ਇੱਹ ਦਾਤ ਅਮੁੱਲੜੀ ਹੈ, ਵੀਰਾ ਕਿਉਂ ਤੂੰ ਪੈਰਾਂ ਦੇ ਵਿਚ ਰੋਲੀ !!
ਗੱਲ ਘੁੱਟ ਕੇ ਸਿੱਖੀ ਦਾ, ਕਿਉਂ ਤੂੰ ਪ੍ਰੀਤ ਗੁਰਾਂ ਨਾਲੋਂ ਤੋੜੀ !!
ਇਹਨਾ ਕੇਸ਼ਾਂ ਦੇ ਬਦਲੇ, ਵੀਰਾ ਸਿੰਘਾਂ ਬੰਦ ਬੰਦ ਕਟਵਾਏ !!
ਖਾਤਿਰ ਕੇਸ਼ਾਂ ਦੇ ਵੀਰਾ, ਸਿੰਘਾਂ ਨੇ ਖੋਪਰ ਤੱਕ ਲੁਹਾਏ !!
ਉਹ ਦਿਨ ਕਿਊਂ ਭੁੱਲ ਗਏ ਨੇ, ਜਦੋਂ ਸੀ ਲਗਦੀ ਸਿਰਾਂ ਦੀ ਬੋਲੀ !!
ਇੱਹ ਦਾਤ ਅਮੁੱਲੜੀ ਹੈ, ਵੀਰਾ ਕਿਊਂ ਤੂੰ ਪੈਰਾਂ ਦੇ ਵਿਚ ਰੋਲੀ !!
ਬੜੀ ਕਿਸ਼ਮਤ ਚੰਗੀ ਸੀ ਜੋ ਜਨਮ ਸਿਖਾਂ ਦੇ ਘਰ ਹੋਇਆ !!
ਜਦ ਵੇਖੀ ਹਾਲਤ ਤੇਰੀ ਮੈਂ ਬੜਾ ਹੀ ਮਨ ਮੇਰਾ ਸੀ ਰੋਇਆ !!
ਮੰਨ ਹੁਕਮ ਸਤਗੁਰਾਂ ਦਾ ਵੀਰਾ ਭਰ ਲੈ ਤੂੰ ਸੁਖਾਂ ਨਾਲ ਝੋਲੀ !!
ਇੱਹ ਦਾਤ ਅਮੁੱਲੜੀ ਹੈ ਵੀਰਾ ਕਿਉਂ ਤੁੰ ਪੈਰਾਂ ਦੇ ਵਿੱਚ ਰੋਲੀ !!
ਲੋਕ ਸ਼ੱਕ ਨਾਲ ਤੱਕਦੇ ਨੇ ਜੇਹੜਾ ਪੁੱਤ ਪਿਉ ਵਰਗਾ ਨਾ ਹੋਵੇ !!
ਲੱਗਿਆ ਦਾਗ ਬਦਨਾਮੀ ਦਾ ਵੀਰਾ ਕਿਦਾਂ ਕੋਈ ਫਿਰ ਧੋਵੇ !!
ਬਖਸ਼ਿਸ਼ਾਂ ਦੀ ਦੌਲਤ ਸੀ ਵੀਰਾ ਕਿਉਂ ਤੂੰ ਮੂਰਖਤਾ ਨਾਲ ਡੋਲੀ !!
ਇੱਹ ਦਾਤ ਅਮੁੱਲੜੀ ਹੈ ਵੀਰਾ ਕਿਊਂ ਤੂੰ ਪੈਰਾਂ ਦੇ ਵਿਚ ਰੋਲੀ !!
ਗੱਲ ਮੰਨ ਲੈ ਭੈਣ ਖਾਲਸਾ ਦੀ ਮੁੜਿਆ ਘਰ ਆਪਣੇ ਤੂੰ ਵੀਰਾ !!
ਲਾਜ ਰੱਖ ਲੈ ਪੱਗ ਆਪਣੀ ਦੀ ਬਣ ਜਾ ਪਿਉ ਦਾ ਪੁੱਤਰ ਹੀਰਾ !!
ਛੱਡਕੇ ਸੁੱਖਾਂ ਦੇ ਦਾਤੇ ਨੂੰ ਵੀਰਾ ਕਿਉਂ ਪ੍ਰੀਤ ਦੁੱਖਾਂ ਨਾਲ ਜੋੜੀ !!
ਇਹ ਦਾਤ ਅਮੁੱਲੜੀ ਹੈ ਵੀਰਾ ਕਿਉਂ ਤੂੰ ਪੈਰਾਂ ਦੇ ਵਿਚ ਰੋਲੀ !!
ਇੱਕ ਅਰਜ ਗੁਜਾਰਦੀ ਹਾਂ ਵੀਰੋ ਨਾ ਕਿਤੇ ਦਾਗ ਸਿੱਖੀ ਨੂੰ ਲਾਇਉ !!
ਚਲਣਾ ਬਿਖੜੇ ਰਾਹਾਂ ਤੇ ਸੁਖਾਂ ਵਿਚ ਭਟਕ ਤੁਸੀਂ ਨਾ ਜਾਇਉ !!
ਰਹਿਣਾ ਸੁਚੇਤ ਦੁਸ਼ਮਣਾਂ ਤੋਂ ਜੋ ਖੇਲਣ ਸਾਡੇ ਖੂਨ ਨਾਲ ਹੋਲੀ !!
ਇੱਹ ਦਾਤ ਅਮੁੱਲੜੀ ਹੈ ਵੀਰਾ ਕਿਉਂ ਤੂੰ ਪੈਰਾਂ ਦੇ ਵਿੱਚ ਰੋਲੀ !!
ਭੈਣਾਂ ਵੀ ਮਦਦ ਕਰੋ ਬੱਚਿਆਂ ਨੂੰ ਸਿੱਖੀ ਬਾਰੇ ਕੁਜ ਦਸੀਏ !!
ਹੁੰਦੀ ਵੇਖ ਤੌਹੀਨ ਸਿੱਖੀ ਦੀ ਨੂੰ ਭੈਣੋਂ ਨਾ ਮਿੱਠਾ ਹਾਸਾ ਹੱਸੀਏ !!
ਦਰਦ ਏ ਦਿਲ ਦੀ ਪੋਟਲੀ ਹੈ ਮੈਂ ਤੁਹਾਡੇ ਸਾਹਮਣੇ ਖੋਲੀ !!
ਇੱਹ ਦਾਤ ਅਮੁੱਲੜੀ ਹੈ ਵੀਰਾ ਕਿਉਂ ਤੂੰ ਪੈਰਾਂ ਦੇ ਵਿੱਚ ਰੋਲੀ !!
ਧਨਵਾਦ ਸਹਿਤ-
ਸਰਬਜੀਤ ਕੌਰ ਖਾਲਸਾ,
ਲਖੀਮਪੁਰ-ਖੀਰੀ ਯੂ ਪੀ.
No comments:
Post a Comment