Pages

Thursday, March 22, 2012

ਭਾਈ ਬਲਵੰਤ ਸਿੰਘ ਦੇ ਸ਼ਬਦ :



ਜੱਜ ਸਾਹਿਬ,ਮੈਂ ਇਥੇ ਕਾਨੂਨ ਦੇ ਦਾਵੇਦਾਰਾਂ ਤੌਂ ਇਹ ਪੁੱਛਦਾ ਹਾਂ ਕਿ :-੧. ਕੀ ਇਸ ਦੇਸ਼ ਅੰਦਰ ਕਾਨੂੰਨ ਦੇ ਰਖਵਾਲਿਆਂ ਨੂੰ ਕਿਸੇ ਵੀ ਨਿਰਦੌਸ਼ ਸਿੱਖ ਦਾ ਕਤਲ ਕਰਨ ਦੀ ਇਜ਼ਾਜਤ ਹੈ? ੨. ਕੀ ਕਤਲ ਹੌਣ ਵਾਲੇ ਵਿਆਕਤੀ{ਸਿੱਖ} ਇਸ ਦੇਸ਼ ਦੇ ਨਾਗਰਿਕ ਨਹੀਂ ਸਨ? ੩.ਕੀ
ਇਸ ...ਦੇਸ਼ ਵਿਚ ਕਤਲ ਦੀ ਸਜਾ ਢਾਈ ਲਖ ਰੂ: ਮੁਆਵਜਾ ਹੈ? ੪.ਕੀ ਇਸ ਦੇਸ਼ ਦਾ ਕਾਨੂੰਨ ਸਿੱਖਾਂ ਦੇ ਕਾਤਲਾਂ ਤੇ ਲਾਗੂ ਨਹੀਂ ਹੁੰਦਾ? 

ਜੱਜ ਸਾਹਿਬ,ਜਦ ਕਿਸੇ ਦੇਸ਼ ਦੇ ਹੁਕਮਰਾਨ ਕਾਨੂੰਨ ਦੇ ਰਾਖੇ ਕਾਤਲ ਦਾ ਰੂਪ ਅਖਤਿਆਰ ਕਰ ਲੈਣ ਤਾਂ ਉਸ ਵੇਲੇ ਭਾਈ ਦਿਲਾਵਰ ਸਿੰਘ ਵਰਗੇ ਯੌਧੇ ਨੂੰ ਵੀ ਮਾਨੁਖ ਤੌਂ ਮਨੁਖੀ ਬੰਬ ਬੰਨਣਾ ਪੈਂਦਾ ਹੈ। ਅਜਿਹਾ ਕਰਕੇ ਅਸੀ ਅਪਣੀ ਧਰਤੀ ਮਾਂ ਪ੍ਰਤੀ ਅਪਨਾ ਫਰਜ਼ ਨਿਭਾਇਆ ਹੈ......

ਜੱਜ ਸਾਹਿਬ,ਮੈਂ ਇਸ ਅਦਾਲਤੀ ਸਿੱਸਟਮ ਅਗੇ ਝੁਕਣ ਤੌਂ ਇਨਕਾਰ ਕਰਦਾ ਹਾਂ ਅਤੇ ਮੈਨੂੰ ਫ਼ਾਸੀ ਦੀ ਸਜਾ ਮਨਜੂਰ ਹੈ,{ਜੋ ਆਸ਼ਿਕ ਹੈਂ ਸ਼ਹਾਦਤ ਕੇ ਵੋ ਜੀਨਾ ਛੋੜ ਦੇਤੇ ਹੈਂ}ਇਹ ਮੌਤ ਮੇਰੀ ਦੁਲਹਣ ਬਣੇਗੀ ,ਕੌਮ ਦੀ ਅਜਾਦੀ ਹੀ ਮੇਰੀ ਮੰਜਲ ਹੈ......ਮੈਂ ਖਾਲਿਸਤਾਨ ਦੀ ਜੰਗ-ਏ-ਅਜ਼ਾਦੀ ਦਾ ਨਿਮਾਣਾ ਜੇਹਾ ਸਿਪਾਹੀ ਹਾਂ......ਅਸੀ ਕਾਤਲ ਨਹੀਂ ਅਸੀ ਜੋ ਕੁਝ ਕੀਤਾ ਉਹ ਮਨੁਖਤਾ ਦੇ ਭਲੇ ਲਈ ਕੀਤਾ ਹੈ।ਅਸੀ ਬੇਅੰਤ ਸਿੰਹੁ ਸਿਰਫ ਇਸ ਕਰਕੇ ਸੋਧਿਆ ਹੈ ਕਿਉਕਿ ਉਹ ਇੰਸਾਨੀਅਤ ਦਾ ਕਾਤਲ ਸੀ...

