Pages

Saturday, January 19, 2013

ਸਿੱਖੀ ਸਿੱਦਕ

          ਸਿੰਘਣੀਆਂ ਦਾ ਸਿੱਦਕ

ਅੱਜ  ਮੈਂਨੂੰ  ਦੱਸ  ਮਾਏ  ਮੇਰੀਏ  ਨੀ  ਕਿਵੇਂ  ਮਾਵਾਂ ਨੇ ਸੀ ਸਿਦਕ ਨਿਭਾਇਆ !!
ਬੱਚਿਆਂ ਦਾ ਦੁੱਖ ਨਾ ਸਹਾਰੇ ਕਦੀ ਮਾਂ ਫਿਰ ਕਿਵੇਂ ਉਹਨਾਂ ਪੁੱਤਾਂ ਨੂੰ ਕਟਾਇਆ !!
ਅਜੀਬ ਹੈ ਕਹਾਣੀ ਸਿੱਖੀ ਦੇ ਪਿਆਰ ਦੀ ਪੈਂਦਾ ਤਲੀ ਉਤੇ ਸੀਸ ਨੂੰ ਟਿਕਾਉਣਾਂ !!
ਜੁਲਮ ਅੱਗੇ ਝੁਕਣਾਂ ਕੰਮ ਨਹੀਂ ਸਿੱਖ ਦਾ ਭਾਵੇਂ ਬੰਦ ਬੰਦ ਪਵੇ ਕਟਵਾਉਣਾਂ !!
ਇੱਕ ਇੱਕ ਕਰਕੇ ਤੂੰ ਦੱਸ ਮੈਂਨੂੰ ਅੰਮੀਏ ਨੀ ਮੀਰ ਮੰਨੂ ਜੋ ਸੀ ਕਹਿਰ ਕਮਾਇਆ !!
ਬੱਚਿਆਂ ਦਾ ਦੁੱਖ ਨਾ ਸਹਾਰੇ ਕਦੀ ਮਾਂ ਫਿਰ ਕਿਵੇਂ ਉਹਨਾਂ ਪੁੱਤਾਂ ਨੂੰ ਕਟਾਇਆ !!
ਮੀਰ ਮੰਨੂ ਚੜਿਆ ਸੀ ਘੋੜੇ ਅਹੰਕਾਰ ਦੇ ਜੋ ਸੀ ਚਉਂਦਾ ਸਿੱਖਾਂ ਨੂੰ ਮੁਕਾਉਣਾਂ !!
ਸਿੰਘ ਸਾਰੇ ਵਾਸੀ ਹੋਏ ਜੰਗਲਾਂ ਦੇ ਅਉਖਾ ਹੁੰਦਾ ਇਸ ਵੇਲੇ ਸਿਦਕ ਨਿਭਾਉਣਾਂ !!
ਪਿੰਡਾਂ ਵਿੱਚੋਂ ਚੁੱਕ ਲਿਆਏ ਕਿਵੇਂ ਬੱਚਿਆਂ ਨੂੰ ਕਿਵੇਂ ਮਾਵਾਂ ਨੂੰ ਜੇਲਾਂ ਵਿੱਚ ਪਾਇਆ !!
ਬੱਚਿਆਂ ਦਾ ਦੁੱਖ ਨਾ ਸਹਾਰੇ ਕਦੀ ਮਾਂ ਫਿਰ ਕਿਵੇਂ ਉਹਨਾਂ ਪੁੱਤਾਂ ਨੂੰ ਕਟਾਇਆ !!
