ਮੌਜਾਂ ਲੱਗੀਆਂ ਗਿਦੜਾਂ ਨੂੰ ਜਾ ਸ਼ੇਰ ਗੁਫਾ ਵਿੱਚ ਸੁੱਤੇ !!
ਕਰਨ ਕਲੋਲਾਂ ਰੱਜ ਰੱਜ ਕੇ ਇਹ ਬੇਗੈਰਤ ਭੇੜੀਏ ਭੁੱਖੇ !!
ਮੁਖੌਟੇ ਪਾ ਅਹਿੰਸਾ ਦੇ ਰੱਜ ਕੇ ਖੂਨ ਸਿੱਖਾਂ ਦਾ ਪੀਤਾ !!
ਸਦੀਆਂ ਤੱਕ ਯਾਦ ਰਹੂ ਜੋ ਹੈ ਜੁਲਮ ਸਿਖਾਂ ਤੇ ਕੀਤਾ !!
ਗਿੱਦੜਾਂ ਦਾ ਰਾਜ ਹੋਇਆ ਚੋਰਾਂ ਨਾਲ ਰਲ ਗਏ ਕੁੱਤੇ !!
ਮੌਜਾਂ ਲੱਗੀਆਂ ਗਿੱਦੜਾਂ ਨੂੰ ਜਾ ਸ਼ੇਰ ਗੁਫਾ ਵਿੱਚ ਸੁੱਤੇ !!
ਜਾਗਣ ਦਾ ਵੇਲਾ ਸੀ ਅਸੀ ਜੋ ਸੁਤਿਆਂ ਪਿਆਂ ਲੰਘਾਇਆ !!
ਗੁਲਾਮੀ ਦਾ ਰੱਸਾ ਜੋ ਜਾਣ ਬੁਝ ਕੇ ਗਲ ਵਿੱਚ ਪਾਇਆ !!
ਪਤਾ ਨਹੀ ਕੀ ਗੁਨਾਹ ਹੋਇਆ ਜੋ ਲੇਖ ਲਿਖਾ ਲਏ ਪੁੱਠੇ !!
ਮੌਜਾਂ ਲੱਗੀਆਂ ਗਿੱਦੜਾਂ ਨੂੰ ਜਾ ਸ਼ੇਰ ਗੁਫਾ ਵਿੱਚ ਸੁੱਤੇ !!
ਧੋਖਾ ਕੀਤਾ ਗਾਂਧੀ ਨੇ ਮਿਠੀ ਛੁਰੀ ਸੀ ਪਿੱਠ ਵਿੱਚ ਮਾਰੀ !!
ਬੱਬਰ ਸ਼ੇਰਾਂ ਦੀ ਕੌਮ ਸੀ ਜੋ ਫਿਰ ਜਿੱਤ ਕੇ ਬਾਜੀ ਹਾਰੀ !!
ਸਿਰ ਕਟਵਾਕੇ ਵੀ ਸਾਡੇ ਤੋਂ ਦਿਨ ਗੁਲਾਮੀ ਦੇ ਨਾ ਮੁੱਕੇ !!
ਮੌਜਾਂ ਲੱਗੀਆਂ ਗਿੱਦੜਾਂ ਨੂੰ ਜਾ ਸ਼ੇਰ ਗੁਫਾ ਵਿੱਚ ਸੱਤੇ !!
ਚਰਖਾ ਤੇ ਬੱਕਰੀ ਰੱਖ ਗਾਂਧੀ ਬਣ ਬੈਠਾ ਸੀ ਹੀਰੋ !!
ਸ਼ੀਸ਼ ਕਟਾਉਣ ਵਾਲੇ ਰਹਿ ਗਏ ਬਣਕੇ ਫਿਰ ਵੀ ਜੀਰੋ !!
ਸਾਂਨੂੰ ਰਾਸ ਆਜ਼ਾਦੀ ਆਈ ਨਾ ਜੀਹਦੇ ਲਈ ਸੀ ਗੋਰੇ ਕੁਟੇ !!
ਮੌਜਾਂ ਲੱਗੀਆਂ ਗਿੱਦੜਾਂ ਨੂੰ ਜਾ ਸ਼ੇਰ ਗੁਫਾ ਵਿੱਚ ਸੁੱਤੇ !!
ਫਿਰ ਇਂਦਰਾ ਕਹਿਂਦੀ ਸੀ ਮੈ ਸਿੱਖਾਂ ਨੁੰ ਸਬਕ ਸਿਖੌਣਾਂ !!
ਹੱਕ ਮੰਗਦੇ ਸਿਖਾਂ ਨੂੰ ਕਹਿਂਦੀ ਮੈ ਸਿਧੇ ਰਾਹੇ ਪਾਉਣਾਂ !!
ਪੈਂਦੇ ਸੀ ਦੌਰੇ ਇੰਦਰਾ ਨੂੰ ਜਦੋਂ ਸਿੰਘ ਪੰਜਾਬ ਚ ਬੁੱਕੇ !!
ਮੌਜਾਂ ਲੱਗੀਆਂ ਗਿੱਦੜਾਂ ਨੂੰ ਜਾ ਸ਼ੈਰ ਗੁਫਾ ਵਿੱਚ ਸੁਤੇ !!
