Pages

Tuesday, December 6, 2011

ਜੇ ਬਾਦਲ “ਫਖਰ ਏ ਕੌਮ” ਹੈ ਤਾਂ ਸਿਖ ਕੌਮ ਦਾ ਦੁਸ਼ਮਣ ਕੌਣ ਹੈ........??????


ਤਿਰਲੋਕ ਸਿੰਘ ਖਾਲਸਾ (ਨਿਘਾਸਨ ਖੀਰੀ ਯੂ ਪੀ):

ਮਿਤੀ 4 ਦਸੰਬਰ ਨੂੰ ਦਸ਼ਮੇਸ਼ ਖਾਲਸਾ ਫੌਜ਼ ਇੰਟਰਨੈਸ਼ਨਲ ਅਤੇ ਪੰਥਕ ਸੇਵਾ ਲਹਿਰ ਯੂਪੀ ਬ੍ਰਾਂਚ ਵਲੋਂ ਦਸ਼ਮੇਸ਼ ਖਾਲਸਾ ਫੌਜ਼ ਦੇ ਜਨਰਲ ਸਕਤਰ ਸਰਦਾਰ ਤਿਰਲੋਕ ਸਿੰਘ ਖਾਲਸਾ ਦੇ ਘਰ ਇਕ ਜਰੂਰੀ ਮੀਟਿੰਗ ਕੀਤੀ ਗਈ, ਜਿਸ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਵਲੋਂ ਬਾਦਲ ਨੂੰ ਫਕਰ ਏ ਕੌਮ ਨਾਲ ਸਨਮਾਨਿਤ ਕਰਨ ਦਾ ਪੁਰਜੋਰ ਵਿਰੋਧ ਕੀਤਾ ਗਿਆ

ਸ਼੍ਰੀ ਅਕਾਲ ਤਖਤ ਸਾਹਿਬ ਦੇ ਅਖੌਤੀ ਜੱਥੇਦਾਰਾਂ ਵਲੋਂ ਪੰਜਾਬ ਦੇ ਸ. ਐਮ. ਪ੍ਰਕਾਸ਼ ਸਿੰਘ ਬਾਦਲ ਨੂੰ ਫਖਰ-ਏ-ਕੌਮ ਨਾਲ ਸਨਮਾਨਿਤ ਕੀਤਾ ਜਾਣਾ ਹੈਰਾਨ ਕੁੰਨ ਅਤੇ ਫਖਰ ਏ ਕੌਮ ਸਨਮਾਨ ਦਾ ਨਿਰਾਦਰ ਕਰਨ ਯੋਗ ਫੈਸਲਾ ਹੈ ! ਇਸ ਬਾਦਲ ਨੇ 1984 ਵਿਚ ਸ਼੍ਰੀ ਅਕਾਲ ਤਖਤ ਸਾਹਿਬ ਤੇ ਕਸਮਾਂ ਖਾ ਕੇ ਸਿਖ ਕੌਮ ਨਾਲ ਗਦਾਰੀ ਕੀਤੀ, ਫੌਜ਼ੀ  ਹਮਲਾ ਵੀ ਏਹਨਾ ਦੀ ਹੀ ਗਦਾਰੀ ਦਾ ਨਤੀਜਾ ਸੀ !

  • ਓਤਰਾਖੰਡ ਦੇ ਬਣਨ ਵੇਲੇ ਵੀ ਪ੍ਰਕਾਸ਼ ਸਿੰਘ ਬਦਲ ਨੇ ਓਥੋੰ ਦੇ ਸਿਖਾਂ ਨਾਲ ਵਿਸ਼ਵਾਸਘਾਤ ਕੀਤਾ, 
  • ਲੁਧਿਆਣਾ ਕਾਂਡ ਵੇਲੇ ਵੀ ਇਸ ਬਾਦਲ ਦੀ ਗਦਾਰੀ ਸਾਰੀ ਸਿਖ ਕੌਮ ਨੇ ਅਖੀੰ ਦੇਖੀ, ਬਾਦਲ ਦੀਆਂ ਫੋਰਸਾਂ ਵਲੋੰ ਸਿਖਾਂ ਤੇ ਅਨੇ ਵਾਹ ਫਾਇਰਿੰਗ ਕੀਤੀ ਗਈ ਜਿਸ ਵਿਚ ਦਰਸ਼ਨ ਸਿਂਘ ਲੁਹਾਰਾ ਸ਼ਹੀਦ ਹੋ ਗਏ ਅਤੇ ਹੋਰ ਕਈ ਸਿਖ ਜਖਮੀ ਹੋ ਗਏ !   
  • ਫਿਰ ਭੀਖੀ ਕਾਂਡ ਵੇਲੇ ਵੀ ਇਹਨਾਂ ਦਾ ਸਿਖਾਂ ਦੇ ਪ੍ਰਤੀ ਜੋ ਰਵਈਆ ਰਿਹਾ ਓਹ ਸਭ ਦੇ ਸਾਹਮਣੇ ਹੈ ! 
 
ਸਿਖਾਂ ਤੇ ਇੰਨਾ ਕਹਿਰ ਢਾਹੁਣ ਵਾਲਾ ਪ੍ਰਕਾਸ਼ ਸਿੰਘ ਬਾਦਲ ਜੇ ਫਖਰ-ਏ-ਕੌਮ ਹੈ ਤਾਂ ਫਿਰ ਸਿੱਖ ਕੌਮ ਦਾ ਅਸਲੀ ਦੁਸ਼ਮਣ ਕੌਣ ਹੈ...????

