Pages

Saturday, January 19, 2013

ਅੱਤਵਾਦੀ ਅਤੇ ਸੱਤਵਾਦੀ

ਗੱਲ ਸੁਣੋਂ ਵੀਰ ਜੀ ਮੇਰੇ !!
ਚੱਲਕੇ ਆਈ ਹਾਂ ਕੋਲ ਤੇਰੇ !!
ਦਿਲ ਵਿੱਚ ਛਾਏ ਘੁੱਪ ਹਨੇਰੇ !!
ਪਾਉ ਚਾਨਣਾ ਦਿਲੋਂ ਹਨੇਰਾ ਦੂਰ ਕਰਾ ਦਿਉ ਜੀ !!
ਦਿਸਦਾ ਨਾ ਕੋਈ ਰਾਹ ਸੱਚ ਦਾ ਰਾਹ ਦਿਖਾ ਦਿਉ ਜੀ !!
ਜੇ ਤੂੰ ਵੀਰ ਆਖਿਆ ਮੈਨੂੰ !!
ਮੈਂ ਵੀ ਭੈਣ ਬਣਾਇਆ ਤੈਂਨੂੰ !!
ਤੇਰੇ ਦਿਲ ਵਿੱਚ ਕੀ ਸਵਾਲ ਦੱਸਦੇ ਵੀਰ ਆਪਣੇ ਨੂੰ !!
ਭੈਣੇ ਕੀ ਹੋਇਆ ਤੇਰੇ ਨਾਲ ਦੱਸਦੇ ਵੀਰ ਆਪਣੇ ਨੂੰ !!
ਮੈ ਹਾਂ ਟੀਚਰ ਇੱਕ ਨਿਮਾਣੀ !!
ਹੈ ਇਕ ਵੱਖਰੀ ਮੇਰੀ ਕਹਾਣੀ !!
ਅੱਖੀਆ ਚੋਂ ਵਹਿ ਤੁਰਦਾ ਹੈ ਪਾਣੀ !!
ਕਹਿੰਦੇ ਘਰ ਵਾਲੇ ਸਿੱਖ ਤਾਂ ਅੱਤਵਾਦੀ ਹੁੰਦੇ ਆ !!
ਦੱਸ ਵੀਰਿਆ ਮੈਂਨੂੰ ਕੌਣ ਫਿਰ ਸੱਤਵਾਦੀ ਹੁੰਦੇ ਆ !!
ਦੇਸ਼ ਨੂੰ ਜਦ ਸੀ ਲੋੜ ਖੂੰਨ ਦੀ ਪੈ ਗਈ !!
ਸਾਡੀ ਜਮੀਰ ਜਗਾ ਕੇ ਲੈ ਗਈ !!
ਹੱਕ ਲੁੱਟਕੇ ਦਿੱਲੀ ਬਹਿ ਗਈ !!
ਇਥੇ ਹੱਕ ਮੰਗਣ ਵਾਲੇ ਭੈਣੇ ਨੀ ਅੱਤਵਾਦੀ ਹੁੰਦੇ ਆ !!
ਦੇਸ਼ ਨੂੰ ਲੁੱਟਣ ਵਾਲੇ ਸਦਾ ਹੀ ਸੱਤਵਾਦੀ ਹੁੰਦੇ ਆ !!
ਮੈ ਪੜਿਆ ਇਤਹਾਸ ਤੁਹਾਡਾ !!
ਰਿਹਾ ਉਸ ਨਾਲ ਵਾਸਤਾ ਸਾਡਾ !!
ਜਦ ਮੁਗਲਾਂ ਦਾ ਡਰ ਹੁੰਦਾ ਸੀ ਡਾਡਾ !!
ਸਿੱਖ ਹਮੇਸ਼ਾ ਵੀਰਾ ਜੁਲਮ ਮਿਟਾਉਂਦੇ ਰਹੇ ਆ !!
ਉਠ ਸਿੰਘ ਹਮੇਸ਼ਾ ਹਿੰਦ ਦੀ ਇੱਜਤ ਬਚਾਉਂਦੇ ਰਹੇ ਆ !!
ਇੱਹ ਗੱਲ ਸੱਚੀ ਤੂੰ ਆਖੀ !!
ਖਾਲਸੇ ਨੇ ਕੀਤੀ ਹਿੰਦ ਦੀ ਰਾਖੀ !!
ਇਤਹਾਸ ਵਿਚ ਦਰਜ ਹੈ ਸੱਚੀ ਸਾਖੀ !!
