ਜੇ ਨਾ ਹੰਦੀ ਭੈਂਣ ਕੌਂਣ ਵੀਰ ਆਖਦਾ !
ਭੈਂਣਾਂ ਬਾਜੋਂ ਸੁੰਨਾਂ ਸੰਸਾਰ ਜਾਪਦਾ !
ਭੈਂਣ ਨਾਲ ਹੁੰਦਾ ਹੈ ਵਜੂਦ ਵੀਰ ਦਾ !
ਭੈਂਣ ਖੁਸ਼ ਹੁੰਦੀ ਵੇਖ ਖਰੂਦ ਵੀਰ ਦਾ !
ਮਿੱਠੇ ਰਿਸਤੇ ਦਾ ਮੁੱਲ ਕੌਂਣ ਨਾਪਦਾ !
ਜੇ ਨਾ ਹੁੰਦੀ ਭੈਂਣ ਕੌਂਣ ਵੀਰ ਆਖਦਾ !
ਜਿਨਾਂ ਨੂੰ ਨਾਂ ਭੈਂਣ ਸੀ ਦਿੱਤੀ ਰੱਬ ਨੇ !
ਉਹਨਾਂ ਵਾਸਤੇ ਤਾਂ ਭੈਂਣਾਂ ਦੁਰਲੱਭ ਨੇ !
ਭੈਂਣਾਂ ਹੁੰਦੀਆਂ ਨੇ ਦੀਵਾ ਪਰਕਾਸ਼ ਦਾ !
ਜੇ ਨਾ ਹੁੰਦੀ ਭੈਂਣ ਕੌਣ ਵੀਰ ਆਖਦਾ !
ਮਾਪੇ ਅੱਜ ਭੈਂਣਾਂ ਨੂੰ ਵਿੱਚ ਕੁੱਖ ਮਾਰਦੇ !
ਮਨ ਦੀ ਲਾਲਸਾ ਧੀ ਦੇ ਖੂੰਨ ਨਾਲ ਠਾਰਦੇ !
ਕੋਈ ਬਣਿਉਂ ਨਾ ਭਾਗੀ ਇੱਸ ਮਹਾਂ ਪਾਪ ਦਾ !
ਜੇ ਨਾ ਹੁੰਦੀ ਭੈਂਣ ਕੌਣ ਵੀਰ ਆਖਦਾ !
ਸਤਕਾਰ ਯੋਗ ਹੁੰਦੀ ਸਦਾ ਭੈਣ ਸੱਜਣੋਂ !
ਭੈਂਣ ਦੇ ਪਿਆਰ ਵਿੱਚ ਸੇਜਲ ਨੈਣ ਸੱਜਣੋਂ !
ਕੌਣ ਜਾਣਦਾ ਹੈ ਮੁੱਲ ਬਿਜਾਉਰੀ ਦਾਖ ਦਾ !
ਜੇ ਨਾ ਹੁੰਦੀ ਭੈਂਣ ਕੌਣ ਵੀਰ ਆਖਦਾ !
ਮੈਂਨੂੰ ਨਾਂ ਸੀ ਦਿੱਤੀ ਕੋਈ ਭੈਣ ਰੱਬ ਨੇ !
ਭੈਂਣ ਹੀਣਾਂ ਮੈਨੂੰ ਵਾਰੀ ਵਾਰੀ ਕਿਹਾ ਸਭਨੇ !
ਕੀਤਾ ਸੀ ਸਵਾਲ ਉਹਨੂੰ ਜੋ ਜੱਗ ਥਾਪਦਾ !
ਜੇ ਨਾ ਹੁੰਦੀ ਭੈਂਣ ਕੌਣ ਵੀਰ ਆਖਦਾ !
ਮਨ ਵਿੱਚ ਪਿਆਰ ਭੈਂਣ ਸੁੱਖਾਂ ਸੱਖਦੀ !
ਹਰੀ ਭਰੀ ਰੱਖੀ ਛਾਂ ਰੱਬਾ ਇੱਸ ਰੁੱਖ ਦੀ !
ਇੱਹ ਰਿਸਤਾ ਪਿਆਰਾ ਹੈ ਖਿਆਲ ਦਾਸ ਦਾ !