ਪਿਛਲੇ ਦਿਨੀ ਸ਼੍ਰੋਮਣੀ ਕਮੇਟੀ ਚੋਂਣਾਂ ਦੌਰਾਨ ਇਹਨਾਂ ਨੇ ਪਤਿਤ ਲੋਕਾਂ ਦੀਆਂ ਵੋਟਾਂ ਨਾਲ ਸ਼੍ਰੋਮਣੀ ਕਮੇਟੀ ਤੇ ਕਬਜਾ ਕੀਤਾ !

  ਜੱਦ ਕਿ ਜਿਹਨਾਂ ਦੀਆਂ ਵੋਟਾਂ ਬਣਨੀਆਂ ਚਾਹੀਦੀਆਂ ਸੀ ੳਹਨਾਂ ਦੀਆਂ ਵੋਟਾਂ ਹੀ ਨਹੀ ਬਣਾਈਆਂ ਗਈਆਂ ! ਇਹ ਸਭ ਕੁਝ ਬਾਦਲ ਵੱਲੌ ਇਕ ਸੋਚੀ ਸਮਝੀ ਸਾਜਿਸ ਦੇ ਤਹਿਤ ਕੀਤਾ ਗਿਆ ਤਾਂ ਜੋ ਪੰਥਕ ਧਿਰਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਤੋਂ ਦੂਰ ਕੀਤਾ ਜਾ ਸਕੇ ! 

ਬਾਦਲ ਦਾ ਇੱਕ ਹੋਰ ਰੂਪ ਵੀ ਲੋਕਾਂ ਦੀ ਜਾਣਕਾਰੀ ਲਈ....



ਖਾਲਸਾ ਪੰਥ ਦੇ ਕਈ ਸ਼ੂਰਬੀਰ ਯੋਧੇ ਜੇਲਾਂ ਵਿੱਚ ਕੈਦ ਕੀਤੇ ਹੋਏ ਨੇ ਜਿਹਨਾਂ ਦੀ ਇਹਨਾਂ ਨੂੰ ਕੋਈ ਪਰਵਾਹ ਨਹੀ ਹੈ ਫਿਰ ਇਸ ਬਾਦਲ ਨੂੰ ਕਿਸ ਆਧਾਰ ਤੇ "ਫਖਰ-ਏ-ਕੌਮ" ਦਿੱਤਾ ਜਾ ਰਿਹਾ ਹੈ ??????

ਇਸ ਬਾਦਲ ਨੂੰ ਤਾਂ "ਗਦਾਰ-ਏ-ਕੌਮ" ਐਲਾਨਿਆਂ ਜਾਣਾਂ ਚਾਹੀਦਾ ਸੀ !

ਸਿੱਖ ਕੌਮ ਵਿਚ ਅੱਜ ਵੀ "ਫਖਰ ਏ ਕੌਮ" ਹੋਰ ਹਨ ਇਹ ਬਾਦਲ "ਫਖਰ ਏ ਕੌਮ" ਨਹੀ ਹੋ ਸਕਦਾ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਅਤੇ ਸਾਰੀ ਸਿਖ ਕੌਮ ਨਾਲ ਧ੍ਰੋ੍ਹ ਕਮਾਓਣ ਵਾਲਾ ਬਾਦਲ ਕੇਵਲ "ਗਦਾਰ ਏ ਕੌੰਮ" ਹੀ ਕਿਹਾ ਜਾ ਸਕਦਾ ਹੈ !

ਅਜ ਦੀ ਇਸ ਮੀਟਿੰਗ ਵਿਚ ਸਾਰੇ ਹੀ ਵੀਰਾਂ ਭੈਣਾੰ ਵਲੋੰ ਬਾਦਲ ਨੂੰ ਸਨਮਾਨ ਦੇਣ ਦਾ ਪੁਰਜੋਰ ਵਿਰੋਧ ਕੀਤਾ  ਗਿਆ, ਇਸ ਮੀਟਿੰਗ ਵਿਚ ਪਹੁਚੇ ਸਜਣਾਂ ਵਿਚ ਭਾਈ ਗੁਰਬਾਜ ਸਿੰਘ ਆਜਾਦ, ਭਾਈ ਬਲਕਾਰ ਸਿੰਘ ਪੀਲੀਭੀਤ, ਤਿਰਲੋਕ ਸਿੰਘ ਖਾਲਸਾ, ਭਾਈ ਬਲਵੀਰ ਸਿੰਘ ਪ੍ਰੇਮੀ, ਭਾਈ ਗੁਰਦੀਪ ਸਿੰਘ, ਭਾਈ ਸੁਖਵੰਤ ਸਿੰਘ ਬਗਗਾ, ਭਾਈ ਸੁਖਵਿੰਦਰ ਸਿੰਘ, ਭਾਈ ਰੇਸ਼ਮ ਸਿੰਘ ਬੀ ਡੀ ਸੀ, ਭਾਈ ਦਲਵਿੰਦਰ ਸਿੰਘ, ਬੀਬੀ ਸਰਬਜੀਤ ਕੌਰ ਖਾਲਸਾ, ਬੀਬੀ ਮੰਜੀਤ ਕੌਰ ਆਦਿ ਸਿਖ ਸੰਗਤਾਂ ਨੇ ਹਾਜਰੀ ਭਰੀ !
                             



ਧੰਨਵਾਦ  ਸਹਿਤ,
ਤਿਰਲੋਕ ਸਿੰਘ ਖਾਲਸਾ,
ਜਨਰਲ ਸਕੱਤਰ 
ਦਸਮੇਸ਼ ਖਾਲਸਾ ਫੌਜ ਇੰਟਰਨੈਸ਼ਨਲ !!

ਮੋਬਾਇਲ :- 09889934910

No comments:

Post a Comment