Pages

Saturday, January 28, 2012

ਮਾਮਲਾ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਨੂੰ ਆਜ਼ਾਦ ਕਰਵਾਉਣ ਦਾ




ਲੁਧਿਆਣਾ, 7 ਜਨਵਰੀ (ਆਰ.ਐਸ.ਖਾਲਸਾ)




ਹਰਿਦੁਆਰ ਵਿਖੇ ਸਥਿਤ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਜ਼ਮੀਨ ਤੇ ਕਬਜ਼ਾ ਲੈਣ ਲਈ ਪੰਥਕ ਲਹਿਰ ਦੇ ਸਰਪ੍ਰਸਤ ਬਾਬਾ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ਹੇਠ ਆਰੰਭ ਹੋਇਆ ਸੰਘਰਸ਼ ਅੱਜ ਉਸ ਵੇਲੇ ਹੋਰ ਤੇਜ਼ ਹੋ ਗਿਆ ਜਦੋਂ ਉਨ੍ਹਾਂ ਨੇ ਉਤਰਾਖੰਡ ਦੀ ਭਾਜਪਾ ਸਰਕਾਰ ਨੂੰ ਜ਼ੋਰਦਾਰ ਅਲਟੀਮੇਟਮ ਦਿੰਦਿਆਂ ਹੋਇਆਂ ਰਸਮੀ ਤੌਰ ਤੇ ਐਲਾਨ ਕੀਤਾ ਕਿ ਜੇਕਰ ਉਤਰਾਖੰਡ ਦੀ ਭਾਜਪਾ ਸਰਕਾਰ ਨੇ 15 ਜਨਵਰੀ ਤੱਕ ਉਕਤ ਪਵਿੱਤਰ ਸਥਾਨ ਦੀ ਜ਼ਮੀਨ ਨੂੰ ਪੰਥ ਦੇ ਹਵਾਲੇ ਨਾ ਕੀਤੀ ਤਾਂ ਪੰਜਾਬ ਸਮੇਤ ਦੂਜੇ ਰਾਜਾਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਅੰਦਰ ਸਿੱਖ ਸੰਗਤ ਨੂੰ ਭਾਜਪਾ ਉਮੀਦਵਾਰਾਂ ਦਾਮੁਕੰਮਲ ਰੂਪ ਵਿੱਚ ਬਾਈਕਾਟ ਕਰਨ ਦੀ ਜ਼ੋਰਦਾਰ ਅਪੀਲ ਕੀਤੀ ਜਾਵੇਗੀ ।

ਉਕਤ ਮੁੱਦੇ ਸਬੰਧੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਇਸੇ ਕੜੀ ਦੇ ਅੰਦਰਗਤ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਨੂੰ ਆਰ.ਐਸ.ਐਸ. ਤੇ ਭਾਜਪਾ ਦੀ ਸਰਕਾਰ ਦੇ ਚੁੰਗਲ 'ਚੋਂ ਮੁਕਤ ਕਰਵਾਉਣ ਲਈ ਸਮੁੱਚੀਆਂ ਸਿੱਖ ਸੰਗਤਾਂ ਵੱਲੋਂ 10 ਜਨਵਰੀ ਨੂੰ ਉਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਵਿਖੇ ਗੁਰਦੁਆਰਾ ਅਜ਼ਾਦੀ ਸੰਮੇਲਨ ਆਯੋਜਿਤ ਕੀਤਾ ਜਾ ਰਿਹਾ ਹੈ ।

ਉਪਰੰਤ ਸਮੁੱਚੀਆਂ ਸਿੱਖ ਜੱਥੇਬੰਦੀਆਂ ਦੇ ਆਗੂਆਂ ਦੀ ਅਗਵਾਈ ਹੇਠ ਇੱਕ ਵਫਦ ਉਤਰਾਖੰਡ ਦੇ ਰਾਜਪਾਲ ਨੂੰ ਉਕਤ ਪਾਵਨ ਪਵਿੱਤਰ ਮਹਾਨ ਅਸਥਾਨ ਪੰਥ ਨੂੰ ਸੌਂਪਣ ਲਈ ਆਪਣਾ ਮੰਗ ਪੱਤਰ ਵੀ ਦੇਵੇਗਾ ।