ਜੇ ਨਾ ਹੁੰਦੀ ਭੈਂਣ ਕੌਣ ਵੀਰ ਆਖਦਾ !
ਭੁਆ ਜੀ ਦੀ ਧੀ ਨੂੰ ਸੀ ਭੈਂਣ ਮੰਨਿਆਂ !
ਅੱਖੀਆਂ ਚੋਂ ਵਗਦਾ ਸੀ ਵਹਿਣ ਥੰਮਿਆਂ !
ਜਿੱਤ ਗਏ ਆਪਾਂ ਪੱਤਾ ਹਾਰੇ ਤਾਸ ਦਾ !
ਜੇ ਨਾ ਹੁੰਦੀ ਭੈਣ ਕੌਣ ਵੀਰ ਆਖਦਾ !
ਚਾਂਵਾਂ ਨਾਲ ਸੀ ਭੈਂਣ ਦਾ ਵਿਆਹ ਕਰਿਆ !
ਵੀਰ ਹੋਣ ਦਾ ਸੀ ਫਰਜ਼ ਮੈ ਅਦਾ ਕਰਿਆ !
ਲੱਥ ਗਿਆ ਡਰ ਸੀ ਰੂਹ ਨੂੰ ਚੜੇ ਤਾਪਦਾ !
ਜੇ ਨਾ ਹੁੰਦੀ ਭੈਂਣ ਕੌਣ ਵੀਰ ਆਖਦਾ !
ਕੀਤੀ ਕਿਰਪਾ ਗੁਰੂ ਗਹਿਰ ਗੰਭੀਰ ਨੇ !
ਅੱਜ ਉਸ ਭੈਂਣ ਦੇ ਤਿਨ ਤਿਨ ਵੀਰ ਨੇ !
ਹੋ ਗਿਆ ਇਲਾਜ ਮੇਰੇ ਮਨ ਉਦਾਸ ਦਾ !
ਜੇ ਨਾ ਹੁੰਦੀ ਭੈਂਣ ਕੌਣ ਵੀਰ ਆਖਦਾ !
ਅਮਨਦੀਪ ਨਾਂਅ ਮੇਰੀ ਇਕ ਭੈਂਣ ਦਾ !
ਪ੍ਰਭਜੀਤ ਹੈ ਨਾਂਅ ਦੂਜੀ ਨੂੰ ਕਹਿਣ ਦਾ !
ਤੀਜੀ ਨੂੰ ਮੈਂ ਬਲਜੀਤ ਕੌਰ ਆਖਦਾ !
ਜੇ ਨਾ ਹੰਦੀ ਭੈਂਣ ਕੌਣ ਵੀਰ ਆਖਦਾ !
ਰੱਬ ਖੁਸ਼ ਹੋਇਆ ਤੁੱਠੀ ਸੱਚੀ ਸਰਕਾਰ ਹੈ !
ਅੱਜ ਮੇਰੇ ਕੋਲ ਤਿੱਨ ਭੈਂਣਾਂ ਦਾ ਪਿਆਰ ਹੈ !
ਤਿਰਲੋਕ ਸਿੰਘ ਸਦਾ ਗੱਲ ਸੱਚੀ ਭਾਖਦਾ !
ਜੇ ਨਾ ਹੁੰਦੀ ਭੈਂਣ ਕੌਣ ਵੀਰ ਆਖਦਾ !
ਭੈਂਣਾਂ ਬਾਜੋਂ ਸੁੰਨਾਂ ਸੰਸਾਰ ਜਾਪਦਾ !
ਧੱਨਵਾਦ ਸਹਿਤ-
ਤਿਰਲੋਕ ਸਿੰਘ ਖਾਲਸਾ,
ਜਨਰਲ ਸਕੱਤਰ - ਦਸਮੇਸ਼ ਖਲਾਸਾ ਫੌਜ ਇੰਟਰਨੈਸ਼ਨਲ, ਪੰਥਕ ਸੇਵਾ ਲਹਿਰ ਯੂ.ਪੀ.
ਮੋਬਾਈਲ- 09889934910, 09415214070
No comments:
Post a Comment