Pages

Tuesday, February 8, 2011

ਦਸਮੇਸ਼ ਖਾਲਸਾ ਫੋਜ

ਦਸਮੇਸ਼ ਖਾਲਸਾ ਫੌਜ ਇਕ ਅਜਿਹੀ ਜਥੇਬੰਦੀ ਹੈ ਜੋ ਗੁਰੂ ਸਿਧਾਂਤਾਂ 'ਤੇ ਪਹਿਰਾ ਦੇਣ ਦਾ ਯਤਨ ਕਰ ਰਹੀ ਹੈ । ਡੀ ਕੇ ਐਫ (ਦਸਮੇਸ਼ ਖਾਲਸਾ ਫੌਜ) ਦਾ ਮੁੱਖ ਮਕਸਦ ਸਿੱਖੀ ਦਾ ਪ੍ਰਚਾਰ ਕਰਨਾ ਅਤੇ ਸਿੱਖੀ ਹੱਕਾਂ ਪ੍ਰਤੀ ਸੰਗਤਾਂ ਨੂੰ ਜਾਗਰੂਕ ਕਰਨਾ ਹੈ । ਗੁਰੂ ਸਾਹਿਬਾਨਾਂ ਦੇ ਮੀਰੀ-ਪੀਰੀ ਦੇ ਸਿਧਾਂਤ ਮੁਤਬਿਕ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂ ਵਾਲਿਆਂ ਦੀ ਸੋਚ-ਵਿਚਾਰਧਾਰਾ ਨੂੰ ਅੱਗੇ ਤੋਰਨਾ....ਦੇਹਧਾਰੀ ਗੁਰੂ-ਡੰਮ੍ਹ ਅਤੇ ਪਾਖੰਡਵਾਦ ਦਾ ਸਿਧਾਂਤਕ ਤੌਰ 'ਤੇ ਵਿਰੋਧ ਕਰਕੇ ਸਾਰੇ ਧਰਮਾਂ ਦੇ ਲੋਕਾਂ ਨੂੰ ਇਨ੍ਹਾਂ ਦੇ ਚੁੰਗਲ 'ਚੋਂ ਬਚਾ ਕੇ ਆਪੋ ਆਪਣੇ ਧਰਮਾਂ ਵਿਚ ਪ੍ਰਪੱਕ ਰਹਿਣ ਦੀ ਪ੍ਰੇਰਨਾ ਕਰਨਾ.......ਡੀ ਕੇ ਐਫ ਵੱਲੋਂ ਮੋਬਾਇਲ ਐਸ ਐਮ ਐਸ ਰਾਹੀਂ ਸਿੱਖੀ ਪ੍ਰਚਾਰ ਵਿਚ ਬਣਦਾ ਸਰਦਾ ਯੋਗਦਾਨ ਪਾਇਆ ਜਾ ਰਿਹਾ ਹੈ, ਕਿਉਂ ਕਿ ਮੋਬਾਇਲ ਮੈਸੇਜ ਦੇ ਜ਼ਰੀਏ ਸਿੱਖ ਸੰਗਤ ਨਾਲ ਰਾਬਤਾ ਕਾਇਮ ਕਰਕੇ ਹਰ ਰੋਜ਼ ਹੀ ਨਹੀਂ ਸਗੋਂ ਹਰ ਪਲ ਨਵੀਨ ਤੋਂ ਨਵੀਨ ਜਾਣਕਾਰੀ ਸਕਿੰਟਾਂ ਦੇ ਹਿਸਾਬ ਨਾਲ ਸੰਗਤ ਨੂੰ ਦਿੱਤੀ ਜਾ ਸਕਦੀ ਹੈ, ਸੰਗਤ ਇਸ ਨੈਟਵਰਕ ਨਾਲ ਜੁੜਕੇ ਸਿੱਖ ਇਤਿਹਾਸ ਬਾਰੇ ਅਤੇ ਮੌਜੂਦਾ ਪੰਥਕ ਮਸਲਿਆਂ ਬਾਰੇ ਭਰਪੂਰ ਜਾਣਕਾਰੀ ਹਾਸਿਲ ਕਰ ਸਕਦੀ ਹੈ । ਸੰਗਤ ਨੂੰ ਬੇਨਤੀ ਹੈ ਕਿ ਇਸ ਜਥੇਬੰਦੀ ਦਾ ਤਨ, ਮਨ ਧਨ ਨਾਲ ਸਹਿਯੋਗ ਦੇ ਕੇ ਨਿਰੋਲ ਸਿੱਖੀ ਪ੍ਰਚਾਰ-ਪ੍ਰਸਾਰ ਵਿਚ ਆਪਣਾ ਬਣਦਾ ਯੋਗਦਾਨ ਪਾ ਕੇ ਗੁਰੂ ਸਾਹਿਬਾਨ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ।
ਇਸ ਐਸ ਐਮ ਐਸ ਸੇਵਾ ਨੂੰ ਆਪਣੇ ਮੋਬਾਇਲ ਫੋਨ ਤੇ ਸ਼ੁਰੂ ਕਰਵਾਉਣ ਲਈ ਲਈ ਆਪਣੇ ਮੋਬਾਇਲ ਤੋਂ ਇਕ ਮੈਸੇਜ ਟਾਈਪ ਕਰੋ ਜੀ- DKF ACT (YOUR NAME & CITY) ਅਤੇ 09415214070 ਤੇ ਭੇਜੋ । ਆਪ ਜੀ ਦੇ ਨੰਬਰ 'ਤੇ ਇਹ ਬਿਲਕੁਲ ਫਰੀ ਐਸ ਐਮ ਐਸ ਸੇਵਾ ਸ਼ੁਰੂ ਕਰ ਦਿੱਤੀ ਜਾਵੇਗੀ ।
ਧੰਨਵਾਦ ਜੀ ।