ਇਥੇ ਜੋ ਕਰਨ ਦੇਸ਼ ਦੀ ਰਾਖੀ ਉਹ ਅੱਤਵਾਦੀ ਹੁੰਦੇ ਆ !!
ਇਥੇ ਜੋ ਪੀਣ ਖੂੰਨ ਮਾਸੂਮਾਂ ਦਾ ਭੈਣੇ ਸੱਤਵਾਦੀ ਹੁੰਦੇ ਆ !!
ਕਹਿੰਦੇ ਸਿੱਖ ਦੇਸ਼ ਧ੍ਰੋਹੀ ਨੇ ਸਾਰੇ !!
ਤਾਹੀਉਂ ਚੁਣ ਚੁਣ ਸੀ ਇਹ ਮਾਰੇ !!
ਕਈ ਵਾਰੀ ਸਾਡੇ ਤੋਂ ਨੇ ਹਾਰੇ !!
ਦੱਸ ਵੀਰਿਆ ਇਹਨਾਂਨੂੰ ਕੀ ਜਵਾਬ ਦੇਵਾਂਗੀ ਮੈਂ !!
ਕਦ ਤੱਕ ਅੱਖੀਆਂ ਭਰ ਭਰ ਹੋਰ ਰੋਵਾਂਗੀ ਮੈਂ !!
ਜੇ ਸਿੱਖ ਅੱਤਵਾਦੀ ਹੁੰਦੇ ਸਾਰੇ !!
ਕਿਉਂ ਦੁਸ਼ਮਣ ਨੂੰ ਦਿਖਾਉਂਦੇ ਤਾਰੇ !!
ਕਿਉਂ ਸਿਖ ਜੁਲਮ ਸਹਿ ਗਏ ਭਾਰੇ !!
ਭੈਣੇ ਸੱਚ ਧਰਮ ਦੇ ਰਾਖੇ ਹੀ ਅੱਤਵਾਦੀ ਹੁੰਦੇ ਆ !!
ਜੋ ਜੁਲਮ ਕਰਨ ਅੱਤਭਾਰੀ ਉਹ ਸੱਤਵਾਦੀ ਹੁੰਦੇ ਆ !!
ਮੈਂ ਗੱਲ ਸਮਝ ਲਈ ਸਾਰੀ !!
ਤੁਹਾਡੇ ਤੇ ਜੁਲਮ ਹੋਇਆ ਅੱਤਭਾਰੀ !!
ਫਿਰ ਵੀ ਹਿਂਮੱਤ ਨਾ ਤੁਸੀ ਹਾਰੀ !!
ਤੇਰੀ ਗੁੱਝੀ ਰਮਜ ਵੀਰਿਆ ਮੈਨੂੰ ਸਮਝ ਚ ਆ ਗਈ ਆ !!
ਕਿਉਂ ਸਿੱਖ ਹੋਏ ਸੀ ਬਾਗੀ ਗੱਲ ਮੇਰੀ ਪਕੜ ਚ ਆ ਗਈ ਆ !!
ਇੱਥੇ ਜਮੀਰਾਂ ਦੇ ਹੁੰਦੇ ਸਉਦੇ !!
ਕਾਤਲਾਂ ਨੂੰ ਮਿਲਦੇ ਉੱਚੇ ਅਉਦੇ !!
ਥਾਂ ਥਾਂ ਫਿਰਦੇ ਰਾਖਸ਼ ਕਉਡੇ !!
ਇੱਥੇ ਜੋ ਸੱਚ ਦੇ ਹੋਣ ਪੁਜਾਰੀ ਉਹ ਅੱਤਵਾਦੀ ਹੁੰਦੇ ਆ !!
ਜੋ ਕਰਵਾਉਣ ਦੇਸ਼ ਵਿੱਚ ਦੰਗੇ ਉਹ ਸੱਤਵਾਦੀ ਹੁੰਦੇ ਆ !!
ਜੀ ਕਰਦਾ ਮੈਂ ਵੀ ਸਿਖ ਬਣ ਜਾਂਵਾਂ !!
ਸਿਰਤੇ ਸੋਹਣੀ ਦਸਤਾਰ ਸਜਾਂਵਾਂ !!
ਗਾਤਰੇ ਸ੍ਰੀ ਸਾਹਿਬ ਮੈਂ ਪਾਵਾਂ !!
