Pages

Saturday, January 19, 2013

ਮਾਂਵਾਂ ਠੰਡੀਆਂ ਛਾਂਵਾਂ

ਮਾਂਵਾਂ ਹੰਦੀਆਂ ਛਾਂਵਾਂ ਠੰਡੀਆਂ ਦਿਲ ਨਾ ਕਦੇ ਦੁਖਾਇਉ !!
ਮਾਂ ਵਰਗਾ ਘਣਛਾਂਵਾਂ ਬੂਟਾ ਵੀਰੋ ਹੱਥੀਂ ਨਾ ਪੁੱਟ ਜਾਇਉ !!
ਮਾਂ ਹੁੰਦੀ ਐ ਮਾਂ ਬਈ ਸੱਜਣੋਂ ਮਾਂ ਵਰਗਾ ਨਾਂ ਦੂਜਾ ਕੋਈ !!
ਪੈਰਾਂ ਵਿੱਚ ਮਾਂ ਦੇ ਜੱਨਤ ਵਸਦੀ ਮਾਂ ਵਰਗਾ ਤਾਂ ਰੱਬ ਹੈ ਸੋਈ !!
ਮਾਂ ਦੀ ਥੋੜ ਨਾ ਕਦੇ ਪੂਰੀ ਹੁੰਦੀ ਗੱਲ ਸਭਨੂੰ ਸਮਝਾਇਉ !!
ਮਾਂ ਵਰਗਾ ਘਣਛਾਂਵਾਂ ਬੂਟਾ ਵੀਰੋ ਹੱਥੀਂ ਨਾ ਪੁੱਟ ਜਾਇਉ !!
ਮਾਂ ਦਾ ਕਰਜ ਨਾ ਲਾਹ ਸਕੀਏ ਭਾਵੇਂ ਲੱਖ ਅਮੀਰ ਬਣ ਜਾਈਏ !!
ਮਾਂ ਵਰਗਾ ਨਾ ਪਿਆਰ ਕਿਸੇ ਦਾ ਭਾਂਵੇਂ ਲੱਖਾਂ ਯਾਰ ਬਣਾਈਏ !!
ਮਾਂ ਤਾਂ ਆਖਿਰ ਮਾਂ ਹੁੰਦੀ ਐ ਨਾਂ ਮਾਂ ਨੂੰ ਹੱਥੋ ਗਵਾਇਉ !!
ਮਾਂ ਵਰਗਾ ਘਣਛਾਂਵਾਂ ਬੂਟਾ ਵੀਰੋ ਹੱਥੀਂ ਨਾ ਪੁੱਟ ਜਾਇਉ !!
ਪਹਿਲਾਂ ਢਿੱਡ ਵਿੱਚ ਪਾਲਿਆ ਤੈਂਨੂੰ ਤੇਰੀ ਖਾਤਰ ਦੁੱਖ ਸਹਾਰੇ !!
ਫਿਰ ਤੈਨੂੰ ਉਸ ਸਿਖਾਇਆ ਤੁਰਨਾ ਸੱਜਣਾਂ ਤੇਰੇ ਦਿਨ ਸਵਾਰੇ !!
ਮਾਂ ਤਾਂ ਦੂਜਾ ਰੱਬ ਹੁੰਦੀ ਐ ਇੱਸ ਰੱਬ ਨੂੰ ਨਾਂ ਕਦੇ ਸਤਾਇਉ !!
ਮਾਂ ਵਰਗਾ ਘਣਛਾਂਵਾਂ ਬੂਟਾ ਵੀਰੋ ਹੱਥੀਂ ਨਾ ਪੁੱਟ ਜਾਇਉ !!
ਕੁੱਲ ਦੁਨੀਆਂ ਦਾ ਕੋਈ ਵੀ ਬੂਟਾ ਜੱੜ ਪੁੱਟਿਆਂ ਸੁੱਕ ਜਾਵੇ !!
ਮਾਂ ਇਹੋ ਜਿਹਾ ਬੂਟਾ ਸੱਜਣਾਂ ਜੋ ਫੁੱਲ ਟੁੱਟਿਆਂ ਮੁਰਝਾਵੇ !!
ਰੱਖਿਉ ਖੁੱਸ਼ ਹਮੇਸ਼ਾ ਮਾਂ ਨੂੰ ਇਹੋ ਜਿਹੀ ਮਹਿਕ ਖਿਂਡਾਇਉ !!
ਮਾਂ ਵਰਗਾ ਘਣਛਾਂਵਾਂ ਬੂਟਾ ਵੀਰੋ ਹੱਥੀਂ ਨਾ ਪੁੱਟ ਜਾਇਉ !!
ਤਿਰਲੋਕ ਸਿੰਘਾਂ ਜੇ ਮਾਂ ਨਾਂ ਹੁੰਦੀ ਤਾਂ ਆਪਾਂ ਕਿੱਦਰੋਂ ਅਉਂਦੇ !!
ਮਾਂ ਕਾਰਨ ਇਹ ਦੁਨੀਆਂ ਦੇਖੀ ਵੀਰੋ ਲੋਕੀ ਸੱਚ ਸੁਣਾਉਂਦੇ !!
ਮਾਂ ਦੇ ਪਿਆਰ ਤੋਂ ਸੱਖਣੇ ਜੋ ਨੇ ਉਹਨਾਂ ਨੂੰ ਗਲ ਨਾਲ ਲਾਇਉ !!
ਮਾਂ ਵਰਗਾ ਘਣਛਾਂਵਾਂ ਬੂਟਾ ਵੀਰੋ ਹੱਥੀਂ ਨਾ ਪੁੱਟ ਜਾਇਉ !!
ਮਾਂਵਾਂ ਹੁੰਦੀਆਂ ਛਾਂਵਾਂ ਠੰਡੀਆਂ ਦਿਲ ਨਾ ਕਦੇ ਦੁਖਾਇਉ !!

ਧਨਵਾਦ ਸਹਿਤ-
ਤਿਰਲੋਕ ਸਿੰਘ ਖਾਲਸਾ
ਜਨਰਲ ਸਕੱਤਰ - ਦਸਮੇਸ਼ ਖਲਾਸਾ ਫੌਜ ਇੰਟਰਨੈਸ਼ਨਲ, ਪੰਥਕ ਸੇਵਾ ਲਹਿਰ ਯੂ.ਪੀ.
 ਮੋਬਾਈਲ- 09889934910, 09415214070
 E mail- info.dkf@gmail.com, dkfnetwork@hotmail.com

No comments:

Post a Comment