ਵਾਹਿਗੁਰੂ ਜੀ ਕਾ ਖ਼ਾਲਸਾ ॥
ਵਾਹਿਗੁਰੂ ਜੀ ਕੀ ਫ਼ਤਹਿ ॥

ਗੁਰੂ ਪੰਥ ਦੇ ਦਾਸ : ਸੇਵਾਦਾਰ ਭਾਈ ਗੁਰਬਾਜ ਸਿੰਘ ਅਜ਼ਾਦ, ਭਾਈ ਤ੍ਰਿਲੋਕ ਸਿੰਘ ਅਤੇ ਸਹਿਯੋਗੀ ਸੰਗਤਾਂ

2 comments:

  1. ਸਤਿ ਸ੍ਰੀ ਅਕਾਲ ਜੀ,
    ਬਹੁਤ ਵਧੀਆ ਉਪਰਾਲਾ ਹੈ ਜੀ ਪਰ ਮੈਨੁ ਦੱਸੋ ਤੁਸੀ ਕੀ ਕਰ ਰਹੇ ਹੋ ਪੰਡਿਤਵਾਦ ਜੋ ਜਨਮ ਕੁੰਡਲੀ ਰਾਹੀ ਵਹਿਮ ਭਰਮ ਪਾ ਰਹੇ ਨੇ ਉਹਨਾ ਤੋ ਕਿਦਾ ਬਚਿਆ ਜਾ ਸਕਦਾ ,ਹੋਰ ਨਸ਼ਾ ਜੋ ਕਾਫ਼ੀ ਵਰ੍ਤਿਆ ਜਾਦਾ ਹੈ ਉਸ ਬਾਰੇ ਵੀ ਦੱਸੋ ਕੀ ਕੀਤਾ ਜਾ ਰਿਹਾ
    ਰਣਜੀਤ ਸਿੰਘ ਲੁਧਿਆਣਾ
    09888300402

    ReplyDelete
  2. ਵੀਰ ਜੀ ਸਤ ਸ੍ਰੀ ਅਕਾਲ ਜੀ,
    ਕਈ ਹੋਰ ਜੱਥੇਬੰਦੀਆ ਵੀ ਵਧੀਆ ਕੰਮਾ ਵਿਚ ਲੱਗੀਆ ਹੋਈਆ ਨੇ ਕਈ ਗਰੀਬ ਕੁੜੀਆ ਦੇ ਵਿਆਹ ਵੀ ਕਰਦੇ ਨੇ,, ਹੋਰ ਵੀ ਬਹੁਤ ਸਮਾਜ ਵਿਚ ਜੋ ਗੁਰੁ ਸਿਧਾਤਾ ਤੋ ਉਲਟ ਹੋ ਰਿਹਾ, ਉਸ ਨੁ ਖਤਮ ਕਰ੍ਨ ਦੀ ਕੋਸ਼ਿਸ ਚ ਲੱਗੇ ਨੇ ,, ਆਪਾ ਸਾਰੀਆ ਕਮੀਆ ਸਮਾਜ ਦੀਆ ਨੀ ਖਤਮ ਕਰ ਸਕਦੇ,,,ਪਰ ਆਪਾ ਇਕ ਜਾ ਦੋ ਗੱਲਾ ਨੁ ਹੀ ਫ਼ੜ ਕੇ ਕੁਸ਼ ਨਤੀਜਾ ਕਢ ਸਕਦੇ ਹਾ | ਜਿਆਦਾ ਪਾਸੇ ਜਾਣ ਨਾਲ ਨਤੀਜਾ ਨਹੀ ਨਿਕਲਦਾ ਮੇਰੀ ਖਿਆਲ ਨਾਲ ਸਿਰ੍ਫ਼ ਨਸ਼ੇ ਬਾਰੇ ਹੀ ਸੋਚੋ ਜੋ ਸਭ ਦੀ ਜੜ ਹੈ

    ReplyDelete