ ਕੇ ਮਾਰੋ ਜਿੱਥੇ ਉਸਨੂੰ ਪੀਣ ਨੂੰ ਪਾਣੀ ਤੱਕ ਨਸੀਬ ਨਾ ਹੋਵੇ ਪਰ ਗੁਰੂ ਗੋਬਿੰਦ ਸਿੰਘ ਜੀ ਦੀ ਰਣਨੀਤੀ ਇਹ ਮੰਗ ਕਰਦੀ ਹੈ ਕਿ ਦੁਸਮਣ ਨੂੰ ਉਸ ਥਾ ਤੇ ਲਿਜਾ ਕੇ ਮਾਰੋ ਜਿੱਥੇ ਭਾਈ ਘਨੱਈਆ ਪਾਣੀ ਵਾਲੀ ਮਸ਼ਕ ਲੈ ਕੇ ਖੜ੍ਹਾ ਹੋਵੇ, ਭਾਵ ਗੁਰੂ ਖਾਲਸਾ ਜ਼ੁਲਮ ਦਾ ਵਿਰੋਧੀ ਹੈ ਮਨੁੱਖਤਾ ਦਾ ਵਿਰੋਧੀ ਨਹੀਂ ਹੈ । ਸਾਰਾ ਵਾਤਾਵਰਣ ਭੱਠ ਵਾਗੂੰ ਤਪਦਾ ਪਿਆ ਹੈ, ਗੁਰੂ ਨਾਨਕ ਦੀਆ ਸਿੱਖ ਸੰਗਤਾ ਨੂੰ ਪਾਣੀ ਵਿਹੂਣਾ ਕਰ ਦਿੱਤਾ ਗਿਆ, ਜੇ ਕਿਸੇ ਸਿੱਖ ਬੀਬੀ ਨੇ ਕਿਸੇ ਫੌਜੀ ਦਾ ਤਰਲਾ ਕਰਕੇ ਕਿਹਾ ਕਿ ਮੇਰਾ ਬੱਚਾ ਪਿਆਸ ਵਿੱਚ ਤੜਪਦਾ ਹੈ ਦੋ ਘੁੱਟ ਪਾਣੀ ਦੇ ਦਿਓ, ਅੱਗੋਂ ਉਸ ਫੌਜੀ ਨੇ ਬੀਬੀ ਕੋਲੋ ਬੱਚੇ ਨੂੰ ਖੋਹਿਆ ਤੇ ਪਟਕਾ ਕੇ ਜ਼ਮੀਨ ਤੇ ਮਾਰਕੇ ਆਖਿਆ ਲੇ ਸਰਦਾਰਨੀ ਮੈਨੇ ਤੇਰੇ ਬੱਚੇ ਕੀ ਪਿਆਸ ਹਮੇਸ਼ਾ ਹਮੇਸ਼ਾ ਕੇ ਲਿਏ ਬੁਝਾ ਦੀ ਹੈ, ਅਬ ਇਸਕੋ ਕਭੀ ਪਿਆਸ ਨਹੀ ਲਗੇਗੀ। ਭਾਰਤੀ ਫੌਜ ਵੱਲੋ ਸਾਰਾ ਦਿਨ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਉਪਰ ਗੋਲਾਬਾਰੀ ਹੁੰਦੀ ਰਹੀ, ਇਸ ਗੋਲਾ ਬਾਰੀ ਵਿੱਚ ਸੈਕੜਿਆ ਦੀ ਗਿਣਤੀ ਵਿੱਚ ਸਿੱਖ ਸਰਧਾਲੂਆ ਨੂੰ ਸ਼ਹੀਦ ਕਰ ਦਿੱਤਾ ਗਿਆ ਜਿਨ੍ਹਾ ਵਿੱਚ ਵੱਡੀ ਤਾਦਾਦ ਸਿੱਖ ਬੱਚਿਆ ਅਤੇ ਸਿੱਖ ਬੀਬੀਆਂ ਦੀ ਸੀ, ਕੀਰਤਨ ਕਰਨ ਵਾਲੇ ਰਾਗੀ ਸਿੰਘਾ ਨੂੰ ਗੋਲੀਆ ਮਾਰੀਆ ਗਈਆ, ਸੇਵਾਦਾਰ ਜੋ ਸੇਵਾ ਦੀ ਡਿਊਟੀ ਕਰਦੇ ਪਏ ਸਨ, ਉਨ੍ਹਾ ਨੂੰ ਗੋਲੀਆ ਮਾਰਕੇ ਭਾਰਤੀ ਫੌਜ ਵੱਲੋਂ ਸ਼ਹੀਦ ਕੀਤਾ ਗਿਆ। ਦਰਬਾਰ ਸਾਹਿਬ ਜਿੱਥੇ ਕਦੇ ਅੰਮ੍ਰਿਤਮਈ ਬਾਣੀ ਦੀ ਵਰਖਾ ਹੁੰਦੀ ਸੀ ਤੇ ਮੁਰਦਿਆ ਨੂੰ ਜ਼ਿੰਦਗੀ ਮਿਲਦੀ ਸੀ ਅੱਜ ਇਸ ਪਾਵਨ ਅਸਥਾਨ ਤੇ ਗੋਲੀਆ ਦੀ ਵਰਖਾ ਹੋ ਰਹੀ ਹੈ । ਅੱਜ ਭਾਰਤੀ ਫੌਜ ਵੱਲੋਂ ਇਸ ਪਾਵਨ ਅਸਥਾਨ ਉਤੇ ਮੌਤ ਵੰਡੀ ਜਾ ਰਹੀ ਸੀ । ਅਖੀਰ ਇਸੇ ਸ਼ਾਮ ਨੂੰ ਮਰਿਆਦਾ ਵਿੱਚ ਵੀ ਫਰਕ ਪਿਆ, ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਜਿਸਨੂੰ ਹਰ ਰੋਜ਼ ਸ੍ਰੀ ਅਕਾਲ ਤਖਤ ਸਾਹਿਬ ਉਪਰ ਸੁਸ਼ੋਭਿਤ ਕੀਤਾ ਜਾਦਾ ਸੀ, ਅੱਜ ਭਾਰਤੀ ਫੌਜ ਵੱਲੋਂ ਲਗਾਤਾਰ ਹੋ ਰਹੀ ਗੋਲਾਬਾਰੀ ਦੇ ਕਾਰਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸ੍ਰੀ ਦਰਬਾਰ ਸਾਹਿਬ ਦੀ ਉਪਰਲੀ ਮੰਜ਼ਿਲ ਤੇ ਸੁਸ਼ੋਭਿਤ ਕਰਨਾ ਪਿਆ ।
5 ਜੂਨ 1984 ਦਾ ਦਿਨ ਆਇਆ, ਸਿੱਖ ਇਤਹਾਸ ਦਾ ਇਹ ਨਾਭਾਗਾ ਦਿਨ ਸੀ ਅੱਜ ਫਿਰ ਅਹਿਮਦ ਸ਼ਾਹ ਅਬਦਾਲੀ ਦੀ ਭੈਣ ਇੰਦਰਾ ਗਾਧੀ ਨੇ ਦਰਬਾਰ ਸਾਹਿਬ ਉਪਰ ਹਮਲਾ ਕਰਨ ਵਾਸਤੇ ਹਜ਼ਾਰਾ ਦੀ ਗਿਣਤੀ ਵਿੱਚ ਭਾਰਤੀ ਫੌਜ਼ ਨੂੰ ਭੇਜਿਆ ਹੋਇਆ ਹੈ, ਜਿਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਪੂਰੀ ਹਮਾਇਤ ਦਿੱਤੀ ਗਈ (ਇਸ ਦਾ ਜਿਕਰ ਐਲ ਕੇ ਅਡਵਾਨੀ ਨੇ ਆਪਣੀ ਸਵੈਜੀਵਨੀ ਕਿਤਾਬ ਮਾਈ ਕੰਟਰੀ ਮਾਈ ਲਾਈਫ ਵਿਚ ਵੀ ਕੀਤਾ ਹੈ) ਦਿਨ ਦੇ ਚੜ੍ਹਨ ਸਾਰ ਹੀ ਭਾਰਤੀ ਫੌਜ ਨੇ ਦਰਬਾਰ ਸਾਹਿਬ ਕੰਪਲੈਕਸ ਉਤੇ ਗੋਲਾਬਾਰੀ ਹੋਰ ਤੇਜ ਕਰ ਦਿੱਤੀ, ਜੀਹਦੇ ਨਾਲ ਸੈਕੜਿਆ ਦੀ ਗਿਣਤੀ ਵਿੱਚ ਸਿੱਖ ਸੰਗਤ ਸ਼ਹੀਦੀਆ ਪ੍ਰਪਤ ਕਰ ਗਈ, ਜਿੱਥੇ ਭਾਰਤੀ ਫੌਜ ਵਲੋ ਗੋਲਾਬਾਰੀ ਕੀਤੀ ਜਾ ਰਹੀ ਸੀ, ਉਥੇ ਕਲਗੀਧਰ ਦਸ਼ਮੇਸ਼ ਪਿਤਾ ਦੇ ਮਰਜੀਵੜੇ ਸਿੰਘ ਭਾਰਤੀ ਫੌਜ਼ ਵੱਲੋਂ ਕੀਤੀ ਜਾ ਰਹੀ ਫਾਇਰਿੰਗ ਦਾ ਮੂੰਹ ਤੋੜ ਜਵਾਬ ਦੇ ਰਹੇ ਸਨ, ਸਿੰਘਾ ਵੱਲੋਂ ਕੀਤੀ ਫਾਇਰਿੰਗ ਨਾਲ ਭਾਰਤੀ ਫੌਜ ਦੇ ਸੈਕੜਿਆ ਦੀ ਤਾਦਾਦ ਵਿੱਚ ਫੌਜੀ ਮਾਰੇ ਗਏ, ਜਿਨ੍ਹਾ ਦੀਆ ਲਾਸ਼ਾ ਥਾ-ਥਾ ਪਈਆ ਰੁਲ ਰਹੀਆ ਨੇ । ਸਰੋਵਰ ਦੇ ਜਲ ਦਾ ਰੰਗ ਵੀ ਲਾਲ ਹੋ ਗਿਆ, ਕਈ ਲਾਸ਼ਾ ਸਰੋਵਰ ਵਿੱਚ ਤੈਰ ਰਹੀਆ ਸਨ, ਓਹ ਫੌਜੀ ਜਿਨ੍ਹਾ ਦਾ ਨਿਸ਼ਾਨਾ ਸ੍ਰੀ ਅਕਾਲ ਤਖਤ ਸਾਹਿਬ ਵੱਲ ਗੋਲੇ ਸੁੱਟਣਾ ਹੈ ਜਦੋਂ ਨੇੜੇ ਹੋਣ ਦੀ ਕੋਸ਼ਿਸ਼ ਕਰਦੇ ਨੇ ਸਿੰਘਾ ਦੀਆ ਗੋਲੀਆ ਦਾ ਸ਼ਿਕਾਰ ਹੋ ਜਾਦੇ ਨੇ, ਫਿਰ ਕੋਸ਼ਿਸ਼ ਹੁੰਦੀ ਹੈ ਕਿ ਕਿਸੇ ਤਰਾ ਰਿੜ੍ਹ ਕੇ ਅਕਾਲ ਤਖਤ ਸਾਹਿਬ ਦੇ ਨੇੜੇ ਪਹੁੰਚਿਆ ਜਾਵੇ ਪਰ ਫਰਸ਼ ਓਪਰ ਫਿੱਟ ਮਸ਼ੀਨਗੰਨ ਨਾਲ ਉਹ ਭੁੰਨ ਕੇ ਉਡਾ ਦਿੱਤੇ ਜਾਦੇ ਨੇ ।
ਇੱਧਰ ਕੇ ਐਸ ਬਰਾੜ ਇਹ ਸੋਚਦੈ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾਭਿੰਡਰਾ ਵਾਲੇ ਆਪਣਿਆ ਸਾਥੀਆ ਸਮੇਤ ਸਰੋਵਰ ਵਿੱਚ ਕਿਧਰੇ ਲੁਕੇ ਹੋਏ ਹੋ ਸਕਦੇ ਨੇ, ਇਸਨੇ ਆਪਣੇ 20 ਤੋ 25 ਗੋਤਾਖੋਰ ਫੌਜੀਆ ਨੂੰ ਸਰੋਵਰ ਵਿੱਚ ਉਤਾਰ ਦਿੱਤਾ, ਪਰ ਗੁਰੂ ਕੇ ਖਾਲਸੇ ਦੀ ਬਾਜ਼ ਅੱਖ ਤੋ ਇਹ ਬਚ ਨਾ ਸਕੇ । ਗੁਰੂ ਕੇ ਸਿੰਘਾ ਨੇ ਸਾਰਿਆ ਨੂੰ ਗੋਲੀਆ ਨਾਲ ਭੁੰਨ ਕੇ ਖਤਮ ਕਰ ਦਿੱਤਾ। ਹੁਣ ਕੇ ਐਸ ਬਰਾੜ ਗੁੱਸੇ ਨਾਲ ਸੜ ਬਲ ਗਿਆ । ਗੁੱਸੇ ਵਿੱਚ ਆਏ ਇਸ ਸ਼ੈਤਾਨ ਨੇ ਸਰੋਵਰ ਵਿੱਚ ਜ਼ਹਿਰ ਮਿਲਾ ਦਿੱਤਾ, ਇੱਕ ਸਿੱਖ ਬੀਬੀ ਜਿਸਦੇ ਬੱਚਾ ਹੋਣ ਵਾਲਾ ਹੈ; ਪਿਆਸ ਵਿੱਚ ਪਈ ਤੜਫਦੀ ਹੈ ਇੱਕ ਸਿੱਖ ਨੌਜਵਾਨ ਵਰ੍ਹਦੀਆ ਗੋਲੀਆ ਵਿੱਚ ਪਾਣੀ ਦੀ ਬਾਲਟੀ ਸਰੋਵਰ ਵਿੱਚੋਂ ਭਰ ਕੇ ਲੈਕੇ ਗਿਆ, ਪਾਣੀ ਦਾ ਘੁੱਟ ਉਸ ਸਿੱਖ ਬੀਬੀ ਦੇ ਮੂੰਹ ਵਿੱਚ ਪਾਇਆ । ਪਾਣੀ ਦਾ ਘੁੱਟ ਮੂੰਹ ਵਿੱਚ ਪੈਦੇ ਸਾਰ ਉਹ ਸਿੱਖ ਬੀਬੀ ਆਪਣੇ ਹੋਣ ਵਾਲੇ ਬੱਚੇ ਸਮੇਤ ਦਮ ਤੋੜ ਗਈ, ਇੱਕ ਸਿੱਖ ਨੌਜਵਾਨ ਨੇ ਉਹੀ ਪਾਣੀ ਜਦੋ ਆਪਣੇ ਮੂੰਹ ਵਿੱਚ ਪਾਇਆ ਤਾ ਉਸ ਦੇ ਵੀ ਪ੍ਰਾਣ ਪੰਖੇਰੂ ਉਡ ਗਏ । ਜਦੋ ਸਾਰਿਆ ਨੇ ਸਰੋਵਰ ਵੱਲ ਧਿਆਨ ਮਾਰਿਆ, ਸਰੋਵਰ ਵਿੱਚ ਪਾਣੀ ਉਪਰ ਮਰੀਆ ਹੋਈਆ ਮੱਛੀਆ ਤੈਰਦੀਆ ਪਈਆ ਨੇ । ਪਤਾ ਲੱਗ ਗਿਆ ਸਭ ਨੂੰ ਕਿ ਸਰੋਵਰ ਵਿੱਚ ਵੀ ਜ਼ਹਿਰ ਮਿਲਾ ਦਿੱਤਾ ਗਿਆ ਹੈ, ਸਿੱਖ ਸੰਗਤਾ ਦੇ ਪੀਣ ਵਾਸਤੇ ਕਿਤੇ ਪਾਣੀ ਨਹੀਂ ਹੈ, ਸਿੱਖ ਸੰਗਤ ਪਿਆਸ ਵਿੱਚ ਤੜਫਦੀ ਹੈ, ਗੰਦਾ ਮੰਦਾ ਟੋਇਆ ਨਾਲੀਆ ਵਿੱਚ ਭਰਿਆ ਪਾਣੀ ਪੀ ਕੇ ਸਿਖ ਸੰਗਤਾ ਗੁਜ਼ਾਰਾ ਕਰ ਰਹੀਆ ਨੇ, ਬੱਚਿਆ ਅਤੇ ਬਜੁਰਗਾ ਦੀ ਹਾਲਤ ਤਾ ਬਹੁਤ ਹੀ ਤਰਸਯੋਗ ਹੋ ਗਈ। ਕਈ ਬਜੁਰਗਾ ਨੇ ਪਿਆਸ ਅਤੇ ਗਰਮੀ ਦੇ ਕਾਰਣ ਦਮ ਤੋੜ ਦਿੱਤਾ। ਕਈ ਬੱਚਿਆ ਨੇ ਭੁੱਖ ਪਿਆਸ, ਗੋਲਿਆ ਦੀ ਧਮਕ, ਲੋਹੜੇ ਦੀ ਗਰਮੀ ਅਤੇ ਜਗ੍ਹਾ-ਜਗ੍ਹਾ ਪਈਆ ਲਾਸ਼ਾਚੋਂ ਆ ਰਹੀ ਸੜਿਹਾਦ ਕਾਰਣ ਮਾਵਾ ਦੇ ਹੱਥਾ ਵਿੱਚ ਹੀ ਦਮ ਤੋੜ ਦਿੱਤਾ । ਇਸੇ ਰਾਤ ਸਰਾ ਦੇ 61 ਨੰਬਰ ਕਮਰੇ ਵਿੱਚ 60 ਸਿੱਖਾ ਨੂੰ ਭਾਰਤੀ ਫਜਜ਼ ਵਲੋ ਬੰਦ ਕਰ ਦਿੱਤਾ ਗਿਆ । ਚਾਰੇ ਪਾਸੇ ਅੱਗ ਦੀ ਤਰ੍ਹਾ ਗੋਲਿਆ ਦੀ ਬਰਸਾਤ ਹੋ ਰਹੀ ਹੈ ਇਹ ਕਮਰਾ ਜੋ ਭੱਠ ਵਾਗ ਤਪਦਾ ਪਿਆ ਹੈ । ਭੁੱਖੇ ਪਿਆਸੇ 60 ਗੁਰੂ ਕੇ ਸਿੱਖ ਜਿਨਾ ਵਿੱਚੋਂ ਕਿਸੇ ਨੇ ਜੇ ਕਿਸੇ ਫੌਜੀ ਕੋਲੋਂ ਪਾਣੀ ਦੀ ਮੰਗ ਕੀਤੀ ਤਾ ਅੱਗੋਂ ਉਸ ਫੌਜੀ ਦਾ ਜਵਾਬ ਸੀ ਬਾਹਰ ਕੇਵਲ ਮਸ਼ੀਨ ਗੰਨ ਦੀਆ ਗੋਲੀਆ ਨੇ । ਪਾਣੀ ਤਾ ਤੁਹਾਡੇ ਭਿੰਡਰਾਵਾਲੇ ਨੂੰ ਪਿਆਇਆ ਜਾ ਰਿਹਾ ਹੈ। ਸਾਰੀ ਰਾਤ ਇਹ ਗੁਰੂ ਕੇ ਲਾਲ ਇੱਸ ਕਮਰੇ ਵਿੱਚ ਕੈਦ ਰੱਖੇ ਗਏ ਜਦੋਂ ਸਵੇਰੇ ਕਮਰਾ ਖੋਲਿਆ ਗਿਆ 60 ਵਿਚੋ 55 ਖਤਮ ਹੋ ਚੁਕੇ ਨੇ ਤੇ ਬਾਕੀ 5 ਬੇਹੋਸ਼ ਪਏ ਨੇ । ਸ਼ਾਮ ਦਾ ਵਕਤ ਘਮਸਾਨ ਦੀ ਜੰਗ ਹੋ ਰਹੀ ਹੈ, ਇਧਰ ਕੇ ਐਸ ਬਰਾੜ ਨੇ 60 ਕਮਾਡੋ ਸ੍ਰੀ ਅਕਾਲ ਤਖਤ ਸਾਹਿਬ ਵੱਲ ਨੂੰ ਭੇਜੇ। ਪਹਿਲੇ ਹੱਲੇ ਹੀ ਗੁਰੂ ਕੇ ਸਿੰਘਾ ਨੇ 59 ਨੂੰ ਉਡਾ ਦਿੱਤਾ । ਜਨਰਲ ਕੇ ਐਸ ਬਰਾੜ ਕੰਬ ਗਿਆ। ਉਹ ਬਰਾੜ ਜਿਹੜਾ 30 ਮਈ ਨੂੰ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਵਿੱਚ ਛਾਤੀ ਠੋਕ ਕੇ ਕਹਿੰਦਾ ਸੀ ਕਿ ਮੈ ਦੋ ਘੰਟਿਆ ਵਿੱਚ ਭਿੰਡਰਾਵਾਲੇ ਦੇ ਗੋਡੇ ਟਿਕਾ ਦੇਵਾਗਾ, ਤੇ ਜਦੋਂ ਕਿਸੇ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਐਨੀ ਛੇਤੀ ਹਾਰ ਮੰਨਣ ਵਾਲਿਆ ਵਿੱਚੋ ਨਹੀ ਤਾ ਬਰਾੜ ਦੇ ਬੋਲ ਸਨ ਕਿ ਜਦੋ ਤੋਪਾ ਦੇ ਗੋਲੇ ਚਲਦੇ ਨੇ ਉਦੋ ਵੱਡੇ ਵੱਡੇ ਜਰਨੈਲਾ ਦੇ ਗੋਡੇ ਟਿਕ ਜਾਦੇ ਨੇ, ਇਹ ਭਿੰਡਰਾਵਾਲਾ ਕੀ ਚੀਜ ਹੈ। ਅੱਜ ਛੇਵੇ ਦਿਨ ਵੀ ਸੰਤ ਬਾਬਾ ਜਰਨੈਲ ਸਿੰਘ ਹੋਰਾ ਨੂੰ ਭੋਰਾ ਵੀ ਡੁਲਾ ਨਾ ਸਕਿਆ । ਹੁਣ ਬਰਾੜ ਸੋਚਦੈ ਕਿ ਮੈਂ ਅੱਜ ਤਕ ਸਿਰਫ ਤੇ ਸਿਰਫ ਆਪਣੀ ਹੀ ਫੌਜ ਮਰਵਾਈ ਹੈ, ਮੈਂ ਸਰਕਾਰ ਨੂੰ ਕਹਿ ਕੇ ਆਇਆ ਸਾ ਕਿ ਦੋ ਘੰਟਿਆ ਵਿੱਚ ਭਿੰਡਰਾਵਾਲੇ ਨੂੰ ਫੜ੍ਹ ਲਵਾਗਾ । ਅੱਜ ਪੰਜਵਾ ਦਿਨ ਹੈ ਅਜੇ ਤੱਕ ਭਿੰਡਰਾਵਾਲਾ ਫੜ੍ਹਿਆ ਨਹੀਂ ਗਿਆ ਤੇ ਸਵੇਰੇ ਮੇਰੀ ਅਸਫਲਤਾ ਜੱਗ ਜ਼ਾਹਿਰ ਹੋ ਜਾਵੇਗੀ, ਮੈਂ ਸਰਕਾਰ ਨੂੰ ਕੀ ਮੂੰਹ ਦਿਖਾਵਾਗਾ ਸੋ ਇਸ ਪਾਪੀ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਤੋਪਾ ਨਾਲ ਉਡਾਉਣ ਦਾ ਫੈਸਲਾ ਕਰ ਲਿਆ । 5 ਜੂਨ ਦੀ ਰਾਤ 11 ਵੱਜ ਕੇ 55 ਮਿੰਟ ਤੇ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਇੱਕ ਤੇਜ ਰੌਸ਼ਨੀ ਹੋਈ, ਜਿਸਦਾ ਪ੍ਰਕਾਸ਼ ਇਤਨਾ ਤੇਜ ਸੀ ਕਿ ਇੱਕ ਦਮ ਅੱਖਾ ਧੁੰਦਲਾ ਗਈਆ, ਇਸ ਤੇਜ ਰੌਸ਼ਨੀ ਵਿੱਚ ਇਸ ਤਰਾ ਲੱਗਿਆ ਜਿਵੇ ਫਾਇਰ ਬ੍ਰਿਗੇਡ ਦੀਆ ਗੱਡੀਆ ਅੰਦਰ ਆ ਰਹੀਆ ਹੋਣ ਜੋ ਦਰਬਾਰ ਸਾਹਿਬ ਕੰਪਲੈਕਸ ਵਿੱਚ ਲੱਗੀ ਹੋਈ ਅੱਗ ਨੂੰ ਬੁਝਾਉਣ ਲਈ ਬੁਲਾਈਆ ਗਈਆ ਹੋਣ ਪਰ ਵਾਸਤਵ ਵਿੱਚ ਐਸਾ ਕੱਝਜ ਵੀ ਨਹੀਂ ਸੀ । ਇਹ ਫਾਇਰ ਬ੍ਰਿਗੇਡ ਦੀਆ ਗੱਡੀਆ ਨਹੀਂ ਇਹ ਤਾ ਭਾਰਤੀ ਫੌਜ ਦੇ ਟੈਕ ਸਨ, ਜੋ ਦਿੱਲੀ ਦੀ ਜ਼ਾਲਮ ਹਕੂਮਤ ਨੇ ਸਿੱਖਾ ਦੀ ਸਰਵਉਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਨੂੰ  ਉਡਾਉਣ ਵਾਸਤੇ ਭੇਜੇ ਸਨ । ਰਾਤ 12 ਵਜੇ ਦੇ ਲਗਭਗ ਭਾਰਤੀ ਫੌਜ ਨੇ ਪਹਿਲਾ ਟੈਕ ਗੁਰੂ ਰਾਮਦਾਸ ਸਾਹਿਬ ਲੰਗਰ ਵਾਲੇ ਪਾਸਿਓਂ ਪਰਕਰਮਾ ਦੇ ਵਿੱਚ ਦਾਖਲ ਕੀਤਾ, ਇਸਦੇ ਨਾਲ ਹੀ ਟੈਕ ਨਾਲ ਪੌੜੀਆ ਤੋੜਕੇ ਇੱਕ ਬਖਤਰਬੰਦ ਗੱਡੀ ਵੀ ਭਾਰਤੀ ਫੌਜ ਵੱਲੋਂ ਪਰਿਕਰਮਾ ਵਿੱਚ ਉਤਾਰੀ ਗਈ, ਰਾਤ ਕਰੀਬ 12 ਵੱਜ ਕੇ 30 ਮਿੰਟ ਤੱਕ 13 ਟੈਕ ਅਤੇ ਦੋ ਬਖਤਰਬੰਦ ਗੱਡੀਆ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਦਾਖਲ ਕੀਤੀਆ ਜਾ ਚੁੱਕੀਆ ਸਨ, ਟੈਂਕਾ ਨੇ ਅੰਦਰ ਦਾਖਲ ਹੁੰਦੇ ਸਾਰ ਹੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਅੰਨ੍ਹੇਵਾਹ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ, ਇਹਨਾ ਗੋਲਿਆ ਵਿੱਚੋਂ ਇੱਕ ਗੋਲਾ ਤੋਸ਼ੇਖਾਨੇ ਨੂੰ ਆ ਕੇ ਲੱਗਿਆ ਜਿਸ ਕਾਰਨ 80 ਲੱਖ ਰੁਪਏ ਦੀ ਕੀਮਤ ਵਾਲੀ ਚਾਨਣੀ ਸੜ ਕੇ ਸਵਾਹ ਹੋ ਗਈ, ਅਰਬਾ ਖਰਬਾਂ ਦਾ ਹੋਰ ਵੇਸ਼ਕੀਮਤੀ ਸਾਮਾਨ ਲੋਹੇ ਦੇ ਮਜਬੂਤ ਦਰਵਾਜੇ ਹੋਣ ਕਰਕੇ ਬਚ ਗਿਆ ਪਰ ਇੱਹ ਬੇਸਕੀਮਤੀ ਸਮਾਨ ਧੁਆਂਖਿਆ ਜ਼ਰੂਰ ਗਿਆ । ਗੋਲਿਆ ਦੀ ਧਮਕ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਸ਼ਹੀਦੀ ਬੀੜ ਜ਼ਮੀਨ ਤੇ ਆ ਡਿੱਗੀ । ਇਹ ਉਹ ਸ਼ਹੀਦੀ ਬੀੜ ਹੈ ਜਿਸਨੇ ਕਦੇ ਨਨਕਾਣਾ ਸਾਹਿਬ ਦਾ ਸਾਕਾ ਵੇਖਿਆ ਸੀ ਅੱਜ ਫਿਰ ਇਸਨੇ ਦਰਬਾਰ ਸਾਹਿਬ ਤੇ ਚੜ੍ਹਕੇ ਆਈ ਭਾਰਤੀ ਫੌਜ ਦਾ ਕਹਿਰ ਅੱਖੀਂ ਤੱਕਿਆ ਹੈ, ਇਹ ਪਾਵਨ ਸ਼ਹੀਦੀ ਬੀੜ ਅੱਜ ਵੀ ਪੰਥ ਕੋਲ ਮੌਜੂਦ ਹੈ।
ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਗੁਰਚਰਨ ਸਿੰਘ ਟੌਹੜਾ ਅਤੇ ਇਨ੍ਹਾਂ ਦੇ ਨਾਲ ਦੇ ਧੜੇ ਬਿਲਕੁਲ ਸ਼ਾਤ ਬੈਠੇ ਸਨ, ਦੋ ਦਿਨ ਪਹਿਲਾਂ ਹਰਚੰਦ ਸਿੰਘ ਲੌਗੋਵਾਲ ਅਤੇ ਗੁਰਚਰਨ ਸਿੰਘ ਟੌਹੜਾ ਜੋ ਡੀਗਾ ਮਾਰ ਮਾਰ ਕੇ ਕਹਿੰਦੇ ਸਨ ਕਿ ਜੇ ਭਾਰਤੀ ਫੌਜ ਨੇ ਦਰਬਾਰ ਸਾਹਿਬ ਕੰਪਲੈਕਸ ਉਪਰ ਹਮਲਾ ਕਰਨ ਦੀ ਜੁੱਰਅਤ ਕੀਤੀ ਤਾ ਪਹਿਲਾ ਉਸਨੂੰ ਸਾਡੀਆ ਲਾਸ਼ਾ ਉਤੋਂ ਦੀ ਲੰਘਣਾ ਪਵੇਗਾ, ਜੇ ਫਿਰ ਵੀ ਦਿੱਲੀ ਸਰਕਾਰ ਬਾਜ ਨਾ ਆਈ ਤਾ ਅਸੀ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦੇਵਾਗੇ । ਅੱਜ ਕਾਇਰਾ ਵਾਗ ਹੱਥ ਖੜ੍ਹੇ ਕਰਕੇ ਦਰਬਾਰ ਸਾਹਿਬ ਕੰਪਲੈਕਸ ਵਿੱਚੋਂ ਬਾਹਰ ਚਲੇ ਗਏ, ਇਹ ਇੱਕ ਇਹਨਾ ਵਾਸਤੇ ਬੁਜ਼ਦਿਲੀ ਦੀ ਨਿਸ਼ਾਨੀ ਸੀ ।
ਗੁਰੂ ਰਾਮਦਾਸ ਸਾਹਿਬ ਸਰਾ ਦੇ ਬਾਹਰ ਬਰਾਮਦੇ ਵਿੱਚ ਸੈਂਕੜਿਆ ਦੀ ਗਿਣਤੀ ਵਿੱਚ ਬੀਬੀਆਂ, ਬੱਚੇ ਤੇ ਬਜੁਰਗ ਭਾਰਤੀ ਫੌਜ ਦੇ ਸਖਤ ਪਹਿਰੇ ਹੇਠ ਜਾਨ ਤਲੀ ਤੇ ਧਰਕੇ ਬੈਠੇ ਸਨ, ਭਾਰਤੀ ਫੌਜ ਦੇ ਟੈਕਾ ਵੱਲੋਂ ਸੁੱਟੇ ਜਾ ਰਹੇ ਬੰਬਾ ਵਿੱਚੋ ਇੱਕ ਬੰਬ ਇਸ ਭੁੱਖੀ ਪਿਆਸੀ ਸਿੱਖ ਸੰਗਤ ਉਪਰ ਆ ਕੇ ਡਿੱਗਾ, ਬੰਬ ਇਤਨਾ ਜਬਰਦਸਤ ਸੀ ਕਿ ਬਰਾਮਦੇ ਵਿੱਚ ਬੈਠੀ ਸਿੱਖ ਸੰਗਤ ਵਿਚੋ ਬਹੁਤਿਆ ਦੇ ਮਾਸ ਦੇ ਲੋਥੜੇ ਸਰਾ ਦੀਆ ਕੰਧਾ ਨਾਲ ਜਾ ਚਿੰਬੜੇ ਤੇ ਜੋ ਬਚ ਗਏ ਉਹਨਾਂ ਵਿੱਚ ਭਗਦੜ ਮਚ ਗਈ । ਇਧਰ-ਉਧਰ ਭੱਜੀ ਫਿਰਦੀ ਸਿੱਖ ਸੰਗਤ ਉਪਰ ਫੌਜੀਆ ਵਲੋ ਫਾਇਰਿੰਗ ਖੋਲ੍ਹ ਦਿੱਤੀ ਗਈ ਜਿਸ ਵਿੱਚ ਬੇਦੋਸ਼ੇ ਬੀਬੀਆ ਬੱਚੇ ਅਤੇ ਬਜੁਰਗ ਸ਼ਹੀਦ ਹੋ ਗਏ, ਭਾਰਤੀ ਫੌਜ ਵੱਲੋ ਇਹ ਇਕ ਕਾਇਰਤਾ ਪੂਰਨ ਕਾਰਵਾਈ ਸੀ ।
ਦਰਬਾਰ ਸਾਹਿਬ ਕੰਪਲੈਕਸ ਅੰਦਰ ਦਾਖਲ ਹੋਈ ਭਾਰਤੀ ਫੌਜ ਨੇ ਉਚੇਚੇ ਤੌਰ ਤੇ ਸਿੱਖ ਰੈਫਰੈਸ ਲਾਇਬ੍ਰੇਰੀ ਵਿੱਚੋ ਕੁੱਝ ਕੀਮਤੀ ਸਮਾਨ ਬਾਹਰ ਕੱਢ ਕੇ ਇਸ ਲਾਇਬ੍ਰੇਰੀ ਨੂੰ ਅੱਗ ਦੇ ਹਵਾਲੇ ਕਰ ਦਿੱਤਾਜਿਸ ਕਾਰਨ 2200 ਤੋਂ ਵੱਧ ਹੱਥ ਲਿਖਤਾ, ਹੁਕਮਨਾਮੇ ਜੋ ਗੁਰੂ ਸਾਹਿਬਾਨਾ ਨੇ ਅਪਣੇ ਹੱਥੀਂ ਲਿਖੇ ਸਨ, ਸਿੱਖ ਇਤਹਾਸ ਨਾਲ ਸੰਬੰਧਤ ਕੀਮਤੀ ਪੁਸਤਕਾ, ਪੁਰਾਤਨ ਸੋਮੇ, ਦੁਰਲੱਭ ਸਾਹਿਤ ਅਤੇ ਪੁਰਾਣਾ ਰਿਕਾਰਡ ਭਾਰਤੀ ਫੌਜ ਨੇ ਤਬਾਹ ਕਰਕੇ ਰੱਖ ਦਿੱਤਾ, 20,000 ਤੋ ਵੱਧ ਧਾਰਮਿਕ ਪੁਸਤਕਾ ਦਾ ਕੋਈ ਥਹੁ ਪਤਾ ਨਹੀਂ ਹੈ, ਅੱਜ ਉਹ ਲੋਕ ਸਿੱਖ ਰੈਫਰੈਸ ਲਾਇਬ੍ਰੇਰੀ ਵਿੱਚੋ ਲੁੱਟੀ ਹੋਈ ਸਮੱਗਰੀ ਜੇ ਵਾਪਸ ਵੀ ਕਰਨਾ ਚਾਹੁਣ  ਤਾ ਹੋ ਸਕਦਾ ਹੈ ਉਸ ਸਮੱਗਰੀ ਵਿੱਚ ਬਹੁਤ ਕੁੱਝ ਘੱਟ ਵੱਧ ਕਰ ਦਿੱਤਾ ਹੋਵੇ, ਰਲਾ ਦਿੱਤਾ ਹੋਵੇ। ਚਾਰੇ ਪਾਸਿਆ ਤੋਂ ਤੋਪਾ ਦੇ ਗੋਲੇ ਵਰ੍ਹਦੇ ਪਏ ਨੇ, ਭਾਰਤੀ ਫੌਜ ਦੇ ਟੈਕ ਲਗਾਤਾਰ ਗੋਲਾਬਾਰੀ ਕਰ ਰਹੇ ਨੇ, ਲਗਾਤਾਰ ਹੋ ਰਹੀ ਇਸ ਗੋਲਾਬਾਰੀ ਦੇ ਵਿੱਚ ਇੱਕ 14 ਕੁ ਸਾਲਾਂ ਦਾ ਸਿੱਖ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆ ਕੋਲ ਆ ਕੇ ਬੋਲਿਆ ਬਾਬਾ ਜੀ ਜੇ ਮੈਨੂੰ ਹੁਕਮ ਕਰੋ ਤਾ ਮੈ ਆਹ ਜਿਹੜਾ ਟੈਕ ਲਗਾਤਾਰ ਗੋਲੇ ਸੁੱਟੀ ਆਉਂਦਾ ਹੈ ਇਹਦਾ ਮੂੰਹ ਬੰਦ ਕਰ ਦੇਵਾ? ਬਾਬਾ ਜੀ ਕਹਿਣ ਲੱਗੇ, “ਬੇਟਾ! ਉਹ ਕਿਵੇ?” ਉਹ ਸਿੱਖ ਬੱਚਾ ਕਹਿਣ ਲੱਗਾ ਇਹ ਮੇਰੇ ਤੇ ਛੱਡ ਦਿਓ, ਇੰਨਾ ਕਹਿ ਕੇ ਉਸ ਜਰਨੈਲ ਨੇ ਆਪਣੇ ਸਰੀਰ ਨਾਲ ਬਰੂਦ ਬੰਨ੍ਹਿਆ ਤੇ ਵਰ੍ਹਦੀਆ ਗੋਲੀਆ ਵਿੱਚ ਟੈਕ ਦੇ ਪਿਛਲੇ ਪਾਸੇ ਦੀ ਉਪਰ ਜਾ ਚੜ੍ਹਿਆ, ਇੱਕ ਜੋਰਦਾਰ ਧਮਾਕੇ ਨਾਲ ਟੈਕ ਉਡ ਗਿਆ ਤੇ ਇਹ ਸਿੱਖ ਬੱਚਾ ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ ਗੋਦ ਵਿੱਚ ਜਾ ਬਿਰਾਜਿਆ । ਇਸੇ ਸਮੇਂ ਇੱਕ ਟੈਕ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਅਸਥਾਨ ਨੇੜੇ ਜਾ ਕੇ ਪਰਿਕਰਮਾ ਵਿੱਚ ਧੱਸ ਗਿਆ, ਬਹੁਤ ਕੋਸ਼ਿਸ਼ ਦੇ ਬਾਵਜੂਦ ਵੀ ਇਹ ਟੈਕ ਨਾ ਨਿਕਲਿਆ, ਪਰਿਕਰਮਾ ਵਿੱਚ ਖਲੋਤੇ ਟੈਕਾ ਨੇ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਿਸ਼ਾਨਾ ਬਣਾਈ ਰੱਖਿਆ, ਉਥੇ ਹੀ ਇਹਨਾ ਟੈਕਾਂ ਨੇ ਗੁਰੂ ਰਾਮਦਾਸ ਲੰਗਰ, ਗੁਰੂ ਰਾਮਦਾਸ ਸਰਾ ਅਤੇ ਤੇਜਾ ਸਿੰਘ ਸਮੁੰਦਰੀ ਹਾਲ ਉਪਰ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ ਜਿਸਦੇ ਨਾਲ ਭਾਰੀ ਗਿਣਤੀ ਵਿੱਚ ਸਿੱਖ ਸ਼ਰਧਾਲੂ ਸ਼ਹੀਦ ਹੋਏ । ਸਾਰੀ ਰਾਤ ਇੱਹ ਟੈਕ ਅੱਗ ਵਰ੍ਹਾਉਂਦੇ ਰਹੇ । ਜਨਰਲ ਸ਼ੁਬੇਗ ਸਿੰਘ ਜੀ ਹੁਰਾ ਨੇ ਉਚੇਚੇ ਤੌਰ ਤੇ ਐਟੀ ਟੈਕ ਪਰਫੈਕਟ ਗੰਨ ਲੈਕੇ ਟੈਕਾ ਦੇ ਅੱਗੇ ਲੱਗੀ ਹੋਈ ਆਰ ਪੀ ਸੀ ਤਬਾਹ ਕਰਨੀ ਸ਼ੁਰੂ ਕਰ ਦਿੱਤੀ, ਕਾਫੀ ਟੈਕ ਨਕਾਰਾ ਕਰ ਦਿੱਤੇ ਗਏ ।
ਅੱਧੀ ਰਾਤ ਦਾ ਸਮਾਂ, ਗੁਰੂ ਰਾਮਦਾਸ ਸਾਹਿਬ ਸਰਾ ਦੇ ਪਿਛਲੇ ਪਾਸਿਉਂ 2000 ਤੋਂ ਵੱਧ ਭਾਰਤੀ ਫੌਜ ਦੇ ਸਪੈਸ਼ਲ ਕਮਾਡੋ ਫੋਰਸ ਦਾ ਦਸਤਾ ਜਿਨ੍ਹਾਂ ਨੇ ਬੁਲਟ ਪਰੂਫ ਜੈਕਟਾ ਪਹਿਨੀਆ ਹੋਈਆ ਨੇ, ਭਾਰਤੀ ਫੌਜ ਵੱਲੋ ਸ੍ਰੀ ਅਕਾਲ ਤਖਤ ਸਾਹਿਬ ਵਾਲੇ ਪਾਸੇ ਨੂੰ ਭੇਜਿਆ ਗਿਆ । ਸਿੰਘਾ ਨੇ ਇੱਕ ਜ਼ੋਰਦਾਰ ਹਮਲਾ ਕੀਤਾ ਇਹਨਾ ਬੁਲਟ ਪਰੂਫ ਸਪੈਸ਼ਲ ਕਮਾਡੋਆ ਵਿੱਚੋ 600 ਤੋਂ ਵੱਧ ਨੂੰ ਉਡਾ ਕੇ ਰੱਖ ਦਿੱਤਾ, ਇਸਤੋ ਬਾਅਦ ਭਾਰਤੀ ਫੌਜ ਵੱਲੋ 40-40, 50-50 ਫੌਜੀਆ ਦੀਆ ਟੁਕੜੀਆ ਭੇਜਣੀਆ ਸ਼ੁਰੂ ਕਰ ਦਿੱਤੀਆ । ਸਿੰਘਾ ਨੇ ਉਹ ਵੀ ਇੱਕ ਇੱਕ ਕਰਕੇ ਖਤਮ ਕਰ ਦਿੱਤੀਆ । ਗੁਰੂ ਰਾਮਦਾਸ ਲੰਗਰ ਵਾਲੇ ਪਾਸੇ ਦੁਖਭੰਜਨੀ ਬੇਰੀ ਨੇੜੇ ਜਬਰਦਸਤ ਜੰਗ ਛਿੜੀ ਹੋਈ ਹੈ, ਫੌਜੀਆ ਦੀਆ ਚੀਕਾ ਸੁਣਦੀਆ ਪਈਆ ਨੇ ਤੇ ਸਿੰਘ ਸ਼ਹੀਦੀਆ ਪ੍ਰਾਪਤ ਕਰਦੇ ਹੋਏ ਵੀ ਜੈਕਾਰਿਆ ਨਾਲ ਅਸਮਾਨ ਗੂੰਜਾ ਦਿੰਦੇ ਨੇ, ਇੱਕ ਪਾਸੇ ਭਾਰਤੀ ਫੌਜ ਹੈ ਜਿਸਦੇ ਪਿਛੇ ਪੂਰੇ ਦੇਸ਼ ਦੀ ਸਰਕਾਰ ਹੈ ਤੇ ਇਹਨਾ ਦੀ ਗਿਣਤੀ ਲੱਖਾ ਵਿੱਚ ਹੈ ਤੇ ਦੂਜੇ ਪਾਸੇ ਭੁੱਖੇ ਤਿਹਾਏ 40 ਕੁ ਗੁਰੂ ਕੇ ਸਿੰਘ ਜਿੰਨ੍ਹਾਂ ਤੇ ਹੱਥ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੈ, ਇੱਕ ਪਾਸੇ ਹਾਜ਼ਾਰਾ ਦੀ ਗਿਣਤੀ ਵਿੱਚ ਭਾਰਤੀ ਫੌਜ ਤੇ ਦੂਸਰੇ ਪਾਸੇ 40 ਸਿੰਘ ਪਰ ਟੱਕਰ ਬਰਾਬਰ ਦੀ ਹੈ, ਜੱਸਾ ਸਿੰਘ ਰਾਮਗੜ੍ਹੀਆ ਬੁੰਗਾ, ਜਿਸਦੇ ਤਹਿਖਾਨੇ ਵਿਚੋ ਸਿੰਘ ਜਬਰਦਸਤ ਫਾਇਰਿੰਗ ਕਰਦੇ ਨੇ ਅਤੇ ਇਥੇ ਭਾਰਤੀ ਫੌਜ ਦੀਆ ਲਾਸ਼ਾ ਦੇ ਢੇਰ ਲੱਗੇ ਪਏ ਨੇ । ਜੋ ਬਚਕੇ ਅੱਗੇ ਵੱਧਦਾ, ਪਰਿਕਰਮਾ ਵਿੱਚ ਸਿੰਘਾ ਦੀ ਗੋਲੀ ਦਾ ਸ਼ਿਕਾਰ ਹੋ ਜਾਦਾ ਹੈ । ਹੁਣ ਕੇ ਐਸ ਬਰਾੜ, ਕੇ ਸੁੰਦਰਜੀ ਅਤੇ ਆਰ ਐਸ ਦਿਆਲ ਨੇ ਪਰਿਕਰਮਾ ਵਿਚਲੇ ਕਮਰੇ, ਜਿਨ੍ਹਾ ਵਿੱਚ ਸਿੱਖ ਸੰਗਤਾ ਭਰੀਆ ਪਈਆ ਨੇ, ਉਨ੍ਹਾਂ ਤੇ ਇੱਕ-ਇੱਕ, ਦੋ-ਦੋ ਬੰਬ ਸੁਟਾਉਣੇ ਸ਼ੁਰੂ ਕਰ ਦਿੱਤੇ, ਬੇਦੋਸ਼ੇ ਸਿੱਖਾ ਨੂੰ ਕਮਰਿਆ ਵਿੱਚ ਬੰਬ ਸੁੱਟ-ਸੁੱਟ ਕੇ ਸ਼ਹੀਦ ਕਰਨਾ ਸ਼ਰੂ ਕਰ ਦਿੱਤਾ, ਕਰੀਬ 1500 ਦੇ ਲਗਭਗ ਸਿੱਖਾ ਨੂੰ ਇਸ ਤਰੀਕੇ ਨਾਲ ਸ਼ਹੀਦ ਕੀਤਾ ਗਿਆ । ਇੱਕ ਭਾਰਤੀ ਫੌਜੀ ਨੂੰ ਇਹ ਕਹਿੰਦੇ ਵੀ ਸੁਣਿਆ ਕਿ ਮੈਂ ਸੰਨ ’62 ਦੀ ਲੜਾਈ ਦੇਖੀ, ਸੰਨ ’65 ਦੀਸੰਨ ’71 ਦੀ ਲੜਾਈ ਦੇਖੀ ਹੈ ਜੋ ਸਾਡੇ ਗਵਾਢੀ ਮੁਲਕ ਨਾਲ ਸੀ ਪਰ ਜਿੰਨਾ ਅਸਲਾ ਅਕਾਲ ਤਖਤ ਸਾਹਿਬ ਉਪਰ ਹਮਲਾ ਕਰਨ ਵਿੱਚ ਲੱਗਿਆ, ਜਿੰਨੇ ਫੌਜੀ ਇੱਥੇ ਮਾਰੇ ਗਏ, ਭਾਰਤੀ ਫੌਜ ਦਾ ਜਿੰਨਾ ਨੁਕਸਾਨ ਇੱਥੇ ਹੋਇਆ, ਓਨਾ ਤਾ ਗਵਾਂਢੀ ਮੁਲਕਾ ਨਾਲ ਹੋਈ ਜੰਗ ਵਿੱਚ ਵੀ ਨਹੀਂ ਹੋਇਆ ।
 ਜ਼ੁਲਮ ਦੀ ਇੰਤਹਾ ਹੋ ਗਈ । ਗੁਰੂ ਰਾਮਦਾਸ ਸਾਹਿਬ ਸਰਾ ਜੋ ਕਿ ਤਿੰਨ ਮੰਜਿਲਾ ਬਣੀ ਹੋਈ ਹੈ, ਜਿਸ ਵਿਚ ਸਿੱਖ ਬੀਬੀਆ ਬੱਚੇ ਤੇ ਬਜੁਰਗ ਠਹਿਰੇ ਹੋਏ ਸਨ ਉਸ ਉਪਰ ਭਾਰਤੀ ਫੌਜ ਵੱਲੋਂ ਅੰਨ੍ਹੇਵਾਹ ਹੈਡ ਗ੍ਰਨੇਡ ਸੁੱਟਣੇ ਸ਼ੁਰੂ ਕਰ ਦਿੱਤੇ ਗਏ, ਇੱਥੇ ਵੀ ਬੜੀ ਵੱਡੀ ਗਿਣਤੀ ਵਿੱਚ ਸਿੱਖ ਸੰਗਤਾ ਦੀਆ ਸ਼ਹੀਦੀਆ ਹੋਈਆ
6 ਜੂਨ 1984 ਆ ਗਿਆ, ਦਰਬਾਰ ਸਾਹਿਬ ਅੰਦਰ ਸੁਖਮਨੀ ਸਾਹਿਬ ਦਾ ਪਾਠ ਆਰੰਭ ਹੋਇਆ, ਅੰਮ੍ਰਿਤ ਵੇਲੇ ਕੀਰਤਨ ਦੀ ਡਿਊਟੀ ਕਰਨ ਲਈ ਆ ਰਹੇ ਸੂਰਮੇ ਸਿੰਘ ਭਾਈ ਅਮਰੀਕ ਸਿੰਘ ਜੀ ਦੇ ਜੱਥੇ ਨੂੰ ਲਾਚੀ ਬੇਰ ਲਾਗੇ ਗੋਲੀਆਂ ਨਾਲ ਉਡਾ ਦਿੱਤਾ ਗਿਆ, ਗੋਲਾਬਾਰੀ ਹੋਰ ਤੇਜ ਹੋ ਗਈ, ਦਰਬਾਰ ਸਾਹਿਬ ਦੇ ਦਰਵਾਜੇ ਚੀਰ ਕੇ ਗੋਲੀਆ ਅੰਦਰ ਦਾਖਲ ਹੋਣੀਆ ਸ਼ੁਰੂ ਹੋ ਗਈਆ, ਗੁਰਦਾਸਪੁਰ ਪਾਹੋਵਾਲ ਦੇ ਰਹਿਣ ਵਾਲੇ ਭਾਈ ਚਰਨਜੀਤ ਸਿੰਘ ਜੀ ਨੇ ਕੀਰਤਨ ਆਰੰਭ ਕੀਤਾ, ਇਸ ਜੱਥੇ ਉਪਰ ਵੀ ਫਾਇਰਿੰਗ ਹੋਈ ਜੀਹਦੇ ਵਿੱਚ ਭਾਈ ਅਵਤਾਰ ਸਿੰਘ ਜੀ ਸ਼ਖਤ ਜਖਮੀ ਹੋਏ, ਗਿਆਨੀ ਮੋਹਣ ਸਿੰਘ ਜੀ ਅਤੇ ਗਿਆਨੀ ਪੂਰਨ ਸਿੰਘ ਜੀ ਹੁਰਾ ਨੇ ਆਪਣੀਆ ਦਸਤਾਰਾ ਦੇ ਨਾਲ ਇਨ੍ਹਾ ਦੇ ਜ਼ਖਮਾ ਨੂੰ ਬੰਨ੍ਹਿਆ । 6 ਵਜੇ ਸਵੇਰੇ ਮਰਿਆਦਾ ਭੰਗ ਹੋਈ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੇਲੇ ਤੋਂ ਜਿਸ ਪਾਵਨ ਬੀੜ ਦਾ ਪ੍ਰਕਾਸ਼ ਸ਼੍ਰੀ ਦਰਬਾਰ ਸਾਹਿਬ ਅੰਦਰ ਹੁੰਦਾ ਆਇਆ ਸੀ ਓਸ ਪਾਵਨ ਬੀੜ ਵਿੱਚ ਵੀ ਇੱਕ ਗੋਲੀ ਆਣ ਵੱਜੀ, ਜੋ ਸੁਖਮਨੀ ਸਾਹਿਬ ਦੇ ਕਈ ਪੰਨਿਆ ਨੂੰ ਚੀਰ ਕੇ ਅੰਦਰ ਜਾ ਠੰਢੀ ਹੋਈ । ਦਰਬਾਰ ਸਾਹਿਬ ਦੇ ਉਪਰਲੀ ਮੰਜਿਲ ਤੇ ਪਾਠੀ ਸਿੰਘ ਪਾਠ ਕਰਦਾ ਸੀ ਮਸ਼ੀਨਗੰਨ ਦਾ ਮੂੰਹ ਉਹਦੇ ਵੱਲ ਨੂੰ ਹੋਇਆ ਪਾਠੀ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਿਫਾਜਤ ਕਰਦਿਆ ਇੱਕ ਗੋਲੀ ਆਕੇ ਉਸਦੇ ਹੱਥ ਵਿਚ ਲੱਗੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਖੂਨ ਨਾਲ ਭਿੱਜ ਗਿਆ, ਇਹ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਜ ਵੀ ਪੰਥ ਕੋਲ ਮੌਜੂਦ ਹੈ । ਭਿਆਨਕ ਗੋਲਾਬਾਰੀ ਵਿੱਚ ਚਾਰੇ ਪਾਸੇ ਅੱਗ ਹੀ ਅੱਗ ਵਰ੍ਹਦੀ ਪਈ ਹੈ, ਇੱਕ ਫੌਜੀ ਜਿਸਦੇ ਪੈਰ ਨੂੰ ਠੋਕਰ ਲੱਗੀ ਤੇ ਕੀ ਦੇਖਿਆ ਇੱਕ 26 ਕੁ ਸਾਲ ਦੀ ਨੌਜਵਾਨ ਔਰਤ ਜੋ ਭਾਰਤੀ ਫੌਜ਼ ਦੀ ਬਹਾਦਰੀ ਦਾ ਸ਼ਿਕਾਰ ਹੋ ਕੇ ਸ਼ਹੀਦ ਹੋਈ ਪਈ ਹੈ, ਦੇ ਨਾਲ ਉਸਦਾ ਇੱਕ ਛੋਟਾ ਜਿਹਾ ਬੱਚਾ ਰੋਂਦਾ ਪਿਆ ਹੈ । ਇਸ ਫੌਜੀ ਨੂ ਜਰਾ ਵੀ ਤਰਸ ਨਾ ਆਇਆ ਤੇ ਇਸਨੇ ਉਸ ਬੱਚੇ ਨੂੰ ਪਕੜ ਕੇ ਜ਼ੋਰ ਦੀ ਪਟਕਾ ਕੇ ਕੰਧ ਵਿੱਚ ਮਾਰਕੇ ਸ਼ਹੀਦ ਕਰ ਦਿੱਤਾ । ਇਸੇ ਸਵੇਰ ਭਾਰਤੀ ਫੌਜ ਵੱਲੋਂ ਕੁੱਝ ਸਿੱਖ ਆਗੂ ਗ੍ਰਿਫਤਾਰ ਕਰ ਲਏ, ਦੁਨੀਆ ਦੇ ਇਸ ਅਦੁੱਤੀ ਜੰਗ ਵਿੱਚ ਜਿੱਥੇ ਗੁਰੂ ਕੇ ਸਿੰਘਾ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਉਥੇ ਹੀ ਗੁਰੂ ਕੀਆ ਨਾਦੀ ਧੀਆ ਵੀ ਪਿੱਛੇ ਨਹੀਂ ਰਹੀਆ, ਬੀਬੀ ਉਪਕਾਰ ਕੌਰ ਅਤੇ ਉਨ੍ਹਾਂ ਦੇ ਨਾਲ ਹੋਰ ਕਈ ਸਿੰਘਣੀਆ ਨੇ ਦੁਸ਼ਮਣ ਭਾਰਤੀ ਫੌਜ ਨਾਲ ਡੱਟਕੇ ਟੱਕਰ ਲਈ । ਜਨਰਲ ਸ਼ੁਬੇਗ ਸਿੰਘ ਜੀ ਸ਼ਹਾਦਤ ਦਾ ਜਾਮ ਪੀ ਗਏ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਦੇ ਨਾਲ ਦੇ ਕਈ ਹੋਰ ਸਿੰਘ ਬਾਬਾ ਠਾਹਰਾ ਸਿੰਘ ਵਰਗੇ ਸ਼ਹੀਦੀਆ ਪ੍ਰਾਪਤ ਕਰ ਗਏ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਆਪਣੇ 30 ਕੁ ਸਾਥੀਆ ਸਮੇਤ ਸ੍ਰੀ ਅਕਾਲ ਤਖਤ ਸਾਹਿਬ ਦੇ ਮੋਰਚੇ ਛੱਡ ਬਾਹਰ ਮੈਦਾਨ ਵਿੱਚ ਆ ਡਟੇ, ਜੰਗ ਨੇ ਹੋਰ ਭਿਆਨਕ ਰੂਪ ਧਾਰਨ ਕਰ ਲਿਆ ਜਿਵਂੇ ਪਰਲੋ ਆ ਗਈ ਹੋਵੇ, ਭਾਈ ਅਮਰੀਕ ਸਿੰਘ ਜੀ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਟ ਫੈਡਰੇਸ਼ਨ ਸ਼ਹਾਦਤ ਦਾ ਜਾਮ ਪੀ ਗਏ, ਸੰਤ ਭਿੰਡਰਾਵਾਲਿਆ ਦੇ ਨਾਲ ਦੇ ਹੋਰ ਕਈ ਸਿੰਘ ਵਾਰੀ ਵਾਰੀ ਸ਼ਹਾਦਤ ਦਾ ਜਾਮ ਪੀ ਗਏ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਮਸ਼ੀਨਗੰਨ ਲੈ ਕੇ ਮੈਦਾਨ ਵਿੱਚ ਡਟੇ ਹੋਏ ਨੇ, ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਿੱਥੇ ਮੀਰੀ ਪੀਰੀ ਦੇ ਦੋ ਨਿਸ਼ਾਨ ਸਾਹਿਬ ਨੇ ਉਸ ਜਗ੍ਹਾ ਉਪਰ ਸੰਤ ਭਿੰਡਰਾਵਾਲਿਆ ਨੇ, ਜ਼ਮੀਨ ਉਪਰ ਪੇਟ ਦੇ ਬਲ ਲੇਟ ਕੇ ਮੋਰਚਾ ਲਾਇਆ ਹੋਇਆ ਹੈ ਇੱਕੋ ਦਮ ਇੱਕ ਬ੍ਰਸਟ ਸੰਤ ਜਰਨੈਲ ਸਿੰਘ ਜੀ ਨੂੰ ਆ ਕੇ ਵੱਜਾ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਸ਼ਹਾਦਤ ਦਾ ਜਾਮ ਪੀ ਗਏ, ਸੰਨ 1965 ਅਤੇ 1971 ਦੀ ਭਾਰਤ-ਪਾਕਿ ਜੰਗ ਨਾਲੋਂ, ਇਸ ਸਿੱਖਾ ਵਿਰੁੱਧ ਲੜੀ ਗਈ ਜੰਗ ਵਿੱਚ ਸਭ ਤੋ ਵੱਧ ਅਸਲਾ ਵਰਤਿਆ ਗਿਆ, ਸਭ ਤੋ ਵੱਧ ਫੌਜੀ ਨੁਕਸਾਨ ਵੀ ਭਾਰਤੀ ਫੌਜ ਨੂੰ ਇਥੇ ਹੀ ਉਠਾਉਣਾ ਪਿਆ, ਸ਼ਾਮ 4 ਵਜੇ ਤੱਕ ਇਹ ਫਾਇਰਿੰਗ ਅਤੇ ਗੋਲਾਬਾਰੀ ਚਲਦੀ ਰਹੀ, ਗੁਰੂ ਗੋਬਿੰਦ ਸਿੰਘ ਜੀ ਦੇ ਅਣਖੀ ਦਲੇਰ ਸੂਰਮੇ ਆਪਣੀਆ ਜਾਨਾ ਹੂਲ ਕੇ ਲੜੇ। ਜਿਉਂਦੇ ਜੀਅ ਕਿਸੇ ਵੀ ਭਾਰਤੀ ਫੌਜੀ ਦੇ ਨਾਪਾਕ ਕਦਮ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਨਾ ਪੈਣ ਦਿੱਤੇ, ਚਮਕੌਰ ਸਾਹਿਬ ਵਿੱਚ ਲੜੀ ਹੋਈ ਜੰਗ ਨੂੰ ਇਕ ਵਾਰ ਫਿਰ ਇਨ੍ਹਾ ਬੱਬਰ ਸ਼ੇਰਾ ਨੇ ਦੁਹਰਾ ਦਿੱਤਾ। ਸਿੱਖਾ ਨੇ ਆਪਣੇ ਅਣਖੀ ਇਤਹਾਸ ਨੂੰ ਇਕ ਵਾਰ ਫਿਰ ਦੁਹਰਾ ਕੇ ਦੁਨੀਆ ਨੂੰ ਦਿਖਾ ਦਿੱਤਾ । ਜਨਰਲ ਕੇ ਐਸ ਬਰਾੜ ਆਪਣੀ ਕਿਤਾਬ ਵਿਚ ਵੀ ਇਸ ਸਚਾਈ ਨੂੰ ਕਬੂਲ ਕਰਦਾ ਹੋਇਆ ਲਿਖਦਾ ਹੈ ਕਿ ਸੰਤ ਬਾਬਾ ਜਰਨੈਲ ਸਿੰਘ ਆਪਣੇ ਸਾਥੀਆ ਸਮੇਤ ਬੜੀ ਸੂਰਮਤਾਈ ਅਤੇ ਦਲੇਰੀ ਨਾਲ ਲੜੇ । ਜੰਗ ਬੰਦ ਹੋਣ ਉਪਰੰਤ ਭਾਰਤੀ ਫੌਜ ਨੇ ਸਾਰੇ ਦਰਬਾਰ ਸਾਹਿਬ ਕੰਪਲੈਕਸ ਨੂੰ ਆਪਣੇ ਕਬਜੇ ਵਿੱਚ ਲੈ ਲਿਆ, ਅਤੇ ਜਿਉਂਦੇ ਬਚੇ ਸਿੱਖਾ ਨੂੰ ਜੰਗ ਬੰਦੀ ਕਰਾਰ ਦੇ ਦਿੱਤਾ ਗਿਆ, ਭਾਰਤੀ ਫੌਜ ਵੱਲੋਂ ਜਿੰਦਾ ਬਚੀਆ ਸਿੱਖ ਬੀਬੀਆ ਦੀ ਬੇਪਤੀ ਕੀਤੀ ਗਈ, ਮਨੁੱਖਤਾ ਨੂੰ ਸ਼ਰਮਸ਼ਾਰ ਕਰ ਦੇਣ ਵਾਲੇ ਸਾਰੇ ਤਸ਼ੱਦਦ ਅਤੇ ਅੰਤਾਂ ਦੇ ਜੁਲਮ ਸਿੱਖਾ ਨੂੰ ਬੰਦੀ ਬਣਾ ਕੇ ਉਹਨਾ ਪਰ ਕੀਤੇ ਗਏ, ਅੱਧਮਰੇ ਬੱਚਿਆ ਨੂੰ ਭਾਰਤੀ ਫੌਜੀਆ ਨੇ ਕੰਧਾ ਵਿੱਚ ਮਾਰ ਮਾਰ ਕੇ ਸ਼ਹੀਦ ਕੀਤਾ, ਭਾਰਤ ਅੰਦਰ ਵਸਦੇ ਸਿੱਖ ਹਰ ਪੱਖ ਤੋਂ ਗੁਲਾਮ ਨੇ, ਇੱਹ ਸੱਚਾਈ ਦੁਨੀਆਂ ਭਰ ਦੇ ਲੋਕਾ ਨੇ ਅੱਖੀਂ ਤੱਕੀ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆ ਨੇ 3 ਜੂਨ 1984 ਨੂੰ ਖਾਲਸਾ ਪੰਥ ਦੇ ਨਾਮ ਆਪਣੇ ਸੰਦੇਸ਼ ਵਿੱਚ ਕਿਹਾ ਸੀ ਕਿ ਅੱਜ ਤੋਂ ਪਹਿਲਾ ਨਾ ਹੀ ਮੈਂ ਸਿੱਖਾ ਦੇ ਕੌਮੀ ਘਰ ਖਾਲਿਸਤਾਨ ਦੀ ਕਦੇ ਖੁੱਲ੍ਹਕੇ ਹਮਾਇਤ ਕੀਤੀ ਸੀ ਤੇ ਨਾ ਹੀ ਮੁਖਾਲਫਤ ਕੀਤੀ ਸੀ, ਪਰ ਅੱਜ ਜਦੋਂ ਭਾਰਤੀ ਹਕੂਮਤ ਨੇ ਸਿੱਖਾ ਦੇ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਪਰ ਹਮਲਾ ਕਰਕੇ ਸਿੱਖਾ ਦੀ ਗੈਰਤ ਨੂੰ ਲਲਕਾਰਿਆ ਹੈ ਤਾ ਮੈਨੂੰ ਇਹ ਕਹਿਣਾ ਪੈ ਰਿਹਾ ਹੈ ਕਿ ਸਿੱਖਾ ਨੂੰ ਵੱਖਰੇ ਖਾਲਸਾ ਰਾਜ ਦੀ ਲੋੜ ਹੈ ਤੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਉਪਰ ਭਾਰਤੀ ਫੌਜ ਵੱਲੋਂ ਚਲਾਈ ਪਹਿਲੀ ਗੋਲੀ ਦੇ ਨਾਲ ਹੀ ਸਿੱਖਾਂ ਦੇ ਵੱਖਰੇ ਕੌਮੀ ਘਰ ਖਾਲਿਸਤਾਨ ਦੀ ਨੀਂਹ ਰੱਖੀ ਗਈ ਹੈ । ਇਕ ਸਵਾਲ ਜਿਸਦਾ ਉਤਰ ਭਾਰਤੀ ਫੌਜ ਜਾ ਫਿਰ ਭਾਰਤ ਦੀ ਸਰਕਾਰ ਹੀ ਦੇ ਸਕਦੀ ਹੈ ਕਿ ਸ੍ਰੀ ਦਰਬਾਰ ਸਾਹਿਬ ਉਪਰ ਹਮਲਾ ਜੇ ਸਿਰਫ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਅਤੇ ਉਹਨਾਂ ਦੇ ਸਾਥੀਆ ਨੂੰ ਫੜ੍ਹਨ ਵਾਸਤੇ ਹੀ ਕੀਤਾ ਗਿਆ ਸੀ ਤਾ ਫਿਰ 39 ਹੋਰ ਗੁਰਦੁਆਰਿਆ ਉਪਰ ਹਮਲੇ ਕਿਸ ਬਿਨਾਹ ਤੇ ਕੀਤੇ ਗਏ? ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਇਕ ਸੀ ਜਾ 40 ਸਨ? ਜੂਨ 1984 ਵਿੱਚ ਭਾਰਤੀ ਹਕੂਮਤ ਵੱਲੋਂ ਰੱਜਕੇ ਸਿੱਖਾ ਦਾ ਘਾਣ ਕੀਤਾ ਗਿਆ । ਕੁੱਲ ਮਿਲਾ ਕੇ ਇਹ ਸਿੱਖਾ ਲਈ ਤੀਜਾ ਘੱਲੂਘਾਰਾ ਹੋ ਨਿਬੜਿਆ, ਇਹ ਤੀਜਾ ਘੱਲੂਘਾਰਾ ਜਿਸ ਵਿੱਚ ਹਜਾਰਾ ਦੀ ਗਿਣਤੀ ਵਿਚ ਸਿੱਖ ਸ਼ਹੀਦ ਕੀਤੇ ਗਏ ਸਿੱਖਾ ਦੇ ਕੌਮੀ ਘਰ ਖਾਲਸਾ ਰਾਜ


ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਇਕ ਸੀ ਜਾ 40 ਸਨ? ਜੂਨ 1984 ਵਿੱਚ ਭਾਰਤੀ ਹਕੂਮਤ ਵੱਲੋਂ ਰੱਜਕੇ ਸਿੱਖਾ ਦਾ ਘਾਣ ਕੀਤਾ ਗਿਆ । ਕੁੱਲ ਮਿਲਾ ਕੇ ਇਹ ਸਿੱਖਾ ਲਈ ਤੀਜਾ ਘੱਲੂਘਾਰਾ ਹੋ ਨਿਬੜਿਆ, ਇਹ ਤੀਜਾ ਘੱਲੂਘਾਰਾ ਜਿਸ ਵਿੱਚ ਹਜਾਰਾ ਦੀ ਗਿਣਤੀ ਵਿਚ ਸਿੱਖ ਸ਼ਹੀਦ ਕੀਤੇ ਗਏ ਸਿੱਖਾ ਦੇ ਕੌਮੀ ਘਰ ਖਾਲਸਾ ਰਾਜ ਲਈ ਇੱਕ ਮਜਬੂਤ ਨੀਂਹ ਪੱਥਰ ਸਾਬਿਤ ਹੋਵੇਗਾ ।


ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ.....

ਧੰਨਵਾਦ ਸਹਿਤ-
ਤਿਰਲੋਕ ਸਿੰਘ ਖਾਲਸਾ
ਜਨਰਲ ਸਕੱਤਰ- ਦਸ਼ਮੇਸ਼ ਖਾਲਸਾ ਫੌਜ਼ ਇਂਟਰਨੈਸਨਲ ਯੂ ਪੀ
ਮੋਬਾਈਲ- 09889934910

No comments:

Post a Comment