ਪਰ ਗੱਲ ਇਹ ਮਾਪਿਆਂ ਨੂੰ ਵੀਰ ਜੀ ਕੌੜੀ ਲਗਦੀ ਏ !!
ਮੈਂਨੂੰ ਇਹ ਸੋਚ ਉਹਨਾਂਦੀ ਵੀਰ ਜੀ ਬੜੀ ਸੌੜੀ ਲਗਦੀ ਏ !!
ਆਪਣੇ ਧਰਮ ਚ ਰਹਿ ਤੂੰ ਪੱਕੀ !!
ਤੈਨੂੰ ਗੱਲ ਸੁਣਾਵਾਂ ਸੱਚੀ !!
ਗੱਲ ਕਹੇ ਨਾ  ਵੀਰ ਤੇਰਾ ਕੱਚੀ !!
ਤੂੰ ਕਾਹਤੋਂ ਬਣਨਾ ਅੱਤਵਾਦੀ ਸਿੱਖ ਤਾਂ ਅੱਤਵਾਦੀ ਨੁੰਦੇ ਆ !!
ਇਥੇ ਝੂਠ ਦੇ ਹੋਣ ਵਾਪਾਰੀ ਭੈਣਜੀ ਸੱਤਵਾਦੀ ਹੁੰਦੇ ਆ !!
 ਅੱਜ ਤੋਂ ਮੈਂ ਗੁਰੂ ਗ੍ਰੰਥ ਨੂੰ ਮੰਨਣਾਂ !!
ਸਿਰ ਤੋਂ ਭਰਮ ਦਾ ਭਾਂਡਾ ਭੰਨਣਾਂ !!
ਹੁਣ ਮੈ ਜੁਲਮ ਵਿਰੁੱਧ ਲੱਕ ਬੰਨਣਾਂ !!
ਦੇਖੀ ਜਾਉ ਜੋ ਹੋਉ ਮੈਂ ਵੀ ਅੱਤਵਾਦੀ ਬਣਨਾਂ ਹੈ !!
ਪਰ ਕਾਦਰ ਦੇ ਦਰਬਾਰ ਵੀਰਿਆ ਸੱਤਵਾਦੀ ਬਣਨਾਂ ਹੈ !!
ਭੈਂਣੇ ਤੇਰੀ ਸੋਚ ਤੇ ਫੁੱਲ ਚੜਾਵਾਂ !!
ਤੈਥੋਂ ਵਾਰ ਵਾਰ ਮੈਂ ਜਾਂਵਾਂ !!
ਤੈਂਨੂੰ ਘੁੱਟ ਕਲੇਜੇ ਲਾਵਾਂ !!
ਧੰਨ ਹੈ ਤੇਰੀ ਸੋਚ ਭੈਣੇ ਜੱਗ ਜਿਉਂਦੀ ਰਹੇਂ ਤੂੰ !!
ਗੁਰੂ ਨਾਨਕ ਦੇ ਦਰਬਾਰ ਸਦਾ ਮਾਂਣ ਪਾਉਂਦੀ ਰਹੇਂ ਤੂੰ !!
ਵੀਰਾ ਤੈਂਨੂੰ ਦਿਲ ਦਿਆਂ ਖੋਲ ਸੁਣਾਵਾਂ !!
ਤੈਥੋਂ ਕੁੱਜ ਵੀ ਨਾ ਛੁਪਾਵਾਂ !!
ਜਿੰਦੜੀ ਧਰਮ ਦੇ ਲੇਖੇ ਲਾਵਾਂ !!
ਮੇਰੇ ਦਿਲ ਵਿੱਚ ਆਏ ਖਿਆਲ ਜੁਲਮ ਬਹੁਤ ਸੀ ਹੋਏ ਤੁਹਾਡੇ ਤੇ !!
ਤੁਹਾਡੇ ਘਰ ਵਿੱਚ ਸੀ ਗੱਦਾਰ ਜਿਨਾਂ ਦਾਗ ਲਾਏ ਤੁਹਾਡੇ ਤੇ !!
ਇੱਥੇ ਰਾਜ ਹੈ ਪੂਰੇ ਗੱਦਾਰਾਂ ਦਾ !!
ਫਾਂਸੀ ਨਾਲ ਵਾਹ ਸਰਦਾਰਾਂ ਦਾ !!
ਕੀ ਕਰੀਏ ਰੁੱਸੀਆਂ ਬਹਾਰਾਂ ਦਾ !!
