ਕਿਉਂ ਭੁੱਲ ਗਏ ਖਾਲਸਾ ਜੀ ਅੱਜ ਉਹਨਾਂ ਮਾਂਵਾਂ ਸੱਚੀਆਂ ਨੂੰ !!
ਅੱਜ ਯਾਦ ਕਰ ਲਈਏ ਆਪਾਂ ਕਲਗੀਧਰ ਦੀਆਂ ਬੱਚੀਆਂ ਨੂੰ !!
ਧਰਮ ਦੀ ਖਾਤਰ ਜਿੰਨਾਂ ਨੇ ਬੱਚਿਆਂ ਦਾ ਖੂਨ ਬਹਾਇਆ !!
ਜਿਗਰ ਦੇ ਟੁਕੜਿਆਂ ਨੂੰ ਗਲਾਂ ਵਿੱਚ ਹਾਰ ਬਣਾ ਕੇ ਪੁਵਾਇਆ !!
ਕਿਊਂ ਅਪਣਾ ਲਿਆ ਤੁਸੀਂ ਇਹਨਾਂ ਰਿਵਾਇਤਾਂ ਕੱਚੀਆਂ ਨੂੰ !!
ਅੱਜ ਯਾਦ ਕਰ ਲਈਏ ਆਪਾਂ ਕਲਗੀਧਰ ਦੀਆਂ ਬੱਚੀਆਂ ਨੂੰ !!
ਮੀਰ ਮੰਨੂੰ ਸੀ ਚਾਹੁੰਦਾ ਸਿੱਖਾਂ ਦਾ ਖੁਰਾ ਖੋਜ ਮਿਟਾਉਣਾ !!
ਹਿੰਦ ਵਿਚ ਦੂਜਾ ਰਹਿਣ ਨੀ ਦੇਣਾ ਬੱਸ ਇੱਕੋ ਧਰਮ ਚਲਾਉਣਾ !!
ਕੌਣ ਦੱਸੇ ਇਸ ਪਾਪੀ ਤਾਈਂ ਸੁਣਦਾ ਰੱਬ ਹੈ ਫਰਿਆਦਾਂ ਸੱਚੀਆਂ ਨੂੰ !!
ਅੱਜ ਯਾਦ ਕਰ ਲਈਏ ਆਪਾਂ ਕਲਗੀਧਰ ਦੀਆਂ ਬੱਚੀਆਂ ਨੂੰ !!
ਛੋਟੇ ਛੋਟੇ ਬਾਲਾਂ ਦੀਆਂ ਮਾਂਵਾਂ ਮੀਰ ਮੰਨੂ ਸੀ ਵਿੱਚ ਜੇਲਾਂ ਦੇ ਪਾਈਆਂ !!
ਖਾਣ ਪੀਣ ਮਿਲਦਾ ਨਾ ਕੁਝ ਰਖਦਾ ਸੀ ਭੁੱਖੀਆਂ ਤਿਹਾਈਆਂ !!
ਸੱਜਣੋਂ ਰੱਬ ਰਿਹਾ ਸੀ ਤੋਲ ਮੰਨੂ ਦੀਆਂ ਨੀਤਾਂ ਲੁੱਚੀਆਂ ਨੂੰ !!
ਅੱਜ ਯਾਦ ਕਰ ਲਈਏ ਆਪਾਂ ਕਲਗੀਧਰ ਦੀਆਂ ਬੱਚੀਆਂ ਨੂੰ !!
ਸਵਾ ਸਵਾ ਮਣ ਦੇ ਪੀਸਣ ਪੀਸੇ ਮਾਂਵਾਂ ਨੇ ਸਿਦਕ ਨਿਭਾਇਆ !!
ਸਿੱਖੀ ਮਹਿਲ ਉਸਾਰਨ ਖਾਤਰ ਮਾਂਵਾਂ ਖੂਨ ਜਿਗਰ ਦਾ ਪਾਇਆ !!
ਸਿੰਘ ਕਰ ਦੇਵਣਗੇ ਬੰਦ ਜੁਲਮ ਦੀਆਂ ਖੁੱਲੀਆਂ ਹੱਟੀਆਂ ਨੂੰ !!
ਅੱਜ ਯਾਦ ਕਰ ਲਈਏ ਆਪਾਂ ਕਲਗੀਧਰ ਦੀਆਂ ਬੱਚੀਆਂ ਨੂੰ !!
ਕਸ਼ਟ ਤੇ ਕਸ਼ਟ ਸਹਾਰ ਮਾਂਵਾਂ ਨੇ ਸ਼ੁਕਰ ਗੁਰੂ ਦਾ ਕੀਤਾ !!
ਵਾਹਿਗੁਰੂ ਵਾਹਿਗੁਰੂ ਸੀ ਬੋਲ ਮਾਵਾਂ ਦੇ ਜਦ ਲਾਲਾਂ ਜਾਮ ਸ਼ਹਾਦਤ ਪੀਤਾ !!
ਬਹੁਤਾ ਚਿਰ ਨਾ ਹੋਇਆ ਮੰਨੁਆਂ ਜੜਾਂ ਸੂਬੇ ਦੀਆਂ ਪੁੱਟੀਆਂ ਨੂੰ !!
ਅੱਜ ਯਾਦ ਕਰ ਲਈਏ ਆਪਾਂ ਕਲਗੀਧਰ ਦੀਆਂ ਬੱਚੀਆਂ ਨੂੰ !!
ਟੁਕੜੇ ਟੁਕੜੇ ਕਰ ਬਾਲਾਂ ਦੇ ਜਦ ਗਲ ਹਾਰ ਮਾਵਾਂ ਦੇ ਪਾਏ !!
ਅੱਤ ਦਾ ਕਸਟ ਸਹਾਰ ਮਾਵਾਂ ਨੇ ਸੀ ਰੱਬ ਦੇ ਸ਼ੁਕਰ ਮਨਾਏ !!
ਮਜਬੂਤ ਕਰਨ ਲਈ ਲਹੂ ਵਗੌਣਾ ਪੈਂਦਾ ਧਰਮ ਦੀਆਂ ਨੀਹਾਂ ਕੱਚੀਆਂ ਨੂੰ !!
ਅੱਜ ਯਾਦ ਕਰ ਲਈਏ ਆਪਾਂ ਕਲਗੀਧਰ ਦੀਆਂ ਬੱਚੀਆਂ ਨੂੰ !!
ਮੁੱਖੋਂ ਸੀ ਨਾ ਉਚਾਰੀ ਮਾਂਵਾਂ ਗੋਦੀ ਦੀ ਰੌਣਕ ਉਜਾੜ ਲਈ !!
ਹਾਰ ਗਿਆ ਸੀ ਮੰਨੂ ਪਾਪੀ ਜੜ ਉਸ ਆਪਣੀ ਉਖਾੜ ਲਈ !!
ਸਦਾ ਲੋਕ ਕਰਨਗੇ ਯਾਦ ਉਹਨਾਂ ਹੱਠੀਆਂ ਜੱਪੀਆਂ ਤੱਪੀਆਂ ਨੂੰ !!
ਅੱਜ ਯਾਦ ਕਰ ਲਈਏ ਆਪਾਂ ਕਲਗੀਧਰ ਦੀਆਂ ਬੱਚੀਆਂ ਨੂੰ !!
ਮੰਨੂ ਸਾਡੀ ਹੈ ਦਾਤਰੀ ਤੇ ਵਾਹਿਗੁਰੂ ਅਸੀਂ ਹਾਂ ਮੰਨੂ ਦੇ ਸੋਏ !!
ਮੰਨੂ ਜਿਉਂ ਜਿਉਂ ਸਾਨੂੰ ਵੱਡਦਾ ਵਾਵਿਗੁਰੂ ਅਸੀਂ ਦੂਣ ਸਵਾਏ ਹੋਏ !!
ਤਿਰਲੋਕ ਸਿੰਘ ਦਾ ਪਰਣਾਮ ਹੈ ਵੀਰੋ ਉਹਨਾਂ ਮਾਵਾਂ ਸੱਚੀਆਂ ਨੂੰ !!
ਅੱਜ ਯਾਦ ਕਰ ਲਈਏ ਆਪਾਂ ਕਲਗੀਧਰ ਦੀਆਂ ਬੱਚੀਆਂ ਨੂੰ !!
ਤਿਰਲੋਕ ਸਿੰਘ ਖਾਲਸਾ
ਜਨਰਲ ਸਕੱਤਰ - ਦਸਮੇਸ਼ ਖਲਾਸਾ ਫੌਜ ਇੰਟਰਨੈਸ਼ਨਲ, ਪੰਥਕ ਸੇਵਾ ਲਹਿਰ ਯੂ.ਪੀ.
ਮੋਬਾਈਲ- 09889934910, 09415214070
No comments:
Post a Comment