ਤਿਰਲੋਕ ਸਿੰਘ ਖਾਲਸਾ-ਲਖੀਮਪੁਰ-
ਖੀਰੀ ਯੂਪੀ-
09889934910
ਅੱਜ ਯੂ ਪੀ ਦੇ ਸਿਖਾਂ ਵਲੋਂ ਪੰਥਕ ਸੇਵਾ ਲਹਿਰ ਯੂਪੀ ਅਤੇ ਦਸ਼ਮੇਸ਼ ਖਾਲਸਾ ਫੌਜ ਐਂਟਰਨੈਸ਼ਨਲ ਦੇ ਸਹਯੋਗ ਨਾਲ ਗੁਰੁਦਵਾਰਾ ਕੌੜਿਆਲਾ ਘਾਟ ਸਾਹਿਬ ਤਿਕੁਨੀਆਂ ਲਖੀਮਪੁਰ ਖੀਰੀ ਵਿਖੇ ਇਕ ਵੱਡੀ ਪੰਥਕ ਮੀਟਿਂਗ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਸਿਖ ਸਂਗਤਾਂ ਨੇ ਹਿੱਸਾ ਲਿਆ ! ਮੀਟਿੰਗ ਦੇ ਆਰੰਭ ਵਿੱਚ ਸਮੂਹ ਸਿੱਖ ਸੰਗਤਾਂ ਵਲੋਂ ਪੰਜਾਬ ਦੇ ਗੁਰਦਾਸਪੁਰ ਜਿਲੇ ਵਿਚ ਪੁਲੀਸ ਦੀ ਗੋਲੀ ਨਾਲ ਸ਼ਹੀਦ ਹੋਏ ਭਾਈ ਜਸਪਾਲ ਸਿੰਘ ਨੂੰ ਸਰਧਾਂਜਲੀ ਭੇਟ ਕੀਤੀ ਗਈ, ਯੂਪੀ ਦੀ ਸਮੂਹ ਸਿੱਖ ਸੰਗਤ ਵਲੋਂ ਜੱਥੇਦਾਰ ਅਕਾਲ ਤਖਤ ਸਾਹਿਬ ਗਿਆਂਨੀ ਗੁਰਬਚਨ ਸਿੰਘ ਜੀ ਨੂੰ ਸ਼ਹੀਦ ਭਾਈ ਜਸਪਾਲ ਸਿੰਘ ਜੀ ਦੀ ਫੋਟੋ ਕੇੰਦਰੀ ਸਿੱਖ ਅਜਾਇਬ ਘਰ ਵਿੱਚ ਲਗਾਓਣ ਦੀ ਅਪੀਲ ਕੀਤੀ ਗਈ, ਅਤੇ ਏਹ ਮੰਗ ਕੀਤੀ ਗਈ ਕਿ ਦੋਸ਼ੀਆਂ ਵਿਰੁਧ ਪੰਜਾਬ ਸਰਕਾਰ ਵਲੋਂ ਸ਼ਖਤ ਕਾਰਵਾਈ ਕੀਤੀ ਜਾਵੇ ! ਗਰੁਦੁਵਾਰਾ ਸਾਹਿਬ ਵਿਖੇ ਹੋਏ ਸਿੱਖ ਸੰਗਤ ਦੇ ਇਸ ਇਕੱਠ ਵਿੱਚ ਪੰਜਾਬ ਸਰਕਾਰ ਖਿਲਾਫ ਸ਼ਖਤ ਨਾਰਾਜਗੀ ਵੇਖਣ ਨੂੰ ਮਿਲੀ, ਸੰਗਤ ਵਿੱਚੋਂ ਬੋਲਦਿਆਂ ਦਸ਼ਮੇਸ਼ ਖਾਲਸਾ ਫੌਜ ਦੇ ਜੱਥੇਦਾਰ ਭਾਈ ਗੁਰਬਾਜ ਸਿੰਘ ਅਜ਼ਾਦ ਨੇ ਕਿਹਾ ਕਿ ਪੰਜਾਬ ਦੀ ਅਖੌਤੀ ਪੰਥਕ ਸਰਕਾਰ ਨੇ ਬਾਬਾ ਬਲਜੀਤ ਸਿੰਘ ਜੀ ਦਾਦੁਵਾਲ ਅਤੇ ਹੋਰ ਪੰਥਕ ਆਗੁਆਂ ਨੂੰ ਜੇਲਾਂ ਵਿੱਚ ਬੰਦ ਕਰਕੇ ਸਿੱਖ ਕੌਮ ਨਾਲ ਧੋਖਾ ਕੀਤਾ ਹੈ, ਪੰਜਾਬ ਦੀ ਬਾਦਲ ਸਰਕਾਰ ਵਲੋਂ ਸਿੱਖਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਜੋ ਠੀਕ ਨਹੀ ਹੈ, ਓਹਨਾਂ ਇੱਸ ਗਲ ਦੀ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਦੁਨੀਆਂ ਭਰ ਵਿੱਚ ਵਸਦੇ ਸਿਖਾਂ ਨੂੰ ਏਹ ਦਸੇ ਕਿ ਬਾਬਾ ਦਾਦੂਵਾਲ ਸਣੇ ਜੇਲਾਂ ਵਿੱਚ ਬੰਦ ਕੀਤੇ ਸਾਰੇ ਸਿੱਖ ਆਗੁਆਂ ਨੂੰ ਕਿਸ ਦੋਸ਼ ਵਿੱਚ ਸਰਕਾਰ ਨੇ ਜੇਲਾਂ ਵਿੱਚ ਬੰਦ ਕੀਤਾ ਹੋਇਆ ਹੈ...?? ਭਾਈ ਆਜ਼ਾਦ ਨੇ ਪੰਜਾਬ ਸਰਕਾਰ ਨੂੰ ਯੂਪੀ ਦੇ ਸਿਖਾਂ ਵਲੋਂ ਏਹ ਅਪੀਲ ਕੀਤੀ ਹੈ ਕਿ ਓਹ ਬਿਨਾ ਸ਼ਰਤ ਜਲਦੀ ਤੋਂ ਜਲਦੀ ਬਾਬਾ ਦਾਦੂ ਵਾਲ ਸਣੇ ਸਾਰੇ ਸਿੱਖ ਆਗੁਆਂ ਨੂੰ ਰਿਹਾ ਕਰੇ ਨਹੀਂ ਤਾਂ ਪੰਜਾਬ ਸਰਕਾਰ ਨੂੰ ਦੁਨੀਆਂ ਭਰ ਵਿਚ ਵਸਦੇ ਸਿੱਖਾਂ ਦੇ ਗੁੱਸੇ ਦਾ ਸਾਹਮਣਾਂ ਕਰਨਾ ਪੈ ਸਕਦਾ ਹੈ ! ਇੱਸ ਮੀਟਿਂਗ ਵਿੱਚ ਕਈ ਸਤਕਾਰਤ ਹਸਤੀਆਂ ਨੇ ਸਿਰਕਤ ਕੀਤੀ !
No comments:
Post a Comment