ਉਠ ਜਾਗ ਵੀਰਿਆ ਜਾਗ ਵੇ ਇਹ ਵੇਲਾ ਨਹੀ ਹੈ ਸੌਣ ਦਾ !!
ਚਿੜੀਆਂ ਚੁੱਗ ਗਈਆਂ ਖੇਤ ਵੇ ਕੀ ਫਾਈਦਾ ਫਿਰ ਪਛਤਾਉਣ ਦਾ !!
ਵੀਰੋ ਸਵਾਲ ਹੈ ਕੌਮੀ ਗੈਰਤ ਦਾ ਨਾ ਹੱਥੋਂ ਵੇਲਾ ਜਾਣ ਦਿਉ !!
ਅਣਖ ਦੀ ਖਾਤਰ ਸਿੰਘ ਵੀਰੋ ਤੁਸੀ ਜੁਲਮ ਅੱਗੇ ਸੀਨੇ ਤਾਂਣ ਦਿਉ!!
ਜੇ ਪੱਤ ਕੌਮ ਦੀ ਰੁਲ ਗਈ ਵੀਰੋ ਕੀ ਫਾਈਦਾ ਸਿੰਘ ਕਹਾਉਣ ਦਾ !!
ਉਠ ਜਾਗ ਵੀਰਿਆ ਜਾਗ ਵੇ ਇਹ ਵੇਲਾ ਨਹੀ ਹੈ ਸੌਂਣ ਦਾ !!
ਹੋਰ ਜੁਲਮ ਨਹੀ ਸਹਿਣੇ ਆਪਾਂ ਇਹਨਾਂ ਜੁਲਮੀ ਸਰਕਾਰਾਂ ਦੇ !!
ਸੱਚ ਦੀ ਤੇਗ ਨਾਲ ਭੰਨ ਦਿਉ ਤੁਸੀ ਮੂੰਹ ਜੁਲਮੀ ਤਲਵਾਰਾਂ ਦੇ !!
ਜੇ ਵੇਲਾ ਹੱਥੋ ਨਿਕਲ ਗਿਆ ਕੀ ਫਾਈਦਾ ਫਿਰ ਪਛਤਾਉਣ ਦਾ !!
ਉਠ ਜਾਗ ਵੀਰਿਆ ਜਾਗ ਵੇ ਇਹ ਵੇਲਾ ਨਹੀ ਹੈ ਸੌਣ ਦਾ !!
ਪਹਿਲਾਂ ਸਿਖਾਂ ਲਈ ਖਤਰਾ ਹੁੰਦਾ ਸੀ ਹੁਣ ਸਿਖੀ ਲਈ ਖਤਰਾ ਭਾਰੀ ਹੈ !!
ਸ਼ੇਰਾਂ ਦੀ ਸੀ ਕੌਮ ਅਸਾਡੀ ਵੀਰੋ ਅੱਜ ਗੱਦਾਰਾਂ ਦੇ ਹੱਥੋਂ ਹਾਰੀ ਹੈ !!
ਜਦੋਂ ਸੜਕੇ ਸਭ ਕੁਜ ਸਵਾਹ ਹੋਜੁ ਕੀ ਫਾਈਦਾ ਅੱਗ ਬੁਝਾਉਣ ਦਾ !!
ਉਠ ਜਾਗ ਵੀਰਿਆ ਜਾਗ ਵੇ ਇਹ ਵੇਲਾ ਨਹੀ ਹੈ ਸੌਣ ਦਾ !!
ਖਤਮ ਕਰਨ ਲਈ ਸਿਖੀ ਨੂੰ ਵੀਰੋ ਨਵੇਂ ਹਮਲੇ ਦੀ ਫਿਰ ਤਿਆਰੀ ਹੈ !!
ਕੌਮ ਦਿਆਂ ਗੱਦਾਰਾਂ ਨੇ ਹਰ ਵਾਰੀ ਛੁਰੀ ਪਿੱਠ ਵਿੱਚ ਹੀ ਮਾਰੀ ਹੈ !!
ਜੇ ਰਾਖ਼ੀ ਨਾ ਕਰ ਸਕਦੇ ਹੋਇਏ ਕੀ ਫਾਈਦਾ ਮਹਿਲ ਬਣਾਉਣ ਦਾ !!
ਉਠ ਜਾਗ ਵੀਰਿਆ ਜਾਗ ਵੇ ਇਹ ਵੇਲਾ ਨਹੀ ਹੈ ਸੌਣ ਦਾ !!
ਮਹਿਲ ਜਿਨਾਂ ਚਿਰ ਨਾ ਬਣਿਆ ਕੌਮ ਦਾ ਹਮਲੇ ਹੁੰਦੇ ਰਹਿਣੇ ਨੇ !!
ਵਾਰ ਵਾਰ ਇਹ ਜੁਲਮ ਅਸਾਨੂੰ ਤਦ ਤਕ ਤਾਂ ਸਹਿਣੇ ਪਇਣੇ ਨੇ !!
ਜੇ ਪਾਣੀ ਬਾਝੋ ਸੁੱਕ ਜਾਏ ਸਾਰੀ ਕੀ ਫਾਈਦਾ ਫਸਲ ਉਗਾਉਣ ਦਾ !!
ਉਠ ਜਾਗ ਵੀਇਆ ਜਾਗ ਵੇ ਇਹ ਵੇਲਾ ਨਹੀ ਹੈ ਸੌਣ ਦਾ !!
ਗੱਲ ਮਨ ਲੈ ਸਰਬਜੀਤ ਕੌਰ ਦੀ ਤੂੰ ਦੁਸ਼ਮਣ ਦੀ ਚਾਲ ਪਛਾਣ ਲੈ !!
ਤੇਰਾ ਕੌਣ ਦੋਸਤ ਤੇ ਕੌਣ ਹੈ ਦੁਸਮਣ ਤੂੰ ਉਠ ਕੇ ਆਪ ਸਿਆਣ ਲੈ !!
ਜਾਗ ਸੁਤਿਆ ਅਣਖੀ ਵੀਰਾ ਇਹ ਵੇਲਾ ਕੌਮ ਨੂੰ ਰਾਹ ਦਿਖਾਉਣ ਦਾ !!
ਉਠ ਜਾਗ ਵੀਰਿਆ ਜਾਗ ਵੇ ਇਹ ਵੇਲਾ ਨਹੀ ਹੈ ਸੌਣ ਦਾ !!
ਸਰਬਜੀਤ ਕੌਰ ਖਾਲਸਾ,
ਲਖੀਮਪੁਰ-ਖੀਰੀ,
ਯੂ. ਪੀ.
email - info.dkf@gmail.com
No comments:
Post a Comment