ਸਿੰਘ ਤੁਹਾਡੇ ਮਾਰ ਮੁਕਾਏ ਅਸੀਂ ਬੀਬੀਉ ਹੁਣ ਕਿਸੇ ਨੇ ਨਾ ਤੁਹਾਨੂੰ ਹੈ ਬਚਾਉਣਾ !!
ਗੱਲ ਸਾਡੀ ਮੰਨ ਲਉ ਖੁਸ਼ੀ ਖੁਸ਼ੀ ਬੀਬੀਉ ਨਹੀਂ ਲੰਗਿਆ ਫਿਰ ਵੇਲਾ ਹੱਥ ਆਉਂਣਾ !!
ਅੱਗੇ ਕੀ ਹੋਇਆ ਮੈਂਨੂੰ ਦੱਸ ਮੇਰੀ ਅੱਮੀਏ ਨੀ ਕਿਨਾਂ ਹੋਰ ਸੀ ਹਨੇਰ ਝੁਲਾਇਆ !!
ਬੱਚਿਆਂ ਦਾ ਦੁੱਖ ਨਾ ਸਹਾਰੇ ਕਦੀ ਮਾਂ ਫਿਰ ਕਿਵੇਂ ਉਹਨਾਂ ਪੁੱਤਾਂ ਨੂੰ ਕਟਾਇਆ !!
ਛੱਡ ਦਿਉ ਸਿੱਖੀ ਵਾਲੇ ਪਿਆਰ ਨੂੰ ਨਹੀਂ ਤਾਂ ਬਹੁਤੀਆਂ ਮਿਲਣਗੀਆਂ ਸਜਾਵਾਂ !!
ਵੇਖ ਵੇਖ ਸਜਾ ਸਾਡੀ ਬੀਬੀਉ ਅੰਬਰ ਵੀ ਕੰਬ ਉਠਦਾ ਰੋਣ ਲਗਦੀਆਂ ਫਿਜਾਵਾਂ !!
ਸਿੰਘਣੀਆਂ ਦੀ ਗਰਜ਼ ਨੇ ਕਿਵੇਂ ਦੱਸ ਅੰਮੀਏ ਨੀ ਸਾਰਾ ਸੀ ਆਕਾਸ਼ ਗੁਂਜਾਇਆ !!
ਬੱਚਿਆਂ ਦਾ ਦੁੱਖ ਨਾ ਸਹਾਰੇ ਕਦੀ ਮਾਂ ਫਿਰ ਕਿਵੇਂ ਉਹਨਾਂ ਪੁੱਤਾਂ ਨੂੰ ਕਟਾਇਆ !!
ਇਸਲਾਂਮ  ਵਿੱਚ  ਤੁਸੀਂ  ਆਉ  ਸਿੱਖ  ਬੀਬੀਉ  ਜੇ  ਹੈ ਤੁਸੀ ਜਾਂਨ ਬਚਾਉਣੀ !!
ਜੇ ਨਾ ਗੱਲ ਤੁਸੀ ਮੰਨੀ ਸਾਡੀ ਸਿੱਖਣੀਉ ਪਉ ਮੌਤ ਵਾਲੀ ਰੱਸੀ ਗਲ ਪਾਉਣੀ !!
ਕਿਵੇਂ ਭੁੱਖੇ ਰਹਿ ਸੀ ਕੱਟੇ ਦਿਨ ਦੱਸ ਮੈਂਨੂੰ ਅੱਮੀਏਂ ਨੀ ਕਿਵੇਂ ਪਾਪੀ ਨੂੰ ਹਰਾਇਆ !!
ਬੱਚਿਆਂ ਦਾ ਦੁੱਖ ਨਾ ਸਹਾਰੇ ਕਦੀ ਮਾਂ ਫਿਰ ਕਿਵੇਂ ਉਹਨਾਂ ਪੁੱਤਾਂ ਨੂੰ ਕਟਾਇਆ !!

ਅੱਧੀ ਅੱਧੀ ਰੋਟੀ ਤੇ ਕੀਤਾ ਸੀ ਗੁਜਾਰਾ ਨਾਲ ਭੁੱਖੇ ਬਾਲ ਰੋਂਦੇ ਵਿੱਚ ਗੋਦੀਆਂ !!
ਸਵਾ ਸਵਾ ਮਣ ਦਾ ਸੀ ਪੀਸਣਾਂ ਪੀਹਣ ਲਈ ਨਾਲ ਦਿੱਤਾ ਖਾਰਾ ਪਾਣੀ ਰੋਗੀਆਂ !!
ਹੋਇਆ ਸੀ ਮਹਾਂ ਪਾਪ ਇਹ ਜਹਾਂਨ ਤੇ ਕਿਵੇਂ ਮਾਂਵਾਂ ਨੇ ਸੀ ਗੁਰੂ ਨੂੰ ਧਿਆਇਆ !!
ਬੱਚਿਆਂ ਦਾ ਦੁੱਖ ਨਾ ਸਹਾਰੇ ਕਦੀ ਮਾਂ ਫਿਰ ਕਿਵੇਂ ਉਹਨਾਂ ਪੁੱਤਾਂ ਨੂੰ ਕਟਾਇਆ !!
ਅਗਲੇ ਸੀ ਦਿਨ ਜਦ ਸਮਾਂ ਪਰਭਾਤ ਦਾ ਮੀਰ ਮੰਨੂ ਨੇ ਜਲਾਦ ਨੂੰ ਬੁਲਾਇਆ !!
ਜੋ ਨਾ ਕਰੇ ਕਬੂਲ ਇਸਲਾਂਮ ਨੂੰ ਕਤਲ ਕਰ ਦਿਉ ਇਹ ਸੀ ਹੁਕਮ ਸੁਣਾਇਆ !!
ਕਿਵੇਂ ਬੁਚਿਆਂ ਨੇ ਪਾਈਆਂ ਸੀ ਸ਼ਹੀਦੀਆਂ ਕਿਵੇਂ ਰੱਬ ਦਾ ਸੀ ਸ਼ੁਕਰ ਮਨਾਇਆ !!
ਬੱਚਿਆਂ ਦਾ ਦੁੱਖ ਨਾ ਸਹਾਰੇ ਕਦੀ ਮਾਂ ਫਿਰ ਕਿਵੇਂ ਉਹਨਾਂ ਪੁੱਤਾਂ ਨੂੰ ਕਟਾਇਆ !!
ਖੋਹ ਖੋਹ ਗੋਦ ਵਿੱਚੋਂ ਜਾਲਮ ਸਿੱਖ ਬੱਚਿਆਂ ਨੂੰ ਹਵਾ ਵਿੱਚ ਉਪਰ ਨੂੰ ਉਛਾਲਦੇ !!
ਕੋਹ ਕੋਹ ਸ਼ਹੀਦ ਕਰਨ ਲੱਗੇ ਜਦ ਬਾਲਾਂ ਨੂੰ ਮਾਵਾਂ ਨੂੰ ਸੀ ਸਾਹਮਣੇਂ ਬਿਠਾਲਦੇ !!
ਕਿਵੇਂ ਗਲਾਂ ਵਿੱਚ ਹਾਰ ਪੁਵਾਏ ਮਾਵਾਂ ਸੱਚੀਆਂ ਨੇ ਕਿਵੇਂ ਉਹਨਾਂ ਗਰੂ ਨੂੰ ਮਨਾਇਆ !!
ਬੱਚਿਆਂ ਦਾ ਦੁੱਖ ਨਾ ਸਹਾਰੇ ਕਦੀ ਮਾਂ ਫਿਰ ਕਿਵੇਂ ਉਹਨਾਂ ਪੁੱਤਾਂ ਨੂੰ ਕਟਾਇਆ !!
ਸ਼ਹੀਦ  ਹੋਏ  ਬੱਚਿਆਂ  ਦਾ ਅੰਗ ਅੰਗ ਕੱਟ ਕੇ ਪਾਏ ਸੀ ਹਾਰ ਗਲ ਮਾਂਵਾਂ ਦੇ !!
ਭਾਂਣਾਂ ਮਿੱਠਾ ਕਰ ਮੰਨਿਆਂ ਸੀ ਬੀਬੀਆਂ ਨੇ ਨਿਕਲੇ ਸੀ ਅੱਥਰੂ ਫਿਜਾਵਾਂ ਦੇ !!
ਕਿਵੇਂ ਬੱਚਿਆਂ ਸ਼ਹੀਦੀਆਂ ਸੀ ਪਾਈਆਂ ਕਿਵੇਂ ਮਾਵਾਂ ਨੇ ਸੀ ਸਿਦਕ ਨਿਭਾਇਆ !!
ਬੱਚਿਆਂ ਦਾ ਦੁੱਖ ਨਾ ਸਹਾਰੇ ਕਦੀ ਮਾਂ ਫਿਰ ਕਿਵੇਂ ਉਹਨਾਂ ਪੁੱਤਾਂ ਨੂੰ ਕਟਾਇਆ !!
ਸੌ ਤੋਂ ਵੀ ਵੱਧ ਸਿੱਖ ਬੱਚਿਆਂ ਨੂੰ ਸ਼ਹੀਦ ਸੀ ਸ਼ਾਮ ਤੱਕ ਜਾਲਮਾਂ ਨੇਂ ਕੀਤਾ !!
ਪਰ ਸਿਦਕੋਂ ਨਾ ਡੁਲਾ ਸਕੇ ਪਾਪੀ ਮਾਵਾਂ ਨੂੰ ਭਾਂਵੇਂ ਖੂੰਨ ਰੱਜ ਰੱਜ ਕੇ ਸੀ ਪੀਤਾ !!
ਧੰਨ ਬੱਚੇ ਤੇ ਧੰਨ ਉਹ ਮਾਵਾਂ ਸੀ ਜੀਹਂਨਾਂ ਸਿੱਖੀ ਸਿਦਕ ਸੀ ਤੋੜ ਨਿਭਾਇਆ !!
ਬੱਚਿਆਂ ਦਾ ਦੁੱਖ ਨਾ ਸਹਾਰੇ ਕਦੀ ਮਾਂ ਫਿਰ ਕਿਵੇਂ ਉਹਨਾਂ ਪੁੱਤਾਂ ਨੂੰ ਕਟਾਇਆ !!
ਸ਼ੰਧਿਆ ਦਾ ਸਮਾਂ ਸੀ ਨੇੜੇ ਆਇਆ ਜਾਂਣ ਕੇ ਗੁਰੂ ਅੱਗੇ ਅਰਜੋਈਆਂ ਕੀਤੀਆਂ !!
ਔਣ ਵਾਲਾ ਸਮਾਂ ਸੁੱਖਾਂ ਦਾ ਲਿਆਈਂ ਰੱਬਾ ਪਿੱਛੇ ਸੁੱਖਾਂ ਦੀਆਂ ਘੜੀਆਂ ਨੇ ਬੀਤੀਆਂ !!
ਦੁੱਖ ਵੇਲੇ ਕਿਵੇਂ ਪੜਿਆ ਸੀ ਸੋਦਰ ਕਿਵੇਂ ਸੀ ਦਿਲ ਚੰਦਰੇ ਨੂੰ ਸਮਝਾਇਆ !!
ਬੱਚਿਆਂ ਦਾ ਦੁੱਖ ਨਾ ਸਹਾਰੇ ਕਦੀ ਮਾਂ ਫਿਰ ਕਿਵੇਂ ਉਹਨਾਂ ਪੁੱਤਾਂ ਨੂੰ ਕਟਾਇਆ !!
ਸੋਦਰ ਰਹਿਰਾਸ ਪੜ ਕੇ ਸਿੱਖ ਬੱਚੀਆਂ ਨੇ ਅਰਦਾਸ ਗੁਰੂ ਚਰਨਾਂ ਵਿੱਚ ਕੀਤੀ !!
ਮੰਨੂ ਦੇ ਮੁਕਾਇਆਂ ਨਾ ਸਿੰਘ ਕਦੇ ਮੁੱਕਣੇ ਕਢ ਦੇ ਮਨ ਆਪਣੇ ਚੋਂ ਇਹ ਨੀਤੀ !!
ਮੁੱਕ ਗਏ ਮੁਕਾਉਣ ਵਾਲੇ ਸਿੰਘ ਕਦੇ ਮੁੱਕੇ ਨਾ ਮੀਰ ਮੰਨੂ ਸੀ ਨਰਕ ਸਿਧਾਇਆ !!
ਬੱਚਿਆਂ ਦਾ ਦੁੱਖ ਨਾ ਸਹਾਰੇ ਕਦੀ ਮਾਂ ਫਿਰ ਕਿਵੇਂ ਉਹਨਾਂ ਪੁੱਤਾਂ ਨੂੰ ਕਟਾਇਆ !!
ਸਿੱਖੀ ਦੇ ਸਕੂਲ ਵਿੱਚ ਪਾਸ ਹੋ ਗਈਆਂ ਮਾਂਵਾਂ ਸਿਰ ਤੇ ਹੱਥ ਗੁਰੂ ਦਾ ਟਿਕਿਆ !!
ਜਿਉਂਦੇ ਹੀ ਮਰ ਜਾਂਦੇ ਨੇ ਤਿਰਲੋਕ ਸਿੰਘਾ ਹੁੰਦਾ ਜਮੀਰ ਜਿਂਨਾਂ ਦਾ ਵਿਕਿਆ !!
ਅਨੋਖੀ ਹੈ ਮਿਸਾਲ ਮਿਲਦੀ ਜਹਾਂਨ ਉਤੇ ਜਿਵੇਂ ਸਿੰਘਣੀਆਂ ਨੇ ਸਿਦਕ ਨਿਭਾਇਆ !!
ਅੱਜ  ਮੈਂਨੂੰ  ਦੱਸ  ਮਾਏ  ਮੇਰੀਏ  ਨੀ  ਕਿਵੇਂ  ਮਾਵਾਂ ਨੇ ਸੀ ਸਿਦਕ ਨਿਭਾਇਆ !!
ਬੱਚਿਆਂ ਦਾ ਦੁੱਖ ਨਾ ਸਹਾਰੇ ਕਦੀ ਮਾਂ ਫਿਰ ਕਿਵੇਂ ਉਹਨਾਂ ਪੁੱਤਾਂ ਨੂੰ ਕਟਾਇਆ !!

ਧਨਵਾਦ ਸਹਿਤ-
ਤਿਰਲੋਕ ਸਿੰਘ ਖਾਲਸਾ
ਜਨਰਲ ਸਕੱਤਰ - ਦਸਮੇਸ਼ ਖਲਾਸਾ ਫੌਜ ਇੰਟਰਨੈਸ਼ਨਲ, ਪੰਥਕ ਸੇਵਾ ਲਹਿਰ ਯੂ.ਪੀ.
ਮੋਬਾਈਲ- 09889934910, 09415214070
E mail- info.dkf@gmail.com, dkfnetwork@hotmail.com

No comments:

Post a Comment