ਮੈਂ ਧੀ ਕਲਗੀਧਰ ਦੀ ਹਾਂ ਵੀਰ ਜੀ ਮੰਨ ਲਉ ਮੇਰਾ ਕਹਿਣਾਂ !!
ਛੱਡ ਕੇ ਲੜ ਗੁਰਬਾਂਣੀ ਦਾ ਵੀਰਾ ਡਾਡਾ ਦੁੱਖ ਪਉਗਾ ਸਹਿਣਾਂ !!
ਕਿਉਂ ਨਸ਼ਿਆਂ ਲੜ ਲਾਈ ਹੈ ਤੁਸੀਂ ਇਹ ਜਿੰਦ ਨਿਮਾਣੀ ਵੀਰੋ !!
ਸੁਪਨੇ ਰੁਲ ਜਾਂਦੇ ਮਾਪਿਆਂ ਦੇ ਜਦੋਂ ਪੁੱਤਰ ਨਿਕਲਣ ਜੀਰੋ !!
ਸਦਾ ਦੱਖ ਹੀ ਦਿੰਦਾ ਹੈ ਵੀਰ ਜੀ ਮਾੜੇ ਨਾਲਦਾ ਬਹਿਣਾਂ !!
ਮੈਂ ਧੀ ਕਲਗੀਧਰ ਦੀ ਹਾਂ ਵੀਰ ਜੀ ਮੰਨ ਲਉ ਮੇਰਾ ਕਹਿਣਾਂ !!
ਜੀਉਂਦੇ ਮਰ ਜਾਂਦੇ ਨੇ ਜਿਨਾਂ ਦੀ ਅਣਖ ਵੀਰ ਮਰ ਜਾਵੇ !!
ਧ੍ਰਿੱਗ ਜੀਉਣਾਂ ਦੁਨੀਆਂ ਤੇ ਵੀਰੋ ਜੇ ਸਾਡੀ ਪੱਗ ਠੋਕਰਾਂ ਖਾਵੇ !!
ਸਾਂਭੋ ਦਸਤਾਰਾਂ ਆਪਣੀਆਂ ਨੂੰ ਤੁਸੀਂ ਟੋਪੀ ਤੋਂ ਕੀ ਲੈਣਾਂ !!
ਮੈਂ ਧੀ ਕਲਗੀਧਰ ਦੀ ਹਾਂ ਵੀਰ ਜੀ ਮੰਨ ਲਉ ਮੇਰਾ ਕਹਿਣਾਂ !!
ਉਹ ਸਦਾ ਜੀਉਂਦੇ ਨੇ ਵੀਰ ਜੋ ਧਰਮ ਦੀ ਖਾਤਰ ਮਰਦੇ !!
ਚਮਕਣ ਵਾਂਗ ਤਾਰਿਆਂ ਦੇ ਜੋ ਟੱਕਰ ਜੁਲਮ ਨਾਲ ਨੇ ਕਰਦੇ !!
ਕਈ ਆ ਕੇ ਤੁਰ ਗਏ ਨੇ ਵੀਰੋ ਇੱਥੇ ਬੈਠ ਕਿਸੇ ਨਹੀਂ ਰਹਿਣਾਂ !!
ਮੈਂ ਧੀ ਕਲਗੀਧਰ ਦੀ ਹਾਂ ਵੀਰ ਜੀ ਮੰਨ ਲਉ ਮੇਰਾ ਕਹਿਣਾਂ !!
ਤੁਸੀਂ ਮਾਲਕ ਜਿਸ ਵਿਰਸੇ ਦੇ ਉਹਨਾਂ ਜਿੰਦੜੀ ਧਰਮ ਤੋਂ ਵਾਰੀ !!
ਪਰ ਅੱਜ ਗੱਲ ਬੜੇ ਦੁੱਖ ਦੀ ਹੈ ਫੈਸ਼ਨ ਧਰਮ ਉਪਰ ਹੈ ਭਾਰੀ !!
