Pages

Tuesday, December 6, 2011

ਭਾਈ ਹਰਜਿੰਦਰ ਸਿੰਘ ਜਿੰਦਾ ਦੀ ਮਾਤਾ ਗੁਰਨਾਮ ਕੌਰ ਜੀ ਨੂੰ ਸ਼ਰਧਾਂਜਲੀ ......


ਇਕ ਅਮਰ ਸ਼ਹੀਦ ਦੀ ਮਾਤਾ ਇਸ ਦੁਨੀਆਂ ਤੋਂ ਮੁਖ ਓਜਲਾ ਲੈਕੇ ਤੁਰਦੀ ਬਣੀ-- ਦਸ਼ਮੇਸ਼ ਖਾਲਸਾ ਫੌਜ਼ ਇੰਟਰਨੈਸ਼ਨਲ

ਤਿਰਲੋਕ ਸਿੰਘ ਖਾਲਸਾ ( ਨਿਘਾਸਨ, ਲਖੀਮਪੁਰ-ਖੀਰੀ ਯੂ. ਪੀ. )





ਮਾਤਾ ਗੁਰਨਾਮ ਕੌਰ ਜੀ
1984 ਵਿਚ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਤੇ ਹੋਏ ਫੌਜ਼ੀ ਹਮਲੇ ਦੇ ਮੁਖ ਦੋਸੀ ਜਨਰਲ ਏ. ਐਸ. ਵੈਦਿਆ ਨੂੰ ਨਰਕਾਂ ਦੇ ਰਾਹ ਤੋਰਨ ਵਾਲੇ ਦੋ ਕੌਮ ਦੇ ਸੂਰਬੀਰ ਯੋਦੇ ਭਾਈ ਸੁਖਦੇਵ ਸਿੰਘ ਜੀ ਸੁਖਾ ਅਤੇ ਭਾਈ ਹਰਜਿੰਦਰ ਸਿੰਘ ਜੀ ਜਿੰਦਾ ਜਿਨ੍ਹਾਂ ਨੇ ਸਿੱਖ ਕੌਮ ਦੀ ਪੈਰਾਂ ਵਿਚ ਰੁਲਦੀ ਪੱਗ ਨੂੰ ਚੁੱਕ ਕੇ ਮੁੜ ਕੌਮ ਦੇ ਸਿਰ ਤੇ ਰੱਖਿਆ, ਓਨਾਂ ਵਿਚੋਂ ਭਾਈ ਹਰਜਿੰਦਰ ਸਿੰਘ ਜਿੰਦਾ ਜਿਨਾਂਦੀ ਬਿਰਧ ਮਾਤਾ- ਮਾਤਾ ਗੁਰਨਾਮ ਕੌਰ ਜੀ ਜੋ ਬੀਤੇ 3 ਦਿਸੰਬਰ ਨੂੰ ਰਾਤ 9 ਵਜੇ ਕੱਕੜ ਹਾੱਸਪੀਟਲ ਵਿਚ ਅਕਾਲ ਚਲਾਣਾਂ ਕਰ ਗਏ, ਓਹਨਾਂ ਦੇ ਚਲੇ ਜਾਂਣ ਨਾਲ ਪੰਥ ਖਾਲਸੇ ਨੂੰ ਇਕ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਹੈ, ਮਾਤਾ ਗੁਰਨਾਮ ਕੌਰ ਜੀ ਦੇ ਚਲੇ ਜਾਣ ਨਾਲ ਸਾਰੇ ਪੰਥਕ ਵੀਰਾਂ ਭੈਣਾਂ ਨੂੰ ਗਹਿਰਾ ਸਦਮਾ ਪਹੁੰਚਿਆ ਹੈ !

ਪਰ ਹੈਰਾਨੀ ਦੀ ਗੱਲ  ਇਹ ਹੈ ਕਿ ਸਾਡੇ ਅਖੌਤੀ ਪੰਥਕ ਆਗੂਆਂ ਨੇ ਜਿਓਂਦੇ ਜੀ ਇਸ ਅਣਮੁਲੇ ਹੀਰੇ ਦੀ ਕਦਰ ਨਾਂ ਪਾਈ !

ਸਚਮੁਚ ਮਾਤਾ ਗੁਰਨਾਮ ਕੌਰ ਜੀ ਇਕ ਅਦੁਤੀ ਸ਼ਖਸ਼ਿਅਤ ਦੇ ਮਾਲਕ ਸਨ ਜਿਨ੍ਹਾਂ ਨੇ ਖਾਲਸਾ ਪੰਥ ਦੇ ਮਹਾਨ ਸ਼ਹੀਦ ਭਾਈ ਹਰਜਿਮਦਰ ਸਿੰਘ ਜਿੰਦੇ ਵਰਗੀ ਮਹਾਨ ਸ਼ਖਸ਼ਿਅਤ ਨੂੰ ਪੰਥ ਦੀ ਝੋਲੀ ਪਾਇਆ !

ਨਾਂ ਹੀ ਮਾਤਾ ਗੁਰਨਾਮ  ਕੌਰ ਵਰਗੀਆਂ ਮਾਵਾਂ ਨਿੱਤ ਨਿੱਤ ਇਸ ਦੁਨੀਆਂ ਤੇ ਆਉਂਦੀਆਂ ਹਨ ਤੇ ਨਾਂ ਹੀ ਨਿੱਤ ਨਿੱਤ ਭਾਈ ਹਰਜਿੰਦਰ ਸਿੰਘ ਜਿੰਦੇ ਵਰਗੇ ਸ਼ੇਰ ਇਸ ਦੁਨੀਆਂ ਤੇ ਜਮਦੇ ਹਨ !  

ਦਸ਼ਮੇਸ਼ ਖਾਲਸਾ ਫੌਜ਼ ਇੰਟਰਨੈਸ਼ਨਲ ਅਤੇ ਪੰਥਕ ਸੇਵਾ ਲਹਿਰ ਦਾਦੂ ਸਾਹਿਬ ਯੂਪੀ ਬ੍ਰਾਂਚ ਵਲੋਂ ਓਸ ਮਹਾਨ  ਸ਼ਹੀਦ ਦੀ ਮਹਾਨ  ਮਾਤਾ ਨੂੰ ਵਾਰ ਵਾਰ ਪ੍ਰਣਾਮ  ਹੈ, ਅਸੀ ਮਾਤਾ ਗੁਰਨਾਮ ਕੌਰ ਜੀ ਨੂੰ ਦਿਲ ਦੀਆਂ ਡੂੰਘਾਈਆਂ  ਨਾਲ ਸ਼ਰਧਾ ਅਤੇ ਪਿਆਰ ਦੇ ਫੁਲ ਭੇਟ ਕਰਦੇ ਹਾਂ !

ਅਰਦਾਸ ਹੈ ਮਾਤਾ ਗੁਰਨਾਮ  ਕੌਰ ਵਰਗੀਆਂ ਮਾਵਾਂ ਧਰਤੀ ਤੇ ਆਉਣ , ਤਾਂ ਜੋ ਬਹਾਦਰ ਅਤੇ ਸੂਰਬੀਰ ਯੋਧੇਆਂ ਦੀ ਖਾਲਸਾ ਪੰਥ ਨੂੰ ਥੋੜ ਨਾਂ ਹੋਵੇ !




ਧਨਵਾਦ ਸਹਿਤ- 
ਤਿਰਲੋਕ ਸਿੰਘ ਖਾਲਸਾ,
ਜਨਰਲ ਸਕੱਤਰ-
ਦਸ਼ਮੇਸ਼ ਖਾਲਸਾ ਫੌਜ਼ ਇੰਟਰਨੈਸ਼ਨਲ, ਪੰਥਕ ਸੇਵਾ ਲਹਿਰ ਦਾਦੂ ਸਾਹਿਬ ਯੂਪੀ ਬ੍ਰਾਂਚ

ਮੋਬਾਈਲ - +919889934910,  
E Mail- dkfnetwork@hotmail.com, info.dkf@gmail.com

No comments:

Post a Comment