ਪੰਚਮ ਪਾਤਸ਼ਾਹ, ਸ਼ਹੀਦਾਂ ਦੇ ਸਿਰਤਾਜ, ਸੁਖਮਨੀ ਸਾਹਿਬ ਜੀ ਦੇ ਰਚੇਤਾ, ਸ੍ਰੀ ਦਰਬਾਰ ਸਾਹਿਬ ਦੇ ਸਿਰਜਨਹਾਰ
"ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਜੀ"
ਗੁਰੂ ਅਰਜਨ ਸਾਹਿਬ ਜੀ ਦਾ ਪ੍ਰਕਾਸ਼ ੧੫੬੩, ਗੋਇੰਦਵਾਲ ਸਾਹਿਬ, ਅੰਮ੍ਰਿਤਸਰ ਵਿਖੇ ਗੁਰੂ ਰਾਮਦਾਸ ਜੀ ਦੇ ਘਰ ਹੋਇਆ ! ਗੁਰੂ ਜੀ ਜੀਵਨ ਕਾਲ ਦੇ ਅਰੰਭਤਾ ਤੋਂ ਹੀ ਗੁਰੂ ਦਾ ਭਾਣਾ ਮੰਨਣ ਵਾਲੇ ਸਨ ! ਇੱਕ ਦਿਨ ਗੁਰੂ ਜੀ ਖੇਲਦੇ ਹੋਏ ਗੁਰੂ ਅਮਰਦਾਸ ਜੀ ਕੋਲ ਪੁੱਜੇ ਤਾਂ ਬੀਬੀ ਭਾਨੀ ਜੀ ਦੇ ਰੋਕਣ ਤੇ ਉਹਨਾਂ ਨੇ ਗੁਰੂ ਅਰਜਨ ਸਾਹਿਬ ਨੂੰ ਗੋਦੀ ਵਿੱਚ ਲਿਆ ਅਤੇ ਉਹਨਾਂ ਨੂੰ "ਦੋਹਿਤਾ ਬਾਣੀ ਕਾ ਬੋਹਿਤਾ " ਕਹਿ ਕੇ ਸੰਭੋਦਿਤ ਕੀਤਾ !
ਗੁਰੂ ਰਾਮਦਾਸ ਜੀ ਨੇ ੨ ਸਰੋਵਰ ਦੀ ਉਸਾਰੀ ਕਰਵਾਈ ; ਸੰਤੋਖਸਰ ਅਤੇ ਅੰਮ੍ਰਿਤਸਰ ! ਆਪ ਜੀ ਨੇ ਰਾਮਦਾਸਪੁਰ ਦੀ ਵੀ ਉਸਾਰੀ ਆਰੰਭ ਕੀਤੀ !
ਗੁਰੂ ਜੀ ਨੇ ਬਾਣੀ ਪ੍ਰਚਾਰ ਲਈ ਮਸੰਦ ਤਿਆਰ ਕੀਤੇ ਅਤੇ ਪਾਵਨ ਸ਼੍ਰੀ ਦਰਬਾਰ ਸਾਹਿਬ ਦੀ ਉਸਾਰੀ ਸ਼ੁਰੂ ਕੀਤੀ ! ਆਪ ਜੀ ਨੇ ਜਾਤ-ਪਾਤ ਦਾ ਫ਼ਰਕ ਮਿਟਾਉਂਦੇ ਹੋਏ ਸਾਈ ਮੀਆਂ ਮੀਰ ਜੀ ਤੋ ਦਰਬਾਰ ਸਾਹਿਬ ਦੀ ਨੀਹਂ ਰਖਵਾਈ !
ਉਹਨਾਂ ਨੇ ਸਿੱਖਾਂ ਦੇ ਸੁਝਾ (ਕੀ ਦਰਬਾਰ ਸਾਹਿਬ ਸਭ ਤੋ ਉੱਚੀ ਇਮਾਰਤ ਹੋਣੀ ਚਾਹੀਦੀ ਹੈ) ਦੀ ਨਿਖੇਦੀ ਕਰਦੇ ਹੋਏ ਦਰਬਾਰ ਸਾਹਿਬ ਦੀ ਇਮਾਰਤ ਨੂ ਨੀਵਾਂ ਰੱਖਣ ਦਾ ਹੁਕਮ ਦਿੱਤਾ ਅਤੇ ਸੰਗਤ ਨੂੰ ਸਮਝਾਉਣਾ ਕੀਤਾ ਕੀ ਨੀਵੇਂ ਰਹਿਣਾ ਹੀ ਨਿਮਰਤਾ ਦਾ ਪ੍ਰਤੀਕ ਹੈ ਅਤੇ ਗੁਰੂ ਘਰ ਨਿਮਰਤਾ ਦੇ ਸਾਗਰ ਹੁੰਦੇ ਹਨ...