ਇਸ ਦੌਰਾਨ ਉਨ੍ਹਾਂ ਨੇ ਭਾਜਪਾ ਨੂੰ ਧਰਮ ਤੇ ਸਿੱਖ ਵਿਰੋਧੀ ਕਰਾਰ ਦਿੰਦਿਆਂ ਹੋਇਆਂ ਕਿਹਾ ਕਿ ਇੱਕ ਪਾਸੇ ਤਾਂ ਭਾਜਪਾ ਪੰਜਾਬ ਵਿੱਚ ਵੋਟਾਂ ਪ੍ਰਾਪਤ ਕਰਨ ਲਈ ਖੁਦ ਨੂੰ ਸਿਖ ਹਿਤੈਸ਼ੀ ਕਰਾਰ ਹੋਣ ਦਾ ਦਾਅਵਾ ਕਰਦੀ ਹੈ ਤੇ ਦੂਜੇ ਪਾਸੇ ਹਰਿਦੁਆਰ ਸਿਥਤ ਸਿਖ ਕੌਮ ਦੀ ਮਹਾਨ ਵਿਰਾਸਤ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਅਸਥਾਨ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਸਿੱਖ ਕੋਮ ਨੂੰ ਸੋਂਪਣ ਲਈ ਤਿਆਰ ਨਹੀਂ ਹੈ। ਜੋ ਕਿ 27 ਸਾਲ ਪਹਿਲਾਂ ਸ਼ਰਾਰਤੀ ਅਨਸਰਾਂ ਵੱਲੋਂ ਢਹਿ ਢੇਰੀ ਕਰ ਦਿੱਤਾ ਗਿਆ ਸੀ ।

ਇਸ ਦੌਰਾਨ ਜਦੋਂ ਪੱਤਰਕਾਰਾਂ ਵੱਲੋਂ ਬਾਬਾ ਦਾਦੂਵਾਲ ਨੂੰ ਇਹ ਸਵਾਲ ਕੀਤਾ ਗਿਆ ਕਿ ਗੁਰਦੁਆਰਾ ਗਿਆਨ ਗੋਦੜੀ ਨੂੰ ਅਜਾਦ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਤੇ ਪੰਜਾਬ ਦੀ ਬਾਦਲ ਸਰਕਾਰ ਵੱਲੋਂ ਵੀ ਉਪਰਾਲੇ ਕੀਤੇ ਜਾ ਰਹੇ ਹਨ?

ਉਕਤ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਹੋਇਆਂ ਉਨ੍ਹਾਂ ਨੇ ਸਪੱਸ਼ਟ ਰੂਪ ਵਿੱਚ ਕਿਹਾ ਕਿ ਸਿੱਖ ਕੌਮ ਦੀ ਧਾਰਮਿਕ ਜਮਾਤ ਸ਼੍ਰੋਮਣੀ ਕਮੇਟੀ ਤੇ ਬਾਦਲਕਿਆਂ ਦਾ ਕਬਜ਼ਾ ਹੋਣ ਕਰਕੇ ਉਹ ਉਕਤ ਮੁੱਦੇ ਤੇ ਪੂਰੀ ਤਰਾਂ ਮੂਕ ਦਰਸ਼ਕ ਬਣੀ ਹੋਈ ਹੈ, ਜਦਕਿ ਦੂਜੇ ਪਾਸੇ ਬਾਦਲ ਸਰਕਾਰ ਆਰ.ਐਸ.ਐਸ. ਤੇ ਭਾਜਪਾ ਆਗੂਆਂ ਦੀ ਸਰਪ੍ਰਸਤੀ ਹੇਠ ਚਲਦੀ ਹੋਣ ਕਾਰਨ ਉਕਤ ਮੁੱਦੇ ਤੋਂ ਲਗਾਤਾਰ ਆਪਣਾ ਟਾਲਾ ਵੱਟਦੀ ਆਈ ਹੈ । ਪਰ ਹੁਣ ਜਾਗਰੂਕ ਹੋਈਆਂ ਸਿੱਖ ਸੰਗਤਾਂ ਕਿਸੇ ਵੀ ਕੀਮਤ ਤੇ ਉਤਰਾਖੰਡ ਦੀ ਭਾਜਪਾ ਸਰਕਾਰ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੀਆਂ ਅਤੇ ਗੁਰੂ ਘਰ ਦੀ ਪ੍ਰਾਪਤ ਤੱਕ ਆਪਣਾ ਸੰਘਰਸ਼ ਜਾਰੀ ਰੱਖਣਗੀਆਂ ।
 
ਇਸ ਦੌਰਾਨ ਜਦੋਂ ਉਨ੍ਹਾਂ ਨੂੰ ਇਹ ਸਵਾਲ ਪੁੱਛਿਆ ਗਿਆ ਕਿ ਚੋਣ ਜਾਬਤਾ ਲੱਗਿਆ ਹੋਣ ਕਾਰਨ ਉਤਰਾਖੰਡ ਦੀ ਸਰਕਾਰ ਕਿਸ ਤਰਾਂ ਉਕਤ ਗੁਰਦੁਆਰਾ ਸਾਹਿਬ ਦੀ ਜ਼ਮੀਨ ਨੂੰ ਸੰਗਤਾਂ ਦੇ ਹਵਾਲੇ ਕਰਨ ਦਾ ਐਲਾਨ ਕਰ ਸਕਦੀ ਹੈ? 

 ਇਸ ਸਬੰਧੀ ਉਨ੍ਹਾਂ ਨੇ ਆਪਣਾ ਪੱਖ ਰੱਖਦਿਆਂ ਹੋਇਆਂ ਕਿਹਾ ਕਿ ਜਦੋਂ ਅਸੀਂ ਗੁਰੂ ਘਰ ਨੂੰ ਆਜ਼ਾਦ ਕਰਵਾਉਣ ਲਈ ਆਪਣਾ ਸੰਘਰਸ਼ ਸ਼ੁਰੂ ਕੀਤਾ ਸੀ ਤਾਂ ਉਸ ਵੇਲੇ ਵੀ ਚੋਣ ਜਾਬਤਾ ਲੱਗਿਆ ਹੋਇਆ ਸੀ । ਇਸ ਦੌਰਾਨ ਉਨ੍ਹਾਂ ਨੇ ਭਾਜਪਾ ਦੇ ਆਗੂਆਂ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣਾ ਜ਼ੋਰਦਾਰ ਨਿਸ਼ਾਨਾ ਬਣਾਉਂਦਿਆਂ ਹੋਇਆਂ ਕਿਹਾ ਕਿ ਜੇਕਰ ਉਨ੍ਹਾਂ ਦੇ ਦਿਲੋ-ਦਿਮਾਗ ਅੰਦਰ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਥੋੜੀ ਬਹੁਤੀ ਵੀ ਸ਼ਰਧਾ ਭਾਵਨਾ ਅਤੇ ਸਤਿਕਾਰ ਹੈ ਤਾਂ ਉਹ ਤੁਰੰਤ ਸੁਹਿਰਦ ਕਦਮ ਚੁੱਕਦਿਆਂ ਹੋਇਆਂ ਗੁਰਦੁਆਰਾ ਸਾਹਿਬ ਦੀ ਜ਼ਮੀਨ ਨੂੰ ਰਸਮੀ ਤੌਰ ਤੇ ਆਜ਼ਾਦ ਕਰਨ ਦਾ ਐਲਾਨ ਕਰਨ ।

ਇਸ ਦੌਰਾਨ ਜਦੋਂ ਪੱਤਰਕਾਰਾਂ ਵੱਲੋਂ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਇਹ ਪੁੱਛਿਆ ਗਿਆ ਕਿ ਉਕਤ ਮੁੱਦੇ ਨੂੰ ਲੈ ਕੇ ਯੂਥ ਅਕਾਲੀ ਦਲ (ਦਿੱਲੀ) ਦੇ ਪ੍ਰਮੁੱਖ ਆਗੂ ਗੁਰਦੀਪ ਸਿੰਘ ਗੋਸ਼ਾ ਉਪਰ ਆਪਣੀ ਸਿਆਸੀ ਕਿੜ ਕੱਢਣ ਲਈ ਦਰਜ ਕੀਤੇ ਗਏ ਕੇਸ ਸਬੰਧੀ ਤੁਹਾਡਾ ਕੀ ਸਟੈਂਡ ਹੈ?

ਇਸ ਸਬੰਧੀ ਉਨ੍ਹਾਂ ਨੇ ਸਪੱਸ਼ਟ ਰੂਪ ਵਿੱਚ ਕਿਹਾ ਕਿ ਧਰਮ ਵਿਰੋਧੀ ਤਾਕਤਾਂ ਤੇ ਸਮੇਂ ਦੀਆਂ ਸਰਕਾਰਾਂ ਹਮੇਸ਼ਾ ਹੀ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲਿਆਂ ਉਪਰ ਝੂਠੇ ਕੇਸ ਦਰਜ ਕਰਦੀ ਆਈ ਹੈ । ਪਰ ਸਿੰਘਾਂ ਨੇ ਹਮੇਸ਼ਾ ਹੀ ਚੜਦੀ ਕਲਾ 'ਚ ਰਹਿ ਕੇ ਅਣੱਖ ਤੇ ਗੈਰਤ ਦੀ ਲੜਾਈ ਲੜੀ ਹੈ ।