ਜਵਾਈ ਇੰਦਰਾ ਦਾ ਗੁਰਬਚਨਾ ਅਮ੍ਰਿਤਸਰ ਵਲ ਆਇਆ !!
ਸਿੱਖ ਪੰਥ ਨਾਲ ਪਾਪੀ ਨੇ ਖਾਹ ਮਖਾਹ ਸੀ ਮੱਥਾ ਲਾਇਆ !!
ਸੋਚਣ ਲੱਗੀ ਇੰਦਰਾ ਸੀ ਪੰਜਾਬ ਚੋਂ ਖਾਲਸਾ ਕਿਵੇਂ ਮੁੱਕੇ !!
ਮਉਜਾਂ ਲੱਗੀਆਂ ਗਿੱਦੜਾਂ ਨੂੰ ਜਾ ਸ਼ੇਰ ਗੁਫਾ ਵਿਚ ਸੁਤੇ !!
ਕਹਿਰਾਂ ਭਰਿਆ ਸੀ ਕਾਲਾ ਸਾਲ ਚੁਰਾਸੀ ਅਇਆ !!
ਹਰਿਮੰਦਰ ਨੂੰ ਢਾਉਣ ਲਈ ਸੀ ਘੇਰਾ ਹਿੰਦ ਫੋਜ ਨੇ ਪਾਇਆ !!
ਵੇਖ ਜੁਲਮ ਜਾਲਮਾਂ ਦੇ ਅੰਬਰ ਨੇ ਲਹੂ ਦੇ ਹੰਜੂ ਸੁਟੇ !!
ਮੌਜਾਂ ਲੱਗੀਆਂ ਗਿਦੜਾਂ ਨੂੰ ਜਾ ਸ਼ੇਰ ਗੁਫਾ ਵਿੱਚ ਸੁਤੇ !!
ਸੰਤ ਭਿੰਡਰਾਂ ਵਾਲਿਆ ਨੇ ਆਪਣੇ ਕੀਤੇ ਬੋਲ ਪੁਗਾਏ !!
ਹਰਿਮੰਦਰ ਦੀ ਰਾਖੀ ਲਈ ਉਹਨਾਂ ਹੱਸ ਹੱਸ ਸ਼ੀਸ਼ ਕਟਾਏ !!
ਹਰਿਆਵਲ ਵੀਰਾਂਨ ਹੋਈ ਸੀ ਦੇਖ ਰੋਂਦੇ ਆਲਣੇ ਟੁੱਟੇ !!
ਮੌਜਾਂ ਲੱਗੀਆਂ ਗਿੱਦੜਾਂ ਨੂੰ ਜਾ ਸ਼ੇਰ ਗੁਫਾ ਵਿੱਚ ਸੁੱਤੇ !!
ਇਹ ਸੀ ਜੰਗ ਆਜ਼ਾਦੀ ਦੀ ਜੋ ਸ਼ੀਂ ਗੱਦਾਰਾਂ ਕਰਕੇ ਹਾਰੀ !!
ਇਸ ਆਜ਼ਾਦੀ ਖਾਤਰ ਸੀ ਸਿਖਾਂ ਨੇ ਭਾਰੀ ਕੀਮਤ ਤਾਰੀ !!
ਕੀ ਹੋ ਗਿਆ ਸ਼ੇਰਾਂ ਨੂੰ ਕਿਉਂ ਤੁਸੀ ਪੈਰ ਪਿਛਾਂਹ ਨੂੰ ਪੁੱਟੇ !!
ਮੌਜਾਂ ਲੱਗੀਆਂ ਗਿੱਦੜਾਂ ਨੂੰ ਜਾ ਸ਼ੇਰ ਗੁਫਾ ਵਿੱਚ ਸੁੱਤੇ !!
ਸਿੱਖ ਕੌਮ ਗੁਲਾਮ ਹੋਈ ਅੱਜ ਗਿਦਣਾਂ ਦੇ ਪੈ ਗਏ ਘੇਰੇ !!
ਤਿਰਲੋਕ ਸਿੰਘਾਂ ਉਠ ਜਾਗ ਛੇਤੀ ਇਹ ਪਾਪੀ ਫਿਰਦੇ ਵੇਹਰੇ !!
ਕੂੜ ਦਾ ਹਨੇਰਾ ਹੋ ਗਿਆ ਭਾਰੀ ਸੱਚ ਤੇ ਧਰਮ ਦੇ ਉਤੇ !!
ਮੌਜਾਂ ਲੱਗੀਆਂ ਗਿਦੜਾਂ ਨੂੰ ਜਾ ਸ਼ੇਰ ਗਫਾ ਵਿੱਚ ਸੁੱਤੇ !!
ਧਨਵਾਦ ਸਹਿਤ-
ਤਿਰਲੋਕ ਸਿੰਘ ਖਾਲਸਾ ਯੂ.ਪੀ.-
ਜਨਰਲ ਸਕੱਤਰ-ਦਸਮੇਸ਼ ਖਾਲਸਾ ਫੌਜ ਇੰਟਰਨੈਸ਼ਨਲ
ਮੋਬਾਈਲ-09889934910,09415214070
No comments:
Post a Comment