Pages

Saturday, January 19, 2013

ਪਹਿਚਾਣ ਪੰਜਾਬੀਆਂ ਦੀ

ਹੱਥ ਵਿੱਚ ਪਾਇਆ ਕੜਾ ਹੁੰਦਾ ਪਹਿਚਾਣ ਪੰਜਾਬੀਆਂ ਦੀ !!
ਸਿਰ  ਤੇ  ਸਜੀ  ਦਸਤਾਰ  ਹੁੰਦੀ ਹੈ ਸ਼ਾਨ ਪੰਜਾਬੀਆਂ ਦੀ !!
ਕਲਗੀਧਰ ਦਾ ਸੁਪਨਾ ਸੀ ਜਗ ਤੇ ਵੱਖਰਾ ਪੰਥ ਚਲਆਉਣਾ ਹੈ !!
ਦਬੇ ਕੁਚਲੇ ਇਹਨਾਂ ਲੋਕਾਂ ਨੂੰ ਚੁਕ ਕੇ ਸਰਦਾਰ ਬਣਾਉਣਾ ਹੈ !!
ਉਚੀ ਸੁੱਚੀ ਜੱਗ ਵਿੱਚ ਸੱਜਣੋਂ ਜੁਬਾਨ ਪੰਜਾਬੀਆਂ ਦੀ !!
ਹੱਥ ਵਿੱਚ ਪਾਇਆ ਕੜਾ ਹੁੰਦਾ ਪਹਿਚਾਣ ਪੰਜਾਬੀਆਂ ਦੀ !!
ਲੱਖਾਂ ਵਿੱਚ ਵੀ ਖੜਾ ਦਿਸੇ ਐਸਾ ਸਿੰਘ ਸਰਦਾਰ ਬਣਾਵਾਂਗਾ !!
ਸਵਾ ਲੱਖ ਨਾਲ ਲੜੇ ਇਕੱਲਾ ਐਸਾ ਪਹਿਰੇਦਾਰ ਬਣਾਵਾਂਗਾ !!
ਸਿਰ ਫਖਰ ਨਾਲ ਹੋਵੇ ਉਚਾ ਸੁਣਕੇ ਦਾਸਤਾਨ ਪੰਜਾਬੀਆਂ ਦੀ !!
ਹੱਥ ਵਿੱਚ ਪਾਇਆ ਕੜਾ ਹੁੰਦਾ ਪਹਿਚਾਣ ਪੰਜਾਬੀਆਂ ਦੀ !!
ਜੁਲਮ ਵਿਰੁੱਧ ਹਮੇਸ਼ਾ ਹੀ ਯਾਰੋ ਜੰਗ ਲੜੀ ਪੰਜਾਬੀਆਂ ਨੇ !!
ਝੂਠ ਕਦੇ ਨਾ ਬੋਲਣ ਹਮੇਸ਼ਾ ਸੱਚ ਦੀ ਪੌੜੀ ਚੜੀ ਪੰਜਾਬੀਆਂ ਨੇ !!
ਤਾਹੀਉਂ  ਯਾਰੋ  ਸ਼ਮਸ਼ੀਰ  ਹੁੰਦੀ  ਹੈ  ਜਾਨ  ਪੰਜਾਬੀਆਂ ਦੀ !!
ਹੱਥ ਵਿੱਚ ਪਾਇਆ ਕੜਾ ਹੁੰਦਾ ਪਹਿਚਾਣ ਪੰਜਾਬੀਆਂ ਦੀ !!
ਜਗ ਵਿੱਚ ਮਾਂਣ ਮੱਤਾ ਇਤਹਾਸ ਰਿਹਾ ਹੈ ਦਲੇਰ ਪੰਜਾਬੀਆਂ ਦਾ !!
ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਹੈ ਸੱਜਣੋਂ ਸ਼ੇਰ ਪੰਜਾਬੀਆਂ ਦਾ !!
ਦੁਸ਼ਮਣ ਵੀ ਦੇਖੇ ਗਾਉਂਦੇ ਸੱਜਣੋ ਗਾਥਾ ਮਹਾਨ ਪੰਜਾਬੀਆਂ ਦੀ !!
ਹੱਥ ਵਿੱਚ ਪਾਇਆ ਕੜਾ ਹੁੰਦਾ ਪਹਿਚਾਣ ਪੰਜਾਬੀਆਂ ਦੀ !!
ਮੂੰਹ ਤੇ ਹੋਵੇ ਦਾੜੀ ਮੁੱਛ ਨਾਲ ਸਿਰ ਤੇ ਸੋਹਣੀ ਦਸਤਾਰ ਹੋਵੇ !!
ਹੱਥ ਵਿੱਚ ਤੇਗ ਪਕੜੀ ਹੋਵੇ ਫਿਰ ਨਾਅ ਇਸਦਾ ਸਰਦਾਰ ਹੋਵੇ !!
ਅੱਜਕਲ ਕਈ ਵੀਰਾਂ ਨੇ ਕੜੇ ਦੀ ਥਾਂ ਤੇ ਧਾਗਾ ਬੰਨ ਲਿਆ ਹੈ !!
ਗੁਰੂ ਗ੍ਰੰਥ ਦੀ ਥਾਂ ਤੇ ਗੁਰੂ ਉਹਨਾਂ ਨੇ ਪਖੰਡੀਆਂ ਨੂੰ ਮੰਨ ਲਿਆ ਹੈ !!
ਤਿਰਲੋਕ ਸਿੰਘਾ ਨਹੀ ਮਿਟ ਸਕਦੀ ਵੱਖਰੀ ਪਹਿਚਾਣ ਪੰਜਾਬੀਆਂ ਦੀ !!
ਹੱਥ ਵਿੱਚ ਪਾਇਆ ਕੜਾ ਹੁੰਦਾ ਪਹਿਚਾਣ ਪੰਜਾਬੀਆਂ ਦੀ !!
ਸਿਰ  ਤੇ  ਸਜੀ  ਦਸਤਾਰ  ਹੁੰਦੀ ਹੈ ਸ਼ਾਨ ਪੰਜਾਬੀਆਂ ਦੀ !!

ਧਨਵਾਦ ਸਹਿਤ-
ਤਿਰਲੋਕ ਸਿੰਘ ਖਾਲਸਾ
ਜਨਰਲ ਸਕੱਤਰ - ਦਸਮੇਸ਼ ਖਲਾਸਾ ਫੌਜ ਇੰਟਰਨੈਸ਼ਨਲ, ਪੰਥਕ ਸੇਵਾ ਲਹਿਰ ਯੂ.ਪੀ.
ਮੋਬਾਈਲ- 09889934910, 09415214070
E mail- info.dkf@gmail.com, dkfnetwork@hotmail.com

No comments:

Post a Comment