ਮੇਂ ਅਜ ਅਪਨੇ ਸ਼ਰੀਰ ਦੇ ਸਾਰੇ ਅੰਗ ਮਨੁਖਤਾ ਨੂੰ ਭੇਟ ਕਰਦਾ ਹਾਂ ਜੋ ਕਿਸੇ ਦੇ ਕੰਮ ਆ ਜਾਵੇ....

੧੯੮੪ ਵਿਚ ਮੈਂ ਗਿਆਰਵੀਂ ਪੜਦਾ ਸੀ ਜਦ ਭਾਰਤੀ ਫੌਜਾਂ ਨੇ ਦਰਬਾਰ ਸਾਹਿਬ ਉਤੇ ਅਟੈਕ ਕੀਤਾ ਸੀ ,ਮੈਂ ਢੱਠੇ ਹੋਏ ਅਕਾਲ ਤਖਤ ਸਾਹਿਬ ਅਗੇ ਖੜਕੇ ਅਰਦਾਸ ਕੀਤੀ ਸੀ ਕਿ ਅਕਾਲ ਪੁਰਖ ਮੈਨੂੰ ਜਾਲਮਾਂ ਤੌਂ ਬਦਲਾਂ ਲੈਣ ਦੀ ਸਮਰਥਾ ਬਖਸ਼,ਅਜ ਅਰਦਾਸ ਕਬੂਲ ਹੌਈ ਵੇਖ ਕੇ ਸਕੂਨ ਮਿਲਦਾ ਹੈ ਅਤੇ ਸ਼ੁਕਰਾਨਾ ਕਰਦਾ ਹਾਂ ਅਕਾਲ ਪੁਰਖ ਦਾ... 

ਜੱਜ ਸਾਹਿਬ, ਸਿੱਖਾਂ,ਮੁਸਲਮਾਨਾ,ਇਸਾਈਆਂ,ਦਲਿਤਾਂ,ਨੂੰ ਕਤਲ ਕਰਣ ਵਾਲਿਆਂ ਨੂੰ ਇਥੇ{ਭਾਰਤ 'ਚ}ਦੇਸ਼ ਦੇ ਰਖਵਾਲੇ,ਦੇਸ਼ ਭਗਤ ਕੇਹਾ ਜਾਂਦਾ ਹੈ ਅਤੇ ਬੇਗੁਨਾਹਾਂ ਨੂੰ ਕਤਲ ਕਰਣ ਵਾਲੇ ਦੌਸ਼ੀਆਂ ਨੂੰ ਖਤਮ ਕਰਣ ਵਾਲਿਆਂ ਨੂੰ ਅੱਤਵਾਦੀ ਦਾ ਖਿਤਾਬ ਅਤੇ ਫ਼ਾਂਸੀ ਦੀ ਸਜਾ ,ਜੋ ਮੈਨੂੰ ਕਬੂਲ ਹੈ-ਕਬੂਲ ਹੈ-ਕਬੂਲ ਹੈ,ਪਰ ਇਨਾ ਜਾਲਮਾਂ ਦੀ ਈਨ ਕਬੂਲ ਨਹੀਂ...

ਜੱਜ ਸਾਹਿਬ,ਮੈਂ ਅਜਾਦੀ ਦਾ ਗੀਤ ਗਾਂਊਂਦਾ ਹੋਇਆ ਅਪਣੇ ਸ਼ਹੀਦ ਵੀਰਾਂ ਦੀ ਯਾਦ ਵਿਚ ਕੁਰਬਾਣ ਹੋ ਜਾਵਾਂਗਾ...
ਇਹ ਮੌਤ ਦੀ ਸਜਾ ਲੌਕਾਂ ਲਈ ਤਾਂ ਖੌਫ ਹੋ ਸਕਦੀ ਹੈ, ਪਰ ਮੇਰੀ ਤਾਂ ਇਹ ਦੁਲਹਣ ਬਣੇਗੀ...

ਜੇਕਰ ਜੀਆਂਗੇ.ਜੀਆਂਗੇ ਅਣਖ ਦੇ ਨਾਲ,
ਜੇਕਰ ਮਰਾਂਗੇ,ਮਰਾਂਗੇ ਸ਼ਾਨ ਦੇ ਨਾਲ

No comments:

Post a Comment