ਜਦੋਂ ਮਿਲਦਾ ਨਾਂ ਇੰਸਾਫ ਉਦੋਂ ਸਿੱਖ ਵੱਖਵਾਦੀ ਹੁੰਦੇ ਆ !!
ਇੱਥੇ ਟਾਈਟਲਰ ਵਰਗੇ ਗੱਦਾਰ ਹੀ ਸੱਤਵਾਦੀ ਹੁੰਦੇ ਆ !!
ਦਰਦ ਦਿਲ ਦਾ ਕਿੱਥੇ ਲੁਕਾਵਾਂ !!
ਅੱਖੀਆਂ ਚੋਂ ਨੀਰ ਬਹਾਵਾਂ !!
ਜਦੋਂ ਦਿਸਣ ਰੋਦੀਆਂ ਮਾਂਵਾਂ !!
ਹੁਣ ਕਰਨੀ ਪਉ ਲੜਾਈ ਇੰਸਾਫ ਦੀ ਖਾਤਰ ਆਪਾਂਨੂੰ !!
ਵੀਰ ਜੀ ਰੱਬ ਰਿਹਾ ਹੈ ਤੋਲ ਇਹਨਾਂਦੇ ਕੀਤੇ ਪਾਪਾਂ ਨੂੰ !!
ਜਿੱਥੇ ਬੇਪੱਤ ਹੋਈਆਂ ਭੈਂਣਾਂ !!
ਜਿੱਥੇ ਨੀਰ ਬਹਾਇਆ ਨੈਂਣਾਂ !!
ਦੱਸ ਉਸ ਦੇਸ਼ ਤੋਂ ਕੀ ਅਸਾਂ ਲੈਣਾਂ !!
ਜੇ ਮੰਗ ਲੈਂਣ ਇੰਸਾਫ ਫਿਰ ਸਿੱਖ ਵੱਖ ਵਾਦੀ ਹੂੰਦੇ ਆ !!
ਜੇ ਕਰਨ ਜੁਲਮ ਦਾ ਨਾਸ਼ ਫਿਰ ਸਿੱਖ ਅੱਤਵਾਦੀ ਹੁੰਦੇ ਆ !!
ਜੁਲਮ ਹਮੇਸ਼ਾਂ ਵੀਰ ਨਾ ਰਹਿਣਾ !!
ਇਕ ਦਿਨ ਹਿਸਾਬ ਪਉਗਾ ਦੇਣਾ !!
ਮਨ ਲੈ ਸਿਆਣਿਆਂ ਦਾ ਇਹ ਕਹਿਣਾਂ !!
ਜੁਲਮ ਦਾ ਹੋਇਆ ਅੰਤ ਇਤਹਾਸ ਗਵਾਹੀ ਭਰਦਾ ਹੈ !!
ਜੋ ਕਰੇ ਮਜਲੂਮ ਤੇ ਵਾਰ ਕੁੱਤੇ ਦੀ ਮੌਤੇ ਮਰਦਾ ਹੈ !!
ਸ਼ੁਕਰ ਹੈ ਭੈਂਣੇ ਤੇਰਾ !!
ਜੋ ਤੂੰ ਦਰਦ ਸਮਝਿਆ ਮੇਰਾ !!
ਦੂਰ ਹੋ ਗਿਆ ਦਿਲੋਂ ਹਨੇਰਾ !!
ਰੱਬ ਦੀ ਦਰਗਾਹੇ ਤਾਂ ਸਿੱਖ ਸੱਤਵਾਦੀ ਹੁੰਦੇ ਆ !!
ਤਿਰਲੋਕ ਸਿਘਾਂ ਭਾਵੇਂ ਜਾਲਮ ਲਈ ਸਿੱਖ ਅੱਤਵਾਦੀ ਹੁੰਦੇ ਆ !!


ਧਨਵਾਦ ਸਹਿਤ-
ਤਿਰਲੋਕ ਸਿੰਘ ਖਾਲਸਾ
ਜਨਰਲ ਸਕੱਤਰ - ਦਸਮੇਸ਼ ਖਲਾਸਾ ਫੌਜ ਇੰਟਰਨੈਸ਼ਨਲ, ਪੰਥਕ ਸੇਵਾ ਲਹਿਰ ਯੂ.ਪੀ.
ਮੋਬਾਈਲ- 09889934910, 09415214070
E mail- info.dkf@gmail.com, dkfnetwork@hotmail.com

No comments:

Post a Comment