Pages

Saturday, January 19, 2013

ਉਡੀਕਾਂ ਤੇਰੀਆਂ


ਸਾਨੂੰ ਤਾਂ ਨੇ ਅੱਜ ਵੀ ਉਡੀਕਾਂ ਤੇਰੀਆਂ !!
ਇੱਕ ਵਾਰੀ ਬਾਬਾ ਫੇਰ ਪਾ ਦੇ ਫੇਰੀਆਂ !!
ਸਾਂਨੂੰ ਇੱਹ ਹੋਰ ਵੀ ਦਬਾਉਣਾਂ ਚਉਂਦੇ ਨੇ !!
ਪੱਗਾਂ ਸਾਡੇ ਸਿਰਾਂ ਦੀਆਂ ਲਉਣਾਂ ਚਾਹੁੰਦੇ ਨੇ !!
ਸਿੱਖ ਕੌਮ ਉਤੇ ਹੁਣ ਝੂਲਣ  ਹਨੇਰੀਆਂ !!
ਇੱਕ ਵਾਰੀ ਬਾਬਾ ਫੇਰ ਪਾ ਦੇ ਫੇਰੀਆਂ !!
ਪਹਿਲਾਂ ਸੀ ਸਿੱਖਾਂ ਦਾ ਕਿੰਨਾਂ  ਖੂਨ ਡੁੱਲਿਆ !!
ਆਜ਼ਾਦੀ ਵਾਲਾ ਅਜੇ ਵੀ ਨਾ ਬੂਹਾ ਖੁੱਲਿਆ !!
ਦਿਨ ਰਾਤ ਆਉਂਦੀਆਂ ਨੇ ਯਾਦਾਂ ਤੇਰੀਆਂ !!
ਇੱਕ ਵਾਰ ਬਾਬਾ ਫੇਰ ਪਾ ਦੇ ਫੇਰੀਆਂ !!
ਪੰਜਾਬ ਵਿੱਚ ਗੁਰੂਆਂ ਦੇ ਵੱਗ ਫਿਰਦੇ !!
ਵੇਖ ਹਾਲ ਅੱਖੀਆਂ ਚੋਂ ਹੰਜੂ ਕਿਰਦੇ !!
ਇੱਥੇ ਝੂਠੇ ਗੁਰੂ ਕਰਦੇ ਨੇ ਹੇਰਾ ਫੇਰੀਆਂ !!
ਇੱਕ ਵਾਰੀ ਬਾਬਾ ਫੇਰ ਪਾ ਦੇ ਫੇਰੀਆਂ !!
ਤੇਰੇ ਬਿਨਾਂ ਸੁੰਨਾਂ  ਸਾਰਾ ਸੰਸਾਰ ਲੱਗਦਾ !!
ਪਸਰਿਆ ਹਨੇਰਾ ਦਿਸੇ ਨਾ ਕੋਈ ਦੀਵਾ ਜਗਦਾ !!
ਛੇਤੀ ਆ ਜਾ ਬਾਬਾ ਹੁਣ ਢਾ ਦੇ ਢੇਰੀਆਂ !!
ਇੱਕ ਵਾਰੀ ਬਾਬਾ ਫੇਰ ਪਾ ਦੇ ਫੇਰੀਆਂ !!
ਤੇਰੇ ਵਰਗਾ ਨਾ ਲਭਿਆ ਪੁਜਾਰੀ ਸੱਚ ਦਾ !!
ਤੈਨੂੰ ਵੇਖ ਪਖੰਡੀਆਂ ਨੂੰ ਭਾਂਬੜ ਮੱਚਦਾ !!
ਕੀ ਕੀ ਕਰਾਂ ਸੂਰਿਆ ਮੈ ਸਿਫਤਾਂ ਤੇਰੀਆਂ !!
ਇੱਕ ਵਾਰੀ ਬਾਬਾ ਫੇਰ ਪਾ ਦੇ ਫੇਰੀਆਂ !!
ਤੇਰੇ ਜਿਹਾ ਨਾ ਕੋਈ ਪੁਜਾਰੀ ਸ਼ਮਸ਼ੀਰ ਦਾ !!
ਤੇਰਾ ਇੱਕ ਇੱਕ ਬੋਲ ਜਾਵੇ ਵੈਰੀਆਂ ਨੂੰ ਚੀਰਦਾ !!
ਤਿਰਲੋਕ ਸਿੰਘ ਨੂੰ ਤਾਂ ਉਡੀਕਾ ਤੇਰੀਆਂ !!
ਇੱਕ ਵਾਰੀ ਬਾਬਾ ਫੇਰ ਪਾ ਦੇ ਫੇਰੀਆਂ !!



ਧੱਨਵਾਦ ਸਹਿਤ-
ਤਿਰਲੋਕ ਸਿੰਘ ਖਾਲਸਾ
ਜਨਰਲ ਸਕੱਤਰ - ਦਸਮੇਸ਼ ਖਲਾਸਾ ਫੌਜ ਇੰਟਰਨੈਸ਼ਨਲ, ਪੰਥਕ ਸੇਵਾ ਲਹਿਰ ਯੂ.ਪੀ.
ਮੋਬਾਈਲ- 09889934910, 09415214070
E mail- info.dkf@gmail.com, dkfnetwork@hotmail.com

No comments:

Post a Comment