ਖਾਸ ਕਰਕੇ ਗੁਰਦੀਪ ਸਿੰਘ ਗੋਸ਼ਾ ਉਪਰ ਸਿਆਸੀ ਕਿੜ ਰਾਹੀਂ ਦਰਜ ਕੀਤੇ ਗਏ ਕੇਸ ਦੀ ਅਸੀਂ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ ਤੇ ਲੋੜ ਪਈ ਤਾਂ ਸਮੁੱਚੀਆਂ ਸਿੱਖ ਸੰਗਤਾਂ ਆਪਣਾ ਜ਼ੋਰਦਾਰ ਸੰਘਰਸ਼ ਵੀ ਸ਼ੁਰੂ ਕਰ ਦੇਣਗੀਆਂ ।

ਇਸ ਮੋਕੇ ਉਹਨਾਂ ਦੇ ਨਾਲ ਯੂਥ ਅਕਾਲੀ ਦਲ ਦਿੱਲੀ ਦੇ ਸੂਬਾ ਸੱਕਤਰ ਜਨਰਲ ਬਲਵਿੰਦਰ ਸਿੰਘ ਭੁੱਲਰ,ਸੂਬਾ ਯੂਥ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ,ਐਸ ਜੀ ਪੀ ਸੀ ਮੈਂਬਰ ਕੁਲਬੀਰ ਸਿੰਘ ਬੜਾ ਪਿੰਡ,ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂ ਜਸਵੀਰ ਸਿੰਘ ਖੰਡੂਰ,ਸਿਖ ਸਟੂਡੇਂਟ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹਮੰਦ, ਸੁਰਜੀਤ ਸਿੰਘ ਬਾਜੜਾ, ਸਰਨਵੀਰ ਸਿੰਘ ਸਰਨਾ,ਪ੍ਰਿਤਪਾਲ ਸਿੰਘ ਖਾਲਸਾ,ਚਰਨਪ੍ਰੀਤ ਸਿੰਘ ਮਿੱਕੀ,ਪਰਮਜੀਤ ਸਿੰਘ ਵਾਲੀਆ,ਗੁਰਦੀਪ ਸਿੰਘ ਚਾਵਲਾ,ਰਵੀ ਰਾਣਾ,ਵਿਨਿਤ ਲੁਥਰਾ,ਰਣਜੀਤ ਸਿੰਘ ਕੈਰਨ,ਰਣਜੀਤ ਸਿੰਘ ਦਿਗਪਾਲ, ਪਰਮਜੀਤ ਸਿੰਘ ਚੋਹਾਨ,ਕਵਲਪ੍ਰੀਤ ਸਿੰਘ ਬੰਟੀ,ਗੁਰਦੀਪ ਸਿੰਘ,ਗਮਨਦੀਪ ਸਿੰਘ,ਦਲਜੀਤ ਸਿੰਘ ਚਾਵਲਾ,ਹਰਮਨਪ੍ਰੀਤ ਸਿੰਘ ਖੁਰਾਣਾ,ਗੁਰਜਿੰਦਰ ਸਿੰਘ ਸਾਹਨੀ,ਸਤਨਾਮ ਸਿੰਘ,ਹਰਮਿੰਦਰਪਾਲ ਸਿੰਘ, ਅਮਨਦੀਪ ਸਿੰਘ ਪਾਰਸ, ਅਵਨਿੰਦਰ ਸਿੰਘ,ਬਲਜੀਤ ਸਿੰਘ ਸ਼ਿਮਲਾਪੁਰੀ,ਸੁਰਿੰਦਰ ਸਿੰਘ ਕੈਂਥ,ਜਸਵਿੰਦਰ ਸਿੰਘ ਭੁੱਲਰ,ਨਵਜੋਤ ਸਿੰਘ,ਤਰਨਜੋਤ ਸਿੰਘ,ਸਤਪਾਲ ਸਿੰਘ,ਬਲਜਿੰਦਰ ਸਿੰਘ ਰੀਠੂ,ਦਵਿੰਦਰ ਸਿੰਘ ਬਿੱਟੂ,ਜੁੱਝਾਰ ਸਿੰਘ,ਅਮ੍ਰਿਤਪਾਲ ਸਿੰਘ,ਜਸਬੀਰ ਸਿੰਘ ਸੋਂਨੂ,ਮਨਦੀਪ ਸਿੰਘ ਲੱਕੀ,ਗਗਨਦੀਪ ਸਿੰਘ ਡੰਗ,ਜਸਪਾਲ ਸਿੰਘ, ਬਲਦੇਵ ਸਿੰਘ ਬਾਜੜਾ,ਮਹਿੰਦਰ ਸਿੰਘ ਕਲਸੀ,ਗੁਰਜੀਤ ਸਿੰਘ ਹਨੀ,ਰਜਨੀਸ਼ ਚੋਪੜਾ ਤੇ ਹੋਰ ਵੀ ਹਾਜਰ ਸਨ।



News Published by PUNJAB SPECTRUM

No comments:

Post a Comment