ਗੁਰੂ ਜੀ ਦੇ ਭਰਾ ਪ੍ਰਿਥਿਆ ਦੇ ਗੁਰੂ ਬਾਣੀ ਨਾਲ ਮਨ-ਮਰਜੀ ਕਰਨ ਤੇ ਆਪ ਜੀ ਨੇ ਗੁਰੂਆਂ ਦੀ ਬਾਣੀ ਨੂੰ ਆਦਿ ਗ੍ਰੰਥ ਵਿੱਚ ਸੰਗ੍ਰਹਿਤ ਕਰਨ ਦਾ ਉਪਰਾਲਾ ਕੀਤਾ ! ਭਾਈ ਗੁਰਦਾਸ ਜੀ ਤੋ ਆਦਿ ਗ੍ਰੰਥ ਦੀ ਸੰਪਾਦਨਾ ਕਰਵਾ ਕੇ ਬਾਬਾ ਬੁੱਢਾ ਤੋਂ ਸ਼੍ਰੀ ਆਦਿ ਗ੍ਰੰਥ ਨੂੰ ਸ਼੍ਰੀ ਦਰਬਾਰ ਸਾਹਿਬ ਵਿਖੇ ਸੁਸ਼ੋਭਿਤ ਕਰਵਾਇਆ ਅਤੇ ਅਨਹਦ ਬਾਣੀ ਦੀ ਆਰੰਭਤਾ ਕਰਵਾਈ !
ਗੁਰੂ ਸਾਹਿਬ ਜੀ ਦੇ ਸਿੱਖੀ ਪ੍ਰਚਾਰ ਨੂੰ ਪ੍ਰਫੁੱਲਿਤ ਹੁੰਦਾ ਵੇਖ ਕੇ ਕਈ ਅਨਸਰਾਂ ਨੇ ਗੁਰੂ ਜੀ ਦਾ ਵਿਰੋਧ ਕੀਤਾ ਅਤੇ ਕਈ ਕੂੜ ਤਰੀਕੇ ਵੀ ਅਪਣਾਏ ! ਬਾਦਸ਼ਾਹ ਅਕਬਰ ਦੇ ਮਾਰਨ ਉਪਰੰਤ ਜਹਾਂਗੀਰ ਨੇ ਗੁਰੂ ਜੀ ਨੂੰ ਯਾਸਾ ਦੇ ਕਾਨੂੰਨ ਤਹਿਤ ਤਸੀਹੇ ਦਿੱਤੇ ਗਏ !
ਜਹਾਂਗੀਰ ਨੇ ਖੁਸਰੋ ਨੂੰ ਗਿਰਫਤਾਰ ਕਰਨ ਤੋਂ ਬਾਅਦ ਗੁਰੂ ਜੀ ਨੂੰ ਵੀ ਗਿਰਫਤਾਰ ਕਰਕੇ ੨ ਲੱਖ ਦੇ ਕਰੀਬ ਜੁਰਮਾਨਾ ਲਾਇਆ ਪਰ ਗੁਰੂ ਜੀ ਦੇ ਮਨਾ ਕਰਨ ਤੇ ਅਨੇਕਾ ਤਸੀਹੇ ਦਿੱਤੇ !
ਅੱਤ ਦੀ ਗਰਮੀ ਦੀ ਰੁੱਤ ਚ ਗੁਰੂ ਜੀ ਨੂੰ ਪਹਿਲਾਂ ਤੱਤੀ ਤਵੀ ਤੇ ਬਿਠਾ ਕੇ ਗਰਮ ਰੇਤ ਪਾਈ ਗਯੀ, ਗੁਰੂ ਜੀ ਦੇ ਸਰੀਰ ਉੱਤੇ ਛਾਲੇ ਹੋਣ ਦੀ ਸੂਰਤ ਚ ਉਹਨਾਂ ਨੂੰ ਰਾਵੀ ਦੇ ਠੰਡੇ ਪਾਣੀ ਵਿੱਚ ਡੁਬੋਇਆ ਗਿਆ ! ਇਸ ਪ੍ਰਕਾਰ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਪਰ ਗੁਰੂ ਸਾਹਿਬ ਨੇ ਬਾਣੀ ਦਾ ਸਿਮਰਨ ਨਹੀਂ ਛੱਡਿਆ !
**** ਯਾਸਾ ਦਾ ਕਾਨੂੰਨ ****
ਇਸ ਪ੍ਰਕਾਰ ਤਸੀਹੇ ਦੇਣੇ ਕਿ ਕਿ ਖੂਨ ਦਾ ਇਕ ਵੀ ਕਤਰਾ ਜ਼ਮੀਨ ਉੱਤੇ ਨਾ ਡੁੱਲ ਸਕੇ ਤਾ ਜੋ ਉਸ ਖੂਨ ਵਿੱਚੋਂ ਕੋਈ ਹੋਰ ਯੋਧਾ ਨਾ ਜਨਮ ਲੈ ਲਵੇ !