Pages

Saturday, January 19, 2013

ਅਸੀ ਬਾਗੀ ਕਿਉਂ

  ਸਾਡੇ ਦਿਲ ਤੋਂ ਪੁੱਛ ਸੱਜਣਾਂ ਅਸੀਂ ਕਿਉਂ ਸੀ ਬਾਗੀ ਹੋਏ !!
ਹੱਕ ਨੱਪ ਲੈ ਸਾਡੇ ਤੂਂ ਸੱਜਣਾਂ ਅਸੀ ਤਾਂ ਸੀ ਬਾਗੀ ਹੋਏ !!
ਮੋਹਰੇ  ਹੋਕੇ ਲੜੀ ਸੱਜਣਾਂ  ਅਸੀਂ ਲੜਾਈ ਅਜ਼ਾਦੀ ਦੀ !!
ਤੂੰ  ਹੱਥੀਂ  ਲਿਖੀ ਕਹਾਣੀ ਸੱਜਣਾ ਸਾਡੀ ਬਰਬਾਦੀ ਦੀ !!
ਲੱਗੇ ਦਾਗ ਗੁਲਾਮੀ ਦੇ ਸੱਜਣਾਂ ਅਸੀ ਖੂੰਨ ਨਾਲ ਸੀ ਧੋਏ !!
ਸਾਡੇ ਦਿਲ ਤੋਂ ਪੁੱਛ ਸੱਜਣਾਂ ਅਸੀਂ ਕਿਉਂ ਸੀ ਬਾਗੀ ਹੋਏ !!
ਤੈਨੂੰ ਆਪਣਾਂ ਸਮਝ ਅਸੀਂ ਜੰਗਾਂ ਵਿਚ ਹਿੱਸਾ ਲੈਂਦੇ ਰਹੇ !!
ਪਰ ਤੁਸੀ ਇਹਨਾਨੂੰ ਆਪਣੀਆਂ ਹੀ ਜਿੱਤਾਂ ਕਹਿਂਦੇ ਰਹੇ !!
ਸਮਝ ਬਿਗਾਨੇ  ਇੰਸਾਫ ਦੇ ਬੂਹੇ  ਸਾਡੇ ਲਈ ਕਿਉਂ ਢੋਏ !!
ਸਾਡੇ ਦਿਲ ਤੋਂ ਪੁੱਛ ਸੱਜਣਾਂ ਅਸੀਂ ਕਿਉਂ ਸੀ ਬਾਗੀ ਹੋਏ !!
ਇੰਦਰਾ ਨੂੰ ਜਦੋਂ ਕੀਤੀ ਦਾ ਫਲ ਭੁਗਤਾਇਆ ਸਿੰਘਾਂ ਨੇ !!
ਕੁਜ ਪੰਥ ਦੋਖੀਆਂ ਨੂੰ ਸਿਧੇ ਰਸਤੇ ਪਾਇਆ ਸਿੰਘਾਂ ਨੇ !!
ਸਿਰ ਸਿੱਖਾਂ ਦੇ ਕਿਉਂ  ਤੂੰ ਸੱਜਣਾ ਟਾਇਰਾਂ ਵਿੱਚ ਪਰੋਏ !!
ਸਾਡੇ ਦਿਲ ਤੋਂ ਪੁਛ ਸੱਜਣਾਂ ਅਸ਼ੀਂ ਕਿਉਂ ਸੀ ਬਾਗੀ ਹੋਏ !!
ਅੱਜ ਤੱਕ ਸਾਨੂੰ ਇਂਸਾਫ ਦੇਣ ਦੀ ਲੋੜ ਨਾ ਸਮਝੀ ਤੂੰ !!
ਹੱਕ ਬਰਾਬਰ ਸਾਨੂੰ ਚਾਹੀਦੇ ਇਹ ਥੋੜ ਨਾ ਸਮਝੀ ਤੂੰ !!
ਤੇਰੇ ਕੀਤੇ ਜੁਲਮ ਵੇਖਕੇ ਸੀ ਸੱਜਣਾਂ ਧਰਤੀ ਅੰਬਰ ਰੋਏ !!
ਸਾਡੇ ਦਿਲ ਤੋਂ ਪੁੱਛ ਸੱਜਣਾਂ ਅਸੀਂ ਕਿਉਂ ਸੀ ਬਾਗੀ ਹੋਏ !!
ਤੇਰੇ ਬੋਲੇ ਕੰਨਾਂ ਤੱਕ ਆਪਣੀ ਆਵਾਜ਼ ਪਹੁਚਾਂਣ ਲਈ !!
ਤੇਰੇ ਕੀਤੇ ਜੁਲਮਾਂ ਦਾ ਸੱਜਣਾਂ ਤੈਨੂੰ ਹਿਸਾਬ ਗਿਣਾਂਣ ਲਈ !!
ਕਈ  ਵਾਰੀ  ਤੇਰੇ  ਸੱਜਣਾਂ  ਅਸੀਂ  ਨੇੜੇ  ਵੀ  ਸੀ ਹੋਏ !!
ਸਾਡੇ ਦਿਲ ਤੋਂ ਪੁੱਛ ਸੱਜਣਾਂ ਅਸੀਂ ਕਿਉਂ ਸੀ ਬਾਗੀ ਹੋਏ !!
ਇਂਸਾਫ  ਦੇਣ ਦੀ ਥਾਂ ਤੂੰ  ਸਾਨੂੰ ਜਲੀਲ ਬਹੁਤ ਹੀ ਕੀਤਾ !!
ਲਿਖੂ ਕਲਮ ਤਿਰਲੋਕ ਵੀਰ ਦੀ ਜੋ ਤੂੰ ਜੁਲਮ ਸਾਡੇ ਤੇ ਕੀਤਾ !!
ਤੈਨੂੰ ਲੈ ਕੇ ਬਹਿ ਜਾਂਣਗੇ ਮਾਸੂਮਾਂ ਦੀਆਂ ਅੱਖੀਆਂ ਚੋਂ ਹੰਜੂ ਚੋਏ !!
ਸਾਡੇ ਦਿਲ ਤੋਂ ਪੁਛ ਸੱਜਣਾਂ ਅਸੀਂ ਕਿਉਂ ਸੀ ਬਾਗੀ ਹੋਏ !!


ਧਨਵਾਦ ਸਹਿਤ-
ਤਿਰਲੋਕ ਸਿੰਘ ਖਾਲਸਾ, ਲਖੀਮਪੁਰ-ਖੀਰੀ ਯੂਪੀ.
ਮੋਬਾਈਲ-09889934910,09415214070
E mail -info.dkf@gmail.com. dkfnetwork@hotmail.com


No comments:

Post a Comment