ਇਹ ਜੋਸ਼ ਜਵਾਨੀ ਦਾ ਵੀਰੋ ਸਦਾ ਲਈ ਅਮਰ ਨਹੀ ਰਹਿਣਾਂ !!
ਮੈਂ ਧੀ ਕਲਗੀਧਰ ਦੀ ਹਾਂ ਵੀਰ ਜੀ ਮੰਨ ਲਉ ਮੇਰਾ ਕਹਿਣਾਂ !!
ਤੁਹਾਡੇ ਵਿੱਚੋਂ ਹੀ ਉਠਣੇ ਆਂ ਵੀਰੋ ਜਰਨੈਲ ਸਿੰਘ ਜਿਹੇ ਹੀਰੇ !!
ਜੋ ਪੱਤ ਕੌਮ ਦੀ ਰਖ ਲੈਣਗੇ ਸੁਖੇ ਜਿੰਦੇ ਜਿਹੇ ਕੌਮੀ ਵੀਰੇ !!
ਥਾਂ ਸ਼ੁਬੇਗ ਸਿੰਘ ਦਾ ਵੀਰੋ ਤਹਾਡੇ ਵਿੱਚੋਂ ਹੀ ਕਿਸੇ ਨੇ ਲੈਣਾਂ !!
ਮੈਂ ਧੀ ਕਲਗੀਧਰ ਦੀ ਹਾਂ ਵੀਰ ਜੀ ਮੰਨ ਲਉ ਮੇਰਾ ਕਹਿਣਾਂ !!
ਤੁਹਾਡੇ ਵਰਗੇ ਵੀਰੇ ਹੀ ਘਰਾਂ ਚੋਂ ਚੁੱਕ ਚੁੱਕ ਸੀ ਕਦੇ ਮਾਰੇ !!
ਉਹਨਾਂ ਬੁਡੜੀਆਂ ਮਾਂਵਾਂ ਦੇ ਕਿਸੇ ਨਾ ਸੁਣੇ ਦਿਲਾਂ ਦੇ ਹਾੜੇ !!
ਅੱਜ ਫਿਰ ਯਾਦ ਆਉਂਦੀਆਂ ਨੇ ਥਾਂ ਥਾਂ ਰੋਦੀਆਂ ਵੀਰਾਂ ਦੀਆਂ ਭੈਂਣਾਂ !!
ਮੈਂ ਧੀ ਕਲਗੀਧਰ ਦੀ ਹਾਂ ਵੀਰ ਜੀ ਮੰਨ ਲਉ ਮੇਰਾ ਕਹਿਣਾਂ !!
ਕਰੂ ਸਿਰ ਨੀਵਾਂ ਬਾਪੂ ਦਾ ਜੇ ਤੁਸੀਂ ਦਾਗ ਪੱਗ ਨੂੰ ਲਾਇਆ !!
ਸਾਡੀ ਖਾਤਰ ਵੀਰਨਾਂ ਵੇ ਸਾਰਾ ਸਰਬੰਸ ਸੀ ਜਿਨਾਂ ਲੁਟਾਇਆ !!
ਸਾਡੀ ਪੱਗ ਦੀ ਖਾਤਰ ਜਿਨਾਂਨੂੰ ਡਾਡਾ ਦੁੱਖ ਪਿਆ ਸੀ ਸਹਿਣਾਂ !!
ਮੈਂ ਧੀ ਕਲਗੀਧਰ ਦੀ ਹਾਂ ਵੀਰ ਜੀ ਮੰਨ ਲਉ ਮੇਰਾ ਕਹਿਣਾਂ !!
ਪੱਗ ਪਛਾਂਣ ਅਸਾਡੀ ਹੈ ਵੀਰ ਕਿਤੇ ਦੂਰ ਤੁਸੀਂ ਨਾ ਤੁਰ ਜਾਂਣਾਂ !!
ਬਾਜੋਂ ਪੱਗ ਸੋਹਣੀ ਦੇ ਵੀਰ ਜੀ ਲਗਦਾ ਰੰਕ ਹੈ ਰਾਜਾ ਰਾਣਾਂ !!
ਪੱਗ ਦੇ ਬਾਜੋਂ ਵੀਰਨਾਂ ਵੇ ਸਾਂਨੂੰ ਸਰਦਾਰ ਕਿਸੇ ਨਹੀਂ ਕਹਿਣਾਂ !!
ਮੈਂ ਧੀ ਕਲਗੀਧਰ ਦੀ ਹਾਂ ਵੀਰ ਜੀ ਮੰਨ ਲਉ ਮੇਰਾ ਕਹਿਣਾਂ !!
ਲੱਗ ਜਾਉ ਲੱੜ ਗੁਰਬਾਂਣੀ ਦੇ ਛੱਡ ਦਿਉ ਲਚਰ ਗੀਤਾਂ ਦਾ ਖਹਿੜਾ !!
ਇਹ ਅਣਖ ਨੂੰ ਮਾਰ ਦਿੰਦੇ ਵੀਰ ਜੀ ਅਸਰ ਹੁੰਦਾ ਹੈ ਬੜਾ ਭੈੜਾ !!
ਸਿੰਘ ਸਿਦਕੋਂ ਨਾ ਕਦੇ ਡੋਲੇ ਹੈ ਇਹ ਇਤਹਾਸ ਸਾਡੇ ਦਾ ਕਹਿਣਾਂ !!
ਮੈਂ ਧੀ ਕਲਗੀਧਰ ਦੀ ਹਾਂ ਵੀਰ ਜੀ ਮੰਨ ਲਉ ਮੇਰਾ ਕਹਿਣਾਂ !!
ਪੜੋ ਜੀਵਨ ਸਿੰਘਾਂ ਦੇ ਜੀਹਨਾਂ ਕੁੜੀਆਂ ਨੂੰ ਅਜਾਦ ਕਰਾਇਆ !!
ਮੰਨ ਕੇ ਭੈਂਣਾਂ ਸਾਰੀਆਂ ਨੂੰ ਉਹਨਾਂ ਸੀ ਘਰੋ ਘਰੀ ਪਹੁੰਚਾਇਆ !!
ਪਰ ਤੁਸੀਂ ਅੱਜ ਲੱਕ ਨਾਪਦੇ ਹੋ ਤੁਹਾਨੂੰ ਇਤਹਾਸ ਮਾਰਦਾ ਮਿਹਣਾਂ !!
ਮੈਂ ਧੀ ਕਲਗੀਧਰ ਦੀ ਹਾਂ ਵੀਰ ਜੀ ਮੰਨ ਲਉ ਮੇਰਾ ਕਹਿਣਾਂ !!
ਲੋਕੀ ਉੰਗਲਾਂ ਚੁੱਕਦੇ ਨੇ ਵੀਰੋ ਜੇ ਪੁੱਤਰ ਪਿਉ ਵਰਗਾ ਨਾ ਹੋਵੇ !!
ਵੀਰੋ ਧ੍ਰਿੱਗ ਜੀਉਣਾਂ ਦੁਨੀਆਂ ਤੇ ਜੇ ਮਾਂ ਤਾਹਨੇ ਸੁਣ ਸੁਣ ਰੋਵੇ !!
ਧੰਨਵਾਦੀ ਹੋਵਾਂਗੀ ਜੇ ਤੁਸੀ ਮੰਨਿਆਂ ਸਰਬਜੀਤ ਦਾ ਕਹਿਣਾਂ !!
ਮੈਂ ਧੀ ਕਲਗੀਧਰ ਦੀ ਹਾਂ ਵੀਰ ਜੀ ਮੰਨ ਲਉ ਮੇਰਾ ਕਹਿਣਾਂ !!
ਧਨਵਾਦ ਸਹਿਤ-
ਸਰਬਜੀਤ ਕੌਰ ਖਾਲਸਾ, ਲਖੀਮਪੁਰ-ਖੀਰੀ ਯੂਪੀ,
email - info.dkf@gmail.com,
No comments